ਹੀਰੋ ਨਾਲੋਂ ਜ਼ਿਆਦਾ ਲੋਕਪ੍ਰਿਯ ਹਨ ਕਾਦਰ ਖਾਨ, ਪ੍ਰਸ਼ੰਸਕ ਪੋਸਟਰ ਦੇਖ ਖਰੀਦਦੇ ਸੀ ਟਿਕਟ

10/22/2018 12:46:28 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਦਿਗੱਜ ਅਭਿਨੇਤਾ ਕਾਦਰ ਖਾਨ ਅੱਜ ਆਪਣਾ 81ਵਾਂ ਜਨਮਦਿਨ ਮਨਾ ਰਹੇ ਹਨ। ਕਾਬੁਲ 'ਚ ਜਨਮੇ ਕਾਦਰ ਖਾਨ ਵੰਡ ਤੋਂ ਬਾਅਦ ਪਰਿਵਾਰ ਨਾਲ ਭਾਰਤ ਆ ਗਏ ਸਨ। ਕਾਦਰ ਖਾਨ ਦੇ 3 ਬੇਟੇ ਹਨ। ਉਨ੍ਹਾਂ ਦਾ ਇਕ ਬੇਟਾ ਕੈਨੇਡਾ 'ਚ ਰਹਿੰਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਕਾਦਰ ਖਾਨ ਕੋਲ ਕੈਨੇਡਾ ਦੀ ਨਾਗਰਿਕਤਾ ਵੀ ਹੈ। ਕਾਦਰ ਖਾਨ ਦਾ ਬਚਪਨ ਬਹੁਤ ਹੀ ਗਰੀਬੀ 'ਚ ਬਤੀਤ ਹੋਇਆ ਸੀ। ਉਨ੍ਹਾਂ ਕੋਲ ਪਾਉਣ ਲਈ ਚੱਪਲ ਤੱਕ ਨਹੀਂ ਹੁੰਦੀ ਸੀ।

PunjabKesari
ਕਾਦਰ ਖਾਨ ਨੇ ਕਾਲਜ 'ਚ ਇਕ ਪਲੇਅ ਕੀਤਾ, ਜਿਸ ਤੋਂ ਦਿਲੀਪ ਕੁਮਾਰ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਉਸ ਨੂੰ ਆਪਣੀਆਂ ਦੋ ਫਿਲਮਾਂ 'ਸੰਗੀਨਾ' ਅਤੇ 'ਬੈਰਾਗ' ਲਈ ਸਾਈਨ ਕਰ ਲਿਆ। ਕਾਦਰ ਖਾਨ ਨੇ 250 ਤੋਂ ਜ਼ਿਆਦਾ ਫਿਲਮਾਂ ਲਈ ਡਾਇਲਾਗਜ਼ ਲਿਖ ਚੁੱਕੇ ਹਨ। 2003 'ਚ ਉਨ੍ਹਾਂ ਨੂੰ ਫਿਲਮਾਂ 'ਚ ਯੋਗਦਾਨ ਲਈ ਸਾਹਿਤਏ ਸ਼ਿਰੋਮਨੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕਾਦਰ ਖਾਨ 1982 ਅਤੇ 1983 'ਚ ਬੈਸਟ ਡਾਇਲਾਗ ਲਈ ਫਿਲਮਫੇਅਰ ਜਿੱਤ ਚੁੱਕੇ ਹਨ। ਕਾਦਰ ਖਾਨ ਨੂੰ 1991 'ਚ ਬੈਸਟ ਕਾਮੇਡੀਅਨ ਅਤੇ 2004 'ਚ ਬੈਸਟ ਸਪੋਟਿੰਗ ਕਿਰਦਾਰ ਲਈ ਫਿਲਮਫੇਅਰ ਵਲੋਂ ਨਵਾਜ਼ਿਆ ਗਿਆ ਸੀ।

PunjabKesari
ਇਕ ਦੌਰ ਅਜਿਹਾ ਸੀ ਜਦੋਂ ਕਾਦਰ ਖਾਨ ਕਈ ਸਟਾਰਜ਼ ਨਾਲੋਂ ਜ਼ਿਆਦਾ ਲੋਕਪ੍ਰਿਯ ਸਨ ਅਤੇ ਪ੍ਰਸ਼ੰਸਕ ਪੋਸਟਰ 'ਚ ਉਨ੍ਹਾਂ ਦਾ ਚਿਹਰਾ ਦੇਖ ਟਿਕਟ ਖਰੀਦਦੇ ਸਨ। ਬੀਮਾਰ ਹੋਣ ਤੋਂ ਬਾਅਦ ਉਨ੍ਹਾਂ ਫਿਲਮਾਂ ਤੋਂ ਦੂਰੀ ਬਣਾ ਲਈ ਅਤੇ ਕੰਮ ਕਰਨਾ ਬੰਦ ਕਰ ਦਿੱਤਾ। ਕੁਝ ਸਮਾਂ ਪਹਿਲਾਂ ਕਾਦਰ ਖਾਨ ਨੇ ਨਿਰਦੇਸ਼ਕ ਫੌਜ਼ਿਆ ਅਰਸ਼ੀ ਦੀ ਫਿਲਮ 'ਹੋ ਗਿਆ ਦਿਮਾਗ ਕਾ ਦਹੀ' 'ਚ ਕੰਮ ਕੀਤਾ ਸੀ। ਫੌਜ਼ਿਆ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਕਾਦਰ ਖਾਨ ਬਹੁਤ ਬੀਮਾਰ ਰਹਿੰਦੇ ਹਨ।

PunjabKesari
ਫੌਜ਼ਿਆ ਅਰਸ਼ੀ ਨੇ ਦੱਸਿਆ ਕਿ ਕਾਦਰ ਖਾਨ ਇਲਾਜ ਲਈ ਬਾਬਾ ਰਾਮਦੇਵ ਦੇ ਆਸ਼ਰਮ ਗਏ। ਉੱਥੇ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੋ ਰਿਹਾ ਸੀ। ਅਮਿਤਾਭ ਦੀਆਂ ਕਈ ਸਫਲ ਫਿਲਮਾਂ ਤੋਂ ਇਲਾਵਾ ਕਾਦਰ ਖਾਨ 'ਹਿੰਮਤਵਾਲਾ', 'ਕੂਲੀ ਨੰਬਰ 1', 'ਮੈਂ ਖਿਲਾੜੀ ਤੂੰ ਅਨਾੜੀ', 'ਖੂਨ ਭਰੀ ਮਾਂਗ', 'ਕਰਮਾ', 'ਸਰਫਰੋਸ਼' ਅਤੇ 'ਧਰਮਵੀਰ' ਸੁਪਰਹਿੱਟ ਫਿਲਮਾਂ ਦੇ ਸੰਵਾਦ ਲਿਖੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News