B'Day : ਬਚਪਨ ਤੋਂ ਜਰਨਲਿਸਟ ਬਣਨਾ ਚਾਹੁੰਦੀ ਸੀ 'ਸਿੰਘਮ' ਦੀ ਅਦਾਕਾਰਾ ਕਾਜਲ ਅਗਰਵਾਲ

6/19/2018 1:22:32 PM

ਮੁੰਬਈ (ਬਿਊਰੋ)— 'ਸਿੰਘਮ' ਫੇਮ ਕਾਜਲ ਅਗਰਵਾਲ 33 ਸਾਲ ਦੀ ਹੋ ਚੁੱਕੀ ਹੈ। 19 ਜੂਨ, 1985 ਨੂੰ ਮੁੰਬਈ 'ਚ ਜਨਮੀ ਕਾਜਲ ਨੇ ਜਰਨਲਿਸਟ ਦੀ ਪੜ੍ਹਾਈ ਕੀਤੀ ਹੈ। ਇਕ ਇੰਟਰਵਿਊ ਦੌਰਾਨ ਉਸਨੇ ਕਿਹਾ ਸੀ ਕਿ ਉਹ ਬਚਪਨ ਤੋਂ ਹੀ ਟੀ. ਵੀ. ਜਰਨਲਿਸਟ ਬਣਨਾ ਚਾਹੁੰਦੀ ਸੀ ਪਰ ਸਮੇਂ ਨੇ ਉਸਨੂੰ ਅਦਾਕਾਰਾ ਬਣਾ ਦਿੱਤਾ। ਇਕ ਦਿਨ ਉਸਨੇ ਫਿਲਮ 'ਕਿਉਂ ਹੋ ਗਿਆ ਨਾ' ਦੇ ਆਡੀਸ਼ਨ ਬਾਰੇ ਸੁਣਿਆ ਅਤੇ ਫਿਰ ਉਹ ਆਡੀਸ਼ਨ ਦੇਣ ਚਲੀ ਗਈ। ਉੱਥੇ ਹੀ ਕਿਸਮਤ ਨਾਲ ਉਸਨੂੰ ਚੁਣਿਆ ਗਿਆ।

PunjabKesari,ਕਾਜਲ ਅਗਰਵਾਲ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,kajal aggarwal hd photo image

   2004 'ਚ ਕੀਤੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ

ਕਾਜਲ ਨੇ 2004 'ਚ ਆਈ ਫਿਲਮ 'ਕਿਉਂ ਹੋ ਗਿਆ ਨਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਫਿਲਮ 'ਚ ਉਸਨੇ ਐਸ਼ਵਰਿਆ ਰਾਏ ਦੀ ਦੋਸਤ ਦਾ ਕਿਰਦਾਰ ਨਿਭਾਇਆ ਸੀ। ਹਾਲਾਂਕਿ ਇਸ ਫਿਲਮ ਨਾਲ ਕਾਜਲ ਨੂੰ ਖਾਸ ਪਛਾਣ ਨਹੀਂ ਮਿਲੀ। ਇਸ ਤੋਂ ਬਾਅਦ ਉਸਨੇ ਤੇਲਗੂ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕੀਤਾ। 2007 'ਚ 'ਲਕਸ਼ਮੀ ਕਲਯਾਣਮ' ਨਾਂ ਨਾਲ ਆਈ ਤੇਲਗੂ ਫਿਲਮ ਰਾਹੀਂ ਉਸਨੇ ਸਾਊਥ ਇੰਡਸਟਰੀ 'ਚ ਦਸਤਕ ਦਿੱਤੀ। ਹਾਲਾਂਕਿ ਇਸ ਫਿਲਮ ਨਾਲ ਵੀ ਕਾਜਲ ਨੂੰ ਸਫਲਤਾ ਹਾਸਲ ਨਹੀਂ ਹੋਈ।

PunjabKesari,ਕਾਜਲ ਅਗਰਵਾਲ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,kajal aggarwal hd photo image
ਕਾਜਲ ਨੂੰ ਪਹਿਲੀ ਸਫਲਤਾ ਤੇਲਗੂ ਫਿਲਮ 'ਚੰਦਾਮਾਮਾ' (2007) ਨਾਲ ਮਿਲੀ ਸੀ। ਬਾਅਦ 'ਚ 2009 'ਚ ਆਈ ਫਿਲਮ 'ਮਗਧੀਰਾ' ਨਾਲ ਉਸਨੂੰ ਤੇਲਗੂ ਸਿਨੇਮਾ 'ਚ ਪਛਾਣ ਮਿਲੀ। ਇਸ ਫਿਲਮ 'ਚ ਉਸਦੇ ਆਪੋਜ਼ਿਟ ਤੇਲਗੂ ਫਿਲਮਾਂ ਦੇ ਸਟਾਰ ਰਾਮਚਰਣ ਤੇਜ਼ਾ ਅਹਿਮ ਭੂਮਿਕਾ 'ਚ ਸਨ। ਫਿਲਮ ਨੇ ਬਾਕਸ ਆਫਿਸ 'ਤੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਉੱਥੇ ਹੀ ਕਾਜਲ ਨੂੰ ਬੈਸਟ ਤੇਲਗੂ ਅਦਾਕਾਰਾ ਲਈ ਫਿਲਮਫੇਅਰ ਐਵਾਰਡ 'ਚ ਨਾਮੀਨੇਟ ਕੀਤਾ ਗਿਆ ਸੀ।

PunjabKesari,ਕਾਜਲ ਅਗਰਵਾਲ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,kajal aggarwal hd photo image

   ਫਿਲਮ 'ਸਿੰਘਮ' ਨਾਲ ਮਿਲੀ ਬਾਲੀਵੁੱਡ 'ਚ ਪਛਾਣ

ਕਾਜਲ ਨੂੰ 2011 'ਚ ਆਈ ਰੋਹਿਤ ਸ਼ੈੱਟੀ ਦੀ ਫਿਲਮ 'ਸਿੰਘਮ' ਨਾਲ ਬਾਲੀਵੁੱਡ 'ਚ ਪਛਾਣ ਮਿਲੀ ਸੀ। ਇਸ ਫਿਲਮ 'ਚ ਲੀਡ ਅਭਿਨੇਤਾ ਦੇ ਤੌਰ 'ਤੇ ਅਜੇ ਦੇਵਗਨ ਸਨ। ਇਹ ਫਿਲਮ 2011 ਦੀ ਬਲਾਕਬਸਟਰ ਫਿਲਮ ਸੀ ਜਿਸਨੇ ਬਾਕਸ ਆਫਿਸ 'ਤੇ 140 ਕਰੋੜ ਦੀ ਕਮਾਈ ਕੀਤੀ ਸੀ। ਇਸ ਫਿਲਮ ਤੋਂ ਬਾਅਦ ਕਾਜਲ 2013 'ਚ ਆਈ ਅਕਸ਼ੇ ਕੁਮਾਰ ਦੀ ਫਿਲਮ 'ਸਪੈਸ਼ਲ 26' 'ਚ ਨਜ਼ਰ ਆਈ। ਇਸ ਫਿਲਮ 'ਚ ਕਾਜਲ ਦੇ ਅਭਿਨੈ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।

PunjabKesari,ਕਾਜਲ ਅਗਰਵਾਲ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,kajal aggarwal hd photo imagePunjabKesari,ਕਾਜਲ ਅਗਰਵਾਲ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,kajal aggarwal hd photo imagePunjabKesari,ਕਾਜਲ ਅਗਰਵਾਲ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,kajal aggarwal hd photo imagePunjabKesari,ਕਾਜਲ ਅਗਰਵਾਲ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,kajal aggarwal hd photo imagePunjabKesari,ਕਾਜਲ ਅਗਰਵਾਲ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,kajal aggarwal hd photo image



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News