ਕਾਜੋਲ ਨੇ ਸੋਸ਼ਲ ਮੀਡੀਆ 'ਤੇ ਆਪਣੇ ਪਹਿਲੇ ਪਿਆਰ ਦੀ ਪੁਰਾਣੀ ਤਸਵੀਰ ਕੀਤੀ ਪੋਸਟ

Thursday, November 9, 2017 4:13 PM
ਕਾਜੋਲ ਨੇ ਸੋਸ਼ਲ ਮੀਡੀਆ 'ਤੇ ਆਪਣੇ ਪਹਿਲੇ ਪਿਆਰ ਦੀ ਪੁਰਾਣੀ ਤਸਵੀਰ ਕੀਤੀ ਪੋਸਟ

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਾਜੋਲ ਨੇ ਸੋਸ਼ਲ ਮੀਡੀਆ 'ਤੇ ਇਕ ਪੁਰਾਣੀ ਤਸਵੀਰ ਪੋਸਟ ਕੀਤੀ ਹੈ, ਜਿਸ ਦਾ ਕੈਪਸ਼ਨ ਦਿੱਤਾ ਹੈ ਮੇਰਾ ਪਹਿਲਾ ਪਿਆਰ। ਅਸਲ 'ਚ ਕਾਜੋਲ ਨੇ ਟਵਿਟਰ 'ਤੇ ਆਪਣੀ ਇਕ ਪੁਰਾਣੀ ਤਸਵੀਰ ਪੋਸਟ ਕੀਤੀ ਹੈ, ਜਿਸ ਨਾਲ ਉਹ ਉਸ ਦੇ ਉੱਪਰ ਬੈਠੀ ਹੈ। ਕਾਜੋਲ ਨੇ ਲਿਖਿਆ, ''Look what I found ! A pic of me and my first love .... my first car ever !!! #tbt''. ਜ਼ਿਕਰਯੋਗ ਹੈ ਕਿ ਇਹ ਤਸਵੀਰ ਉਨ੍ਹਾਂ ਦੀ ਪਹਿਲੀ ਕਾਰ ਦੀ ਹੈ।

 

A post shared by Kajol Devgan (@kajol) on

ਕਾਜੋਲ ਦੀ ਇਹ ਪੁਰਾਣੀ ਤਸਵੀਰ ਸੋਸ਼ਲ ਮੀਡੀਆ ਯੂਜ਼ਰਸ ਨੂੰ ਕਾਫੀ ਪਸੰਦ ਆ ਰਹੀ ਹੈ। ਕਰੀਬ ਅੱਧੇ ਘੰਟੇ 'ਚ ਹੀ ਕਾਜੋਲ ਦੇ ਇਸ ਪੋਸਟ ਨੂੰ 27 ਹਜ਼ਾਰ ਤੋਂ ਵੱਧ ਲਾਈਕਸ ਤੇ 450 ਤੋਂ ਵੱਧ ਕੁਮੈਂਟਜ਼ ਮਿਲ ਚੁੱਕੇ ਹਨ। ਹਾਲ ਹੀ 'ਚ ਕਾਜੋਲ ਦੀ ਧਨੁਸ਼ ਨਾਲ ਸਾਊਥ ਇੰਡੀਅਨ ਫਿਲਮ ਵੀ. ਆਈ. ਪੀ. 2 ਰਿਲੀਜ਼ ਹੋਈ ਹੈ, ਜੋ ਹਿੰਦੀ 'ਚ 'ਲਲਕਾਰ ਨਾਂ' ਤੋਂ ਰਿਲੀਜ਼ ਹੋਈ ਸੀ।