ਕੁੱਟਮਾਰ ਤੇ ਰੋਮਾਂਸ ਨਾਲ ਭਰਪੂਰ ਹੈ ''ਕਬੀਰ ਸਿੰਘ'' ਦਾ ਟਰੇਲਰ (ਵੀਡੀਓ)

Monday, May 13, 2019 2:46 PM
ਕੁੱਟਮਾਰ ਤੇ ਰੋਮਾਂਸ ਨਾਲ ਭਰਪੂਰ ਹੈ ''ਕਬੀਰ ਸਿੰਘ'' ਦਾ ਟਰੇਲਰ (ਵੀਡੀਓ)

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੀ ਫਿਲਮ 'ਕਬੀਰ ਸਿੰਘ' ਦਾ ਟਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਵੀਡੀਓ ਦੀ ਸ਼ੁਰੂਆਤ 'ਚ ਸ਼ਾਹਿਦ ਕਪੂਰ ਦੀ ਐਂਟਰੀ ਤੁਹਾਨੂੰ ਕਾਫੀ ਪਸੰਦ ਆਉਣ ਵਾਲੀ ਹੈ। ਵੀਡੀਓ ਜਿਵੇਂ-ਜਿਵੇਂ ਅੱਗੇ ਵਧਦੀ ਹੈ ਤੁਹਾਨੂੰ ਸ਼ਾਹਿਦ ਦਾ ਮਾਰ-ਕੁੱਟ, ਐਕਸ਼ਨ, ਰੋਮਾਂਸ ਨਾਲ ਭਰਪੂਰ ਇਹ ਟਰੇਲਰ ਦੇਖਕੇ ਤੁਹਾਨੂੰ ਮਜਾ ਆਉਣ ਵਾਲਾ ਹੈ। ਸ਼ਾਹਿਦ ਕਪੂਰ ਦੀਆਂ ਤੁਸੀਂ ਕਈ ਐਕਸ਼ਨ ਫਿਲਮਾਂ ਦੇਖੀਆਂ ਹੋਣਗੀਆਂ ਪਰ ਇਸ ਟਰੇਲਰ 'ਚ ਸ਼ਾਹਿਦ ਕਪੂਰ ਦਾ ਗੁੱਸੇ ਵਾਲਾ ਅੰਦਾਜ਼ ਤੁਹਾਨੂੰ ਆਪਣੇ ਵੱਲ ਅਕਰਸ਼ਿਤ ਕਰੇਗਾ। 'ਕਬੀਰ ਸਿੰਘ' ਦਾ ਟਰੇਲਰ 'ਚ ਸ਼ਾਹਿਦ ਕਪੂਰ ਦੋ ਅੰਦਾਜ਼ 'ਚ ਨਜ਼ਰ ਆ ਰਿਹਾ ਹੈ, ਜਿਥੇ ਇਕ ਪਾਸੇ ਸ਼ਾਹਿਦ ਕਪੂਰ ਨੂੰ ਪਾਗਲਾਂ ਵਾਂਗ ਲੋਕਾਂ 'ਤੇ ਚੀਕਦਾ ਤੇ ਚਿਲਾਉਂਦਾ ਹੈ ਤੇ ਦੂਜੇ ਪਾਸੇ ਸ਼ਾਹਿਦ ਜਦੋਂ-ਜਦੋਂ 'ਲਵਰ' ਦੇ ਰੂਪ 'ਚ ਦਿਖੇ, ਉਦੋਂ ਉਹ ਪ੍ਰੇਮਿਕਾ ਪ੍ਰੀਤੀ (ਕਿਆਰਾ ਆਡਵਾਨੀ) ਦੇ ਪਿਆਰ 'ਚ ਬੇਹੱਦ ਰੋਮਾਂਟਿਕ ਨਜ਼ਰ ਆ ਰਹੇ ਹਨ।


ਸ਼ਾਹਿਦ ਕਪੂਰ ਦੀ ਫਿਲਮ 'ਕਬੀਰ ਸਿੰਘ' 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਉਹ ਵਿਜੈ ਦੇਵਰਕੋਂਡਾ ਦੀ ਫਿਲਮ 'ਅਰਜੁਨ ਰੈੱਡੀ' ਦਾ ਰੀਮੇਕ ਹੈ। ਫਿਲਮ 'ਚ ਸ਼ਾਹਿਦ ਕਪੂਰ ਦੇ ਓਪੋਜ਼ਿਟ ਕਿਆਰਾ ਆਡਵਾਨੀ ਨਜ਼ਰ ਆਉਣ ਵਾਲੀ ਹੈ। ਫਿਲਮ ਨੂੰ ਸੰਦੀਪ ਰੈੱਡੀ ਵੰਗਾ ਨੇ ਡਾਇਰੈਕਟ ਕੀਤਾ ਹੈ। ਫਿਲਮ ਦੇ ਕਈ ਪੋਸਟਰ ਵੀ ਜਾਰੀ ਕੀਤੇ ਜਾ ਚੁੱਕੇ ਹਨ। 


Edited By

Sunita

Sunita is news editor at Jagbani

Read More