ਜਦੋਂ ਰਣਦੀਪ ਹੁੱਡਾ ਨੇ ਅਚਾਨਕ ਅਦਾਕਾਰਾ ਨਾਲ ਕੀਤਾ ਲਿਪਲਾਕ, ਤਾਂ ਡਰ ਕੇ ਚਲੀ ਗਈ ਸੀ ਸ਼ੂਟਿੰਗ ਤੋਂ

Monday, June 19, 2017 11:49 AM

ਮੁੰਬਈ— ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 19 ਜੂਨ 1985 ਨੂੰ ਮੁੰਬਈ 'ਚ ਹੋਇਆ ਸੀ। ਉਹ ਕਾਲਜ ਟਾਈਮ ਤੋਂ ਹੀ ਮਾਡਲਿੰਗ ਨਾਲ ਜੁੜੀ ਹੋਈ ਸੀ, ਇਸ ਲਈ ਉਨ੍ਹਾਂ ਨੂੰ ਫਿਲਮਾਂ ਦੇ ਆਫਰ ਕਾਫੀ ਆਉਣ ਲੱਗ ਚੁੱਕੇ ਸਨ। ਉਨ੍ਹਾਂ ਨੇ ਤੇਲੁਗੂ ਅਤੇ ਤਮਿਲ ਫਿਲਮਾਂ 'ਚ ਅਭਿਨੈ ਦਾ ਮੌਕਾ ਵੀ ਮਿਲਿਆ। ਕਾਜਲ ਨੇ ਸਾਲ 2007 'ਚ ਤੇਲੁਗੂ ਫਿਲਮ 'ਲਕਸ਼ਮੀ ਕਲਿਆਣਮ' ਨਾਲ ਅਭਿਨੈ ਦੀ ਸ਼ੁਰੂਆਤ ਕੀਤੀ ਸੀ।

PunjabKesari

ਇਸੇ ਸਾਲ ਆਈ ਫਿਲਮ 'ਚੰਦਾਮਾਮਾ' ਨੇ ਕਾਜਲ ਨੂੰ ਸਫਲਤਾ ਦਿਵਾਈ ਹੈ। ਸਾਲ 2009 'ਚ ਰਿਲੀਜ਼ ਹੋਈ ਫਿਲਮ 'ਮਧਾਧੀਰ' ਵੀ ਕਾਫੀ ਸਫਲ ਰਹੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ।

PunjabKesari

ਕਾਜਲ ਅਗਰਵਾਲ ਨਾਲ ਜੁੜੀ ਇੱਕ ਦਿਲਚਸਪ ਗੱਲ ਦੱਸਣ ਜਾ ਰਹੇ ਹਾਂ, ਜਿਸ ਨੂੰ ਜਾਣਕੇ ਤੁਸੀਂ ਕਾਫੀ ਹੈਰਾਨ ਹੋਵੋਗੇ। ਗੱਲ ਸਾਲ 2016 ਦੀ ਹੈ ਜਦੋਂ 'ਦੋ ਲਫਜੋਂ ਕੀ ਕਹਾਣੀ' ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਅਤੇ ਇਸ ਦੌਰਾਨ ਰਣਦੀਪ ਹੁੱਡਾ ਨੇ ਆਪਣੀ ਸਹਿ-ਕਲਾਕਾਰ ਕਾਜਲ ਅਗਰਵਾਲ ਨਾਲ ਇੱਕ ਇੰਟੀਮੇਟ ਸੀਨ ਸ਼ੂਟ ਕਰਨ ਦੀ ਤਿਆਰੀ ਕਰ ਰਹੇ ਸੀ। ਅਸਲ 'ਚ ਫਿਲਮ 'ਚ ਚੁੰਮਣ ਦ੍ਰਿਸ਼ ਕਰਨ ਨੂੰ ਲੈ ਕੇ ਕਾਜਲ ਕਾਫੀ ਘਬਰਾਈ ਹੋਈ ਸੀ।

PunjabKesari

ਉਂਝ ਤਾਂ ਇਹ ਕੋਈ ਪਹਿਲਾ ਮੌਕਾ ਨਹੀਂ ਸੀ, ਜਦੋਂ ਕਾਜਲ ਸਕ੍ਰੀਨ 'ਤੇ ਚੁੰਮਣ ਦੇਣ ਲੱਗੀ ਹੋਵੇ ਪਰ ਜਦੋਂ ਗੱਲ ਫਿਲਮ 'ਦੋ ਲਫਜ਼ੋਂ ਕੀ ਕਹਾਨੀ' ਵਿਚ ਰਣਦੀਪ ਹੁੱਡਾ ਨੂੰ 'ਚੁੰਮਣ' ਦੇਣ ਦੀ ਹੋਈ ਤਾਂ ਇੰਝ ਲੱਗਾ ਜਿਵੇਂ ਇਹ ਉਸ ਦਾ ਪਹਿਲਾ ਚੁੰਮਣ ਹੋਵੇ।

PunjabKesari
ਅਸਲ 'ਚ ਕਾਜੋਲ ਇਸ ਦ੍ਰਿਸ਼ ਨੂੰ ਲੈ ਕੇ ਤਿਆਰ ਨਹੀਂ ਸੀ। ਨਿਰਦੇਸ਼ਕ ਦੀਪਕ ਤਿਜੋਰੀ, ਰਣਦੀਪ ਹੁੱਡਾ ਅਤੇ ਯੂਨਿਟ ਦੇ ਸਾਰੇ ਮੈਂਬਰ ਤਿਆਰ ਸਨ। ਜਿਵੇਂ ਹੀ ਦੀਪਕ ਦੇ ਐਕਸ਼ਨ ਬੋਲਣ ਤੋਂ ਬਾਅਦ ਰਣਦੀਪ 'ਕਿੱਸ' ਕਰਨ ਲਈ ਅੱਗੇ ਵਧੇ ਤਾਂ ਕਾਜਲ ਪਿਛਾਂਹ ਹੱਟ ਗਈ ਅਤੇ ਸ਼ੂਟਿੰਗ ਰੋਕਣ ਲਈ ਕਹਿਣ ਲੱਗੀ। ਇਸ ਤੋਂ ਬਾਅਦ ਕਾਜਲ ਨੇ ਦੀਪਕ ਨੂੰ ਕਿਹਾ ਕਿ ਉਹ 'ਲਿਪ ਲੌਕ' ਦ੍ਰਿਸ਼ ਨਹੀਂ ਕਰ ਸਕੇਗੀ।

PunjabKesari

ਦੀਪਕ ਨੇ ਜਦੋਂ ਦੱਸਿਆ ਕਿ ਇਹ ਦ੍ਰਿਸ਼ ਫਿਲਮ ਦੀ ਸਕ੍ਰਿਪਟ ਦੀ ਮੰਗ ਹੈ ਤਾਂ ਕਿਤੇ ਜਾ ਕੇ ਕਾਜਲ ਤਿਆਰ ਹੋਈ। ਉਂਝ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕਾਜਲ ਅਗਰਵਾਲ ਨੇ ਕਿਸੇ ਹੀਰੋ ਨੂੰ 'ਚੁੰਮਣ' ਦਿੱਤਾ ਹੋਵੇ। ਇਸ ਤੋਂ ਪਹਿਲਾਂ ਵੀ ਆਪਣੀਆਂ ਕਈਆਂ ਫਿਲਮਾਂ 'ਚ ਉਹ 'ਲਿਪ ਲੌਕ' ਦ੍ਰਿਸ਼ ਕਰ ਚੁੱਕੀ ਹੈ।

PunjabKesari

PunjabKesari