Bday Spl : ਫਿਲਮਾਂ ਵਿਚ ਆਉਣ ਤੋਂ ਪਹਿਲਾਂ ਇਹ ਕੰਮ ਕਰਦੇ ਸਨ ਕਾਦਰ ਖਾਨ

10/22/2017 3:48:31 PM

ਨਵੀਂ ਦਿੱਲੀ(ਬਿਊਰੋ)— ਭਾਰਤੀ ਸਿਨੇਮਾ ਜਗਤ ਵਿਚ ਕਾਦਰ ਖਾਨ ਨੂੰ ਇੱਕ ਬੇਹਤਰੀਨ ਕਲਾਕਾਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਸਹਿ-ਨਾਇਕ, ਡਾਇਲਾਗ ਰਾਈਟਰ, ਖਲਨਾਇਕ, ਹਾਸਰਸ ਅਦਾਕਾਰ ਅਤੇ ਚਰਿੱਤਰ ਅਦਾਕਾਰ ਦੇ ਤੌਰ 'ਤੇ ਦਰਸ਼ਕਾਂ ਵਿਚ ਆਪਣੀ ਪਚਾਣ ਬਣਾਈ ਹੈ। ਕਾਦਰ ਖਾਨ ਦੀ ਅਦਾਕਾਰੀ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਲਈ ਢੁਕਵੇਂ ਬੈਠਦੇ ਸਨ। ਫਿਲਮ 'ਕੁਲੀ' ਤੇ 'ਵਰਦੀ' ਵਿਚ ਇਕ ਕਰੂਰ ਖਲਨਾਇਕ ਦੀ ਭੂਮਿਕਾ ਹੋਵੇ ਜਾਂ ਫਿਰ ਕਰਜਾ ਚੁਕਾਣਾ ਹੋਵੇ ਜਿਸ ਤਰ੍ਹਾਂ 'ਜੈਸੀ ਕਰਨੀ ਵੈਸੀ ਭਰਨੀ' ਫਿਲਮ ਵਿਚ ਭਾਵੁਕ ਜਾਂ ਫਿਰ ਬਾਪ ਨੰਬਰੀ 'ਬੇਟਾ ਦਸ ਨੰਬਰੀ' ਅਤੇ 'ਪਿਆਰ ਕਾ ਦੇਵਤਾ' ਵਰਗੀਆਂ ਫਿਲਮਾਂ ਵਿਚ ਹਾਸਰਸ ਅਦਾਕਾਰੀ ਵਿਚ ਇਨ੍ਹਾਂ ਸਾਰੇ ਚਰਿੱਤਰਾਂ ਵਿਚ ਉਨ੍ਹਾਂ ਦਾ ਕੋਈ ਜਵਾਬ ਨਹੀਂ ਹੈ।

PunjabKesari
ਕਾਦਰ ਖਾਨ ਦਾ ਜਨਮ 22 ਅਕਤੂਬਰ 1937 ਵਿਚ ਅਫਗਾਨਿਸਤਾਨ ਦੇ ਕਾਬੁਲ ਵਿਚ ਹੋਇਆ ਸੀ। ਕਾਦਰ ਖਾਨ ਨੇ ਅਪਣੀ ਗ੍ਰੈਜੁਏਸ਼ਨ ਦੀ ਪੜ੍ਹਾਈ ਉਸਮਾਨਿਆ ਯੂਨੀਵਰਸਿਟੀ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਅਰਬੀ ਭਾਸ਼ਾ ਦੀ ਸਿੱਖਿਆ ਦੇਣ ਲਈ ਇਕ ਸੰਸਥਾਨ ਦੀ ਸਥਾਪਨਾ ਕਰਨ ਬਾਰੇ ਸੋਚਿਆ।

PunjabKesari

ਕਾਦਰ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਪ੍ਰੋਫੈਸਰ ਮੁੰਬਈ ਵਿਚ ਐਮ. ਐਸ. ਸੱਬੋ ਸਿਦਿੱਕ ਕਾਲਜ ਆਫ ਇੰਜੀਨਿਅਰਿੰਗ ਨਾਲ ਕੀਤੀ। ਇਸ ਦੌਰਾਨ ਕਾਦਰ ਖਾਨ ਕਾਲਜ ਵਿਚ ਆਯੋਜਿਤ ਨਾਟਕਾਂ ਦਾ ਹਿੱਸਾ ਲੈਣ ਲੱਗੇ। ਇੱਕ ਵਾਰ ਕਾਲਜ ਵਿਚ ਹੋ ਰਹੇ ਸਲਾਨਾ ਸਮਾਰੋਹ ਵਿਚ ਕਾਦਰ ਖਾਨ ਨੂੰ ਅਦਾਕਾਰੀ ਕਰਨ ਦਾ ਮੌਕਾ ਮਿਲਿਆ। ਇਸ ਸਮਾਰੋਹ ਵਿਚ ਅਦਾਕਾਰ ਦਿਲੀਪ ਕੁਮਾਰ ਕਾਦਰ ਖਾਨ ਦੇ ਅਦਾਕਾਰੀ ਤੋਂ ਕਾਫੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ਆਪਣੀ ਫਿਲਮ 'ਸੰਗੀਨਾ' ਵਿਚ ਕੰਮ ਕਰਨ ਦਾ ਪ੍ਰਸਤਾਵ ਦਿੱਤਾ।

PunjabKesari
ਸਾਲ 1974 ਵਿਚ ਪ੍ਰਦਰਸ਼ਿਤ ਫਿਲਮ 'ਸਗੀਨਾ' ਤੋਂ ਬਾਅਦ ਕਾਦਰ ਖਾਨ ਫਿਲਮ ਇੰਡਸਟਰੀ ਵਿਚ ਆਪਣੀ ਪਚਾਣ ਬਣਾਉਣ ਲਈ ਸੰਘਰਸ਼ ਕਰਦੇ ਰਹੇ। ਇਸ ਦੌਰਾਨ ਉਨ੍ਹਾਂ ਦੀ ਫਿਲਮ 'ਦਿਲ ਦੀਵਾਨਾ', 'ਬੇਨਾਮ ਉਮਰ ਕੈਦ', 'ਅਨਾੜੀ' ਅਤੇ 'ਬੈਰਾਗ' ਵਰਗੀਆਂ ਫਿਲਮ ਪ੍ਰਦਰਸ਼ਿਤ ਹੋਈਆਂ ਪਰ ਇਨ੍ਹਾਂ ਫਿਲਮਾਂ ਤੋਂ ਉਨ੍ਹਾਂ ਨੂੰ ਕੁੱਝ ਖਾਸ ਫਾਇਦਾ ਨਹੀਂ ਮਿਲ ਪਾਇਆ। ਸਾਲ 1977 ਵਿਚ ਕਾਦਰ ਖਾਨ ਦੀ ਖੂਨ ਪਸੀਨਾ ਅਤੇ ਪਰਵਰਿਸ਼ ਵਰਗੀਆਂ ਫਿਲਮਾਂ ਪ੍ਰਦਰਸ਼ਿਤ ਹੋਈਆਂ। ਇਨ੍ਹਾਂ ਫਿਲਮਾਂ ਦੀ ਸਫਲਤਾ ਤੋਂ ਬਾਅਦ ਕਾਦਰ ਖਾਨ ਨੂੰ ਕਈ ਚੰਗੀਆਂ ਫਿਲਮਾਂ ਦੇ ਪ੍ਰਸਤਾਵ ਮਿਲਣੇ ਸ਼ੁਰੂ ਹੋ ਗਏ।

PunjabKesari
ਫਿਲਮ ਵਿਚ ਕਾਦਰ ਖਾਨ ਅਤੇ ਸ਼ਕਤੀ ਕਪੂਰ ਨੇ ਆਪਣੇ ਕਾਰਨਾਮਿਆਂ ਦੇ ਜ਼ਰੀਏ ਦਰਸ਼ਕਾਂ ਨੂੰ ਹਸਾਉਂਦੇ-ਹਸਾਉਂਦੇ ਲੋਟਪੋਟ ਕਰ ਦਿੱਤਾ। ਫਿਲਮ ਵਿਚ ਦਮਦਾਰ ਅਦਾਕਾਰੀ ਦੇ ਲਈ ਕਾਦਰ ਖਾਨ ਨੂੰ ਫਿਲਮ ਫੇਅਰ ਐਵਾਰਡ ਨਾਲ ਨਵਾਜਿਆ ਗਿਆ। ਕਾਦਰ ਖਾਨ ਦੇ ਸਿਨੇ ਕਰੀਅਰ ਵਿੱਚ ਉਨ੍ਹਾਂ ਦੀ ਜੋੜੀ ਸ਼ਕਤੀ ਕਪੂਰ ਦੇ ਨਾਲ ਕਾਫੀ ਪਸੰਦ ਕੀਤੀ ਗਈ।ਕਾਦਰ ਖਾਨ ਨੇ ਆਪਣੇ ਸਿਨੇ ਕਰੀਅਰ ਵਿੱਚ ਲਗਭਗ 300 ਫਿਲਮਾਂ ਵਿੱਚ ਅਦਾਕਾਰੀ ਦੇ ਜੌਹਰ ਦਿਖਾਏ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News