ਕਾਦਰ ਖਾਨ ਤੁਝੇ ਸਲਾਮ, ਉਹ ਉਦੋਂ ਰੁਖਸਤ ਹੋਏ ਜਦੋਂ ਦੁਨੀਆ ਡੁੱਬੀ ਸੀ ਜਸ਼ਨ 'ਚ

Thursday, January 3, 2019 10:49 AM
ਕਾਦਰ ਖਾਨ ਤੁਝੇ ਸਲਾਮ, ਉਹ ਉਦੋਂ ਰੁਖਸਤ ਹੋਏ ਜਦੋਂ ਦੁਨੀਆ ਡੁੱਬੀ ਸੀ ਜਸ਼ਨ 'ਚ

ਜੋ ਅਫਗਾਨਿਸਤਾਨ ਦੇ ਕਾਬੁਲ 'ਚ ਜਨਮਿਆ ਅਤੇ ਮੁੰਬਈ ਦੀਆਂ ਝੁੱਗੀਆਂ 'ਚ ਵੱਡਾ ਹੋਇਆ। ਜਿਨ੍ਹਾਂ ਦਾ ਬਚਪਨ ਗਰੀਬੀ 'ਚ ਬੀਤਿਆ, ਰਾਤਾਂ ਖਾਲੀ ਢਿੱਡ ਕੱਟਦੀਆਂ ਸਨ। ਚਾਰ ਪੈਸੇ ਕਮਾ ਲਵਾਂਗਾ, ਇਹ ਸੋਚ ਕੇ ਜਿਸ ਦੇ ਹੱਥ ਕਮਾਈ ਕਰਨ ਲਈ ਅੱਗੇ ਵਧੇ ਸਨ। ਮਾਂ ਤੋਂ ਇਹ ਸਿੱਖ ਲੈ ਕੇ, 'ਬੇਟਾ ਪੜ੍ਹ-ਲਿਖ ਜਾਏਗਾ ਤਾਂ ਖੂਬ ਨਾਂ ਕਮਾਏਗਾ' ਜੋ ਫਿਰ ਤੋਂ ਪੜ੍ਹਨ ਲੱਗਾ ਸੀ। ਜੋ ਪਹਿਲਾਂ ਇਕ ਅਧਿਆਪਕ ਸੀ, ਫਿਰ ਕਹਾਣੀਕਾਰ ਹੋਇਆ। ...ਹੋਰ ਫਿਰ ਜਿਸਦੇ ਲਿਖੇ ਡਾਇਲਾਗਸ 'ਤੇ ਸਿਤਾਰਿਆਂ ਦੇ ਸਿਤਾਰੇ ਚਮਕੇ ਸਨ। ਜੋ ਪਰਦੇ 'ਤੇ ਸੰਜੀਦਾ ਕਿਰਦਾਰਾਂ ਨਾਲ ਉਤਰਿਆ ਸੀ। ਉਹ ਕਿਰਦਾਰ ਰੁਆਉਂਦੇ ਵੀ ਸਨ। ਇਕ ਸਮਾਂ ਆਇਆ ਜਦੋਂ ਉਸ ਦੇ ਕਿਰਦਾਰ ਹਸਾਉਂਦੇ ਵੀ ਸਨ। ਉਹ ਬਹੁਤ ਕੁਝ ਦੇ ਗਿਆ। ਬਹੁਤ ਕੁਝ ਸਿਖਾ ਗਿਆ। ਜ਼ਿੰਦਗੀ ਕਿਵੇਂ ਬਿਤਾਈ, ਉਹ ਆਪਣੀਆਂ ਕਹਾਣੀਆਂ, ਡਾਇਲਾਗ ਅਤੇ ਨਿੱਜੀ ਜ਼ਿੰਦਗੀ ਨੂੰ ਦੱਸ ਗਿਆ।

ਉਹ ਕਾਦਰ ਖਾਨ ਸੀ, ਤੁਝੇ ਸਲਾਮ...
ਕਾਦਰ ਖਾਨ ਲੰਬੇ ਸਮੇਂ ਤੋਂ ਬੀਮਾਰ ਸੀ। ਕੈਨੇਡਾ 'ਚ ਉਨ੍ਹਾਂ ਦਾ ਇਲਾਜ ਚਲ ਰਿਹਾ ਸੀ ਪਰ ਉਹ ਆਪਣੀ ਬੀਮਾਰੀ ਤੋਂ ਉਭਰ ਨਹੀਂ ਸਕੇ। ਆਪਣੇ ਆਖਰੀ ਸਮੇਂ 'ਚ ਉਨ੍ਹਾਂ ਨੇ ਫਿਲਮਾਂ ਦੀ ਦੁਨੀਆ 'ਚ ਵਾਪਸੀ ਦੀ ਇੱਛਾ ਪ੍ਰਗਟਾਈ ਸੀ, ਜੋ ਸ਼ਾਇਦ ਖੁਦਾ ਨੂੰ ਮਨਜ਼ੂਰ ਨਹੀਂ ਸੀ। ਉਨ੍ਹਾਂ ਦੀ ਤਬੀਅਤ ਦਿਨ-ਬ-ਦਿਨ ਨਾਸਾਜ ਹੁੰਦੀ ਗਈ ਅਤੇ ਉਨ੍ਹਾਂ ਦਾ ਵਾਪਸੀ ਦਾ ਸੁਪਨਾ ਸੁਪਨਾ ਹੀ ਰਹਿ ਗਿਆ। ਫਿਰ ਇਕ ਦਿਨ ਉਨ੍ਹਾਂ ਦੇ ਕਦਮ ਵੀ ਰੁਕ ਗਏ। ਹੁਣ ਤਾਂ ਉਹ ਤੁਰ-ਫਿਰ ਵੀ ਨਹੀਂ ਸਕਦੇ ਸਨ। ਵ੍ਹੀਲਚੇਅਰ 'ਤੇ ਉਨ੍ਹਾਂ ਨੇ ਹੱਜ ਦੀ ਯਾਤਰਾ ਜ਼ਰੂਰ ਕਰ ਲਈ ਸੀ।

ਅਮਿਤਾਭ ਦੀਆਂ ਹਿੱਟ ਫਿਲਮਾਂ ਦੇ ਡਾਇਲਾਗ ਕਾਦਰ ਖਾਨ ਨੇ ਲਿਖੇ
ਕਾਦਰ ਖਾਨ ਨੇ ਖੂਨ-ਪਸੀਨਾ, ਅਮਰ ਅਕਬਰ ਐਂਥੋਨੀ, ਨਸੀਬ, ਲਾਵਾਰਿਸ, ਕੁਲੀ ਅਤੇ ਪਰਵਰਿਸ਼ ਵਰਗੀਆਂ ਫਿਲਮਾਂ ਦੀ ਸਕ੍ਰਿਪਟ ਅਤੇ ਡਾਇਲਾਗਸ ਵੀ ਲਿਖੇ। ਕਹਿੰਦੇ ਹਨ ਅਮਿਤਾਭ ਬੱਚਨ ਦਾ ਕਰੀਅਰ ਕਾਦਰ ਖਾਨ ਨੇ ਹੀ ਸੰਵਾਰਿਆ ਸੀ। ਉਨ੍ਹਾਂ ਦੇ ਲਿਖੇ ਇਕ ਤੋਂ ਇਕ ਬਿਹਤਰੀਨ ਡਾਇਲਾਗਸ 'ਤੇ ਕਾਦਰ ਖਾਨ ਨੇ ਖੂਬ ਤਾੜੀਆਂ ਲਈਆਂ। ਨਾਂ ਵਿਜੇ ਦੀਨਾਨਾਥ ਚੌਹਾਨ ਪੂਰਾ ਨਾਂ, ਪਿਓ ਦਾ ਨਾਂ ਦੀਨਾਨਾਥ ਚੌਹਾਨ, ਮਾਂ ਦਾ ਨਾਂ ਸੁਹਾਸਿਨੀ ਚੌਹਾਨ, ਪਿੰਡ ਮਾਂਡਯਾ, ਉਮਰ 36 ਸਾਲ 9 ਮਹੀਨਾ 8 ਦਿਨ ਅਤੇ ਇਹ 16ਵਾਂ ਘੰਟਾ ਚਾਲੂ ਹੈ। ਇਹ ਡਾਇਲਾਗ ਵੀ ਕਾਦਰ ਨੇ ਵੀ ਲਿਖਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਕੁਝ ਇਹ ਡਾਇਲਾਗਸ ਵੀ ਖੂਬ ਮਸ਼ਹੂਰ ਹੋਏ।
ਮੁਕੱਦਰ ਕਾ ਸਿਕੰਦਰ 
'ਜ਼ਿੰਦਗੀ ਕਾ ਸਹੀ ਲੁਤਫ ਉਠਾਨਾ ਹੈ ਤੋ ਮੌਤ ਸੇ ਖੇਲੋ'
ਕਾਲੀਆ
'ਹਮ ਜਹਾਂ ਖੜ੍ਹੇ ਹੋਤੇ ਹੈਂ ਲਾਈਨ ਵਹੀਂ ਸੇ ਸ਼ੁਰੂ ਹੁੰਦੀ ਹੈ'

ਜਦੋਂ ਡਾਇਲਾਗ ਲਿਖਣ ਲਈ ਕਾਦਰ ਨੂੰ 1 ਲੱਖ 20 ਹਜ਼ਾਰ ਰੁਪਏ ਮਿਲੇ

1974 'ਚ ਆਈ 'ਰੋਟੀ' ਫਿਲਮ ਦੇ ਡਾਇਲਾਗ ਕਾਦਰ ਖਾਨ ਨੇ ਲਿਖੇ ਸਨ। ਫਿਲਮ ਦੇ ਨਿਰਦੇਸ਼ਕ ਮਨਮੋਹਨ ਦੇਸਾਈ ਨੇ ਕਾਦਰ ਨੂੰ ਇਸ ਦੇ ਡਾਇਲਾਗ ਲਿਖਣ ਲਈ 1 ਲੱਖ 20 ਹਜ਼ਾਰ ਰੁਪਏ ਬਤੌਰ ਫੀਸ ਦਿੱਤੀ, ਜੋ ਉਸ ਸਮੇਂ ਬਹੁਤ ਵੱਡੀ ਰਕਮ ਸੀ।

ਕਾਦਰ ਖਾਨ ਕਬਰਸਤਾਨ 'ਚ ਕਰਦੇ ਸਨ ਰਿਆਜ਼
ਜਾਣਕਾਰਾਂ ਦੀ ਮੰਨੀਏ ਤਾਂ ਕਾਦਰ ਖਾਨ ਨੂੰ ਐਕਟਿੰਗ ਦਾ ਪਹਿਲਾ ਆਫਰ ਅਸ਼ਰਫ ਖਾਨ ਨਾਂ ਦੇ ਇਕ ਸ਼ਖਸ ਨੇ ਦਿੱਤਾ ਸੀ। ਇਕ ਦਿਨ ਉਹ ਇਕ ਕਬਰਿਸਤਾਨ ਨੇੜਿਓਂ ਲੰਘ ਰਹੇ ਸਨ। ਉਨ੍ਹਾਂ ਦੇਖਿਆ ਕਿ ਕਬਰਿਸਤਾਨ 'ਚ ਇਕ ਬੱਚਾ ਡਾਇਲਾਗਸ ਦਾ ਰਿਆਜ਼ ਕਰ ਰਿਹਾ ਸੀ। ਉਨ੍ਹਾਂ ਨੇ ਉਸ ਬੱਚੇ ਨੂੰ ਪੁੱਛਿਆ ਇਹ ਤੂੰ ਕੀ ਕਰ ਰਿਹਾ ਹੈ। ਉਹ ਬੋਲਿਆ ਕਿ ਮੈਂ ਦਿਨ 'ਚ ਜੋ ਪੜ੍ਹਦਾ ਹਾਂ, ਰਾਤ ਨੂੰ ਇਥੇ ਆ ਕੇ ਉਸ ਨੂੰ ਬੋਲਦਾ ਹਾਂ। ਇਸ ਤਰ੍ਹਾਂ ਮੇਰਾ ਰਿਆਜ਼ ਵੀ ਹੋ ਜਾਂਦਾ ਹੈ। ਇਹ ਸੁਣ ਕੇ ਅਸ਼ਰਫ ਉਸ ਨੂੰ ਨਾਟਕਾਂ 'ਚ ਕੰਮ ਕਰਨ ਦਾ ਆਫਰ ਦੇ ਦਿੰਦੇ ਹਨ। ਉਹ ਵੀ ਹਾਮੀ ਭਰ ਦਿੰਦਾ ਹੈ। ਉਹ ਬੱਚਾ ਕਾਦਰ ਖਾਨ ਸੀ। ਦੱਸ ਦਈਏ ਕਿ ਜਦੋਂ ਕਾਦਰ ਖਾਨ ਨੇ 'ਮੁਕੱਦਰ ਕਾ ਸਿਕੰਦਰ' ਫਿਲਮ ਲਿਖੀ ਸੀ ਤਾਂ ਉਨ੍ਹਾਂ ਨੇ ਉਸ ਫਿਲਮ 'ਚ ਇਕ ਸੀਨ ਪਾਇਆ ਸੀ, ਜਿਸ ਵਿਚ ਉਹ ਕਬਰਿਸਤਾਨ 'ਚ ਇਕ ਬੱਚੇ ਨੂੰ ਜ਼ਿੰਦਗੀ ਦਾ ਫਲਸਫਾ ਸਮਝਾਉਂਦੇ ਨਜ਼ਰ ਆਉਂਦੇ ਹਨ। ਇਹ ਸੀਨ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਵੀ ਜੁੜਿਆ ਹੋਇਆ ਸੀ।

ਪਹਿਲੀ ਫਿਲਮ 'ਦਾਗ' ਸੀ
ਕਾਦਰ ਖਾਨ ਦੀ ਬਤੌਰ ਐਕਟਰ ਪਹਿਲੀ ਫਿਲਮ 'ਦਾਗ' ਸੀ, ਜੋ 1973 'ਚ ਆਈ ਸੀ। ਇਸ ਫਿਲਮ 'ਚ ਉਨ੍ਹਾਂ ਨੇ ਇਕ ਵਕੀਲ ਦੀ ਭੂਮਿਕਾ ਨਿਭਾਈ ਸੀ। ਇਸ ਦੇ ਬਾਅਦ ਉਹ ਸ਼ਰਾਬੀ, ਖੂਨ-ਪਸੀਨਾ, ਨਸੀਬ ਅਤੇ ਕੁਰਬਾਨੀ ਵਰਗੀਆਂ ਕਈ ਫਿਲਮਾਂ 'ਚ ਵੀ ਨਜ਼ਰ ਆਏ।

ਅੱਜ ਸਾਡੇ ਦੇਸ਼ ਨੇ ਇਕ ਮਹਾਨ ਕਲਾਕਾਰ ਅਤੇ ਖੂਬਸੂਰਤ ਇਨਸਾਨ ਗੁਆ ਦਿੱਤਾ ਹੈ : ਅਨੁਪਮ
ਅਨੁਪਮ ਖੇਰ ਨੇ ਇਕ ਵੀਡੀਓ ਮੈਸੇਜ ਟਵਿਟਰ 'ਤੇ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਕਹਿ ਰਹੇ ਹਨ ਕਿ ਅੱਜ ਸਾਡੇ ਦੇਸ਼ ਨੇ ਇਕ ਮਹਾਨ ਕਲਾਕਾਰ ਅਤੇ ਖੂਬਸੂਰਤ ਇਨਸਾਨ ਗੁਆ ਦਿੱਤਾ ਹੈ। ਮੈਂ ਕਾਦਰ ਖਾਨ ਸਾਬ੍ਹ ਨਾਲ ਫਿਲਮਾਂ, ਸਟੇਜ ਅਤੇ ਐਕਟਿੰਗ ਨੂੰ ਲੈ ਕੇ ਬਹੁਤ ਸਿੱਖਿਆ। ਮੈਂ ਉਨ੍ਹਾਂ ਨਾਲ ਬਹੁਤ ਫਿਲਮਾਂ ਕੀਤੀਆਂ ਹਨ। ਮੈਂ ਉਨ੍ਹਾਂ ਨਾਲ ਜ਼ਿੰਦਗੀ ਬਾਰੇ ਵੀ ਬਹੁਤ ਕੁਝ ਸਿੱਖਿਆ ਹੈ। ਉਹ ਗ੍ਰੇਟ ਸਕਾਲਰ ਸਨ। ਉਨ੍ਹਾਂ ਨੂੰ ਵੱਖਰੇ-ਵੱਖਰੇ ਟਾਪਿਕਸ 'ਚ ਮੁਹਾਰਤ ਹਾਸਲ ਸੀ। ਮੈਂ ਉਨ੍ਹਾਂ ਨੂੰ ਹਮੇਸ਼ਾ ਯਾਦ ਕਰਦਾ ਰਹਾਂਗਾ।

ਕਾਦਰ ਖਾਨ ਨਹੀਂ ਰਹੇ। ਮੈਂ ਬੇਹੱਦ ਦੁਖੀ ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਇਸ ਸਮੇਂ ਖੜ੍ਹਾ ਹਾਂ। ਉਹ ਮਹਾਨ ਕਲਾਕਾਰ ਸਨ। ਉਹ ਕਮਾਲ ਦੇ ਸਟੇਜ ਆਰਟਿਸਟ ਤਾਂ ਸਨ ਹੀ ਚੰਗੇ ਰਾਈਟਰ ਵੀ ਸਨ। ਉਨ੍ਹਾਂ ਨੇ ਮੇਰੀਆਂ ਕਈ ਸਕਸੈੱਸਫੁੱਲ ਫਿਲਮਾਂ ਦੇ ਡਾਇਲਾਗ ਲਿਖੇ। ਮੈਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦਾ ਹਾਂ। -ਅਮਿਤਾਭ ਬੱਚਨ 


Edited By

Sunita

Sunita is news editor at Jagbani

Read More