ਫੇਸਬੁੱਕ ਨਾਲ ਜੁੜੀ ਕਾਜੋਲ

9/25/2016 10:18:28 AM

ਸਾਨ ਫਰਾਂਸਿਸਕੋ—ਅਦਾਕਾਰਾ ਕਾਜੋਲ ਅੱਜ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨਾਲ ਜੁੜ ਗਈ ਹੈ। ਕਾਜੋਲ ਨੇ ਕੈਲੀਫੋਰਨੀਆ ਸਥਿਤ ਫੇਸਬੁੱਕ ਮੁੱਖ ਦਫਤਰ ''ਚ ਆਪਣਾ ਫੇਸਬੁੱਕ ਪੇਜ ਜਾਰੀ ਕੀਤਾ ਤੇ ਇਹ ਖ਼ਬਰ ਆਪਣੇ ਪ੍ਰਸ਼ੰਸਕਾਂ ਨਾਲ ਟਵਿਟਰ ''ਤੇ ਸਾਂਝੀ ਕੀਤੀ। ਅਦਾਕਾਰਾ ਇਨ੍ਹੀਂ ਦਿਨੀਂ ਪਤੀ ਅਜੇ ਦੇਵਗਨ ਦੀ ਆਉਣ ਵਾਲੀ ਫਿਲਮ ''ਸ਼ਿਵਾਏ'' ਦੇ ਪ੍ਰਚਾਰ ''ਚ ਰੁੱਝੀ ਹੋਈ ਹੈ। ਉਸ ਨੇ ਟਵੀਟ ਕੀਤਾ ਕਿ ਹੁਣ ਮੈਂ ਫੇਸਬੁੱਕ ''ਤੇ ਹਾਂ ਅਤੇ ਕਾਫੀ ਉਤਸ਼ਾਹਿਤ ਹਾਂ ਕਿ ਫੇਸਬੁੱਕ ਮੁੱਖ ਦਫਤਰ ''ਚ ਇਸ ਨੂੰ ਜਾਰੀ ਕਰਨ ਦਾ ਮੌਕਾ ਮਿਲਿਆ। ਸ਼ਾਨਦਾਰ ਯਾਤਰਾ ਲਈ ਤੁਹਾਡਾ ਧੰਨਵਾਦ ਦੋਸਤੋ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News