ਕੰਗਨਾ ਰਣੌਤ ਤੋਂ ਬਾਅਦ ਕਾਜੋਲ ਬਣੇਗੀ ਜੈਲਲਿਤਾ!

Tuesday, April 16, 2019 9:14 AM

ਜਲੰਧਰ(ਬਿਊਰੋ)— ਬਾਲੀਵੁੱਡ 'ਚ ਇਨ੍ਹੀਂ ਦਿਨੀਂ ਜ਼ਿੰਦਗੀ 'ਤੇ ਆਧਾਰਿਤ ਫਿਲਮਾਂ ਦੇ ਨਿਰਮਾਣ ਦਾ ਰਿਵਾਜ਼ ਜ਼ੋਰਾਂ 'ਤੇ ਹੈ। ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਸਵ. ਜੈਲਲਿਤਾ ਦੀ ਜ਼ਿੰਦਗੀ 'ਤੇ ਫਿਲਮ ਬਣਾਉਣ ਨੂੰ ਲੈ ਕੇ ਡਾਇਰੈਕਟਰਾਂ ਵਿਚਾਲੇ ਦੌੜ ਲੱਗ ਗਈ ਹੈ। ਕਈ ਸਾਰੇ ਡਾਇਰੈਕਟਰ ਜੈਲਿਲਤਾ ਦੀ ਬਾਇਓਪਿਕ 'ਤੇ ਫਿਲਮ ਬਣਾਉਣ ਦੀ ਇੱਛਾ ਜਤਾ ਰਹੇ  ਹਨ, ਉੱਥੇ ਹੀ 5 ਡਾਇਰੈਕਟਰ ਕੈਥਿਰੈੱਡੀ ਜਗਦੀਸ਼ਵਰਾਂ, ਲਿੰਗੁਸਾਮੇ, ਏ. ਐੱਲ. ਵਿਜੇ, ਰਾਮ ਗੋਪਾਲ ਵਰਮਾ ਤੇ ਭਾਰਤੀਰਾਜਾ ਨੇ ਤਾਂ ਫਿਲਮ ਬਣਾਉਣੀ ਵੀ ਸ਼ੁਰੂ ਕਰ ਦਿੱਤੀ ਹੈ।
PunjabKesari
ਉੱਥੇ ਹੀ ਇਕ ਫਿਲਮ 'ਚ ਆਪਣੀ ਪਸੰਦੀਦਾ ਐਕਟਿੰਗ ਲਈ ਮਸ਼ਹੂਰ ਕਾਜੋਲ ਤੇ ਇਕ ਹੋਰ 'ਚ ਕੰਗਨਾ ਸਿਲਵਰ ਸਕ੍ਰੀਨ 'ਤੇ ਜੈਲਿਲਤਾ ਦਾ ਕਿਰਦਾਰ ਨਿਭਾਉਂਦੀਆਂ ਨਜ਼ਰ ਆ ਸਕਦੀਆਂ ਹਨ। ਕੈਥਿਰੈੱਡੀ ਜਗਦੀਸ਼ਵਰਾ ਜੈਲਲਿਤਾ ਦੀ ਜ਼ਿੰਦਗੀ 'ਤੇ ਫਿਲਮ ਬਣਾਉਣ ਦਾ ਵਿਚਾਰ ਕਰ ਰਿਹਾ ਹੈ। ਉਹ ਫਿਲਮ 'ਚ ਕਾਜੋਲ ਤੇ ਅਮਾਲਾ ਪੌਲ ਨੂੰ ਕਾਸਟ ਕਰਨਾ ਚਾਹੁੰਦਾ ਹੈ। ਬਾਇਓਪਿਕ 'ਚ ਕਾਜੋਲ ਜੈਲਿਲਤਾ ਦਾ ਤੇ ਅਮਾਲਾ ਪੌਲ ਸ਼ਸ਼ੀਕਲਾ ਦਾ ਰੋਲ ਨਿਭਾ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਅਮਾਲਾ ਪੌਲ ਦੇ ਐਕਸ ਹਸਬੈਂਡ ਏ. ਐੱਲ. ਵਿਜੇ ਜੈਲਿਲਤਾ 'ਤੇ ਜਿਹੜੀ ਬਾਇਓਪਿਕ ਬਣਾ ਰਿਹਾ ਹੈ, ਉਸ 'ਚ ਜੈਲਿਲਤਾ ਦਾ ਰੋਲ ਕੰਗਨਾ ਪਲੇਅ ਕਰਦੀ ਨਜ਼ਰ ਆਵੇਗੀ। ਫਿਲਮ ਦਾ ਟਾਈਟਲ 'ਥਲਾਈਵੀ' ਰੱਖਿਆ ਗਿਆ ਹੈ।


Edited By

Manju

Manju is news editor at Jagbani

Read More