''ਕਾਲਾ ਸ਼ਾਹ ਕਾਲਾ'' ਦਾ ਪੋਸਟਰ ਰਿਲੀਜ਼, ਬੀਨੂੰ ਢਿੱਲੋਂ ਨੂੰ ਪਛਾਣਨਾ ਹੋਇਆ ਮੁਸ਼ਕਿਲ
1/14/2019 5:24:12 PM
ਜਲੰਧਰ (ਬਿਊਰੋ)— ਲੱਗਦਾ ਹੈ ਕਿ ਸਾਲ 2019 'ਚ ਪੰਜਾਬੀ ਫਿਲਮ ਇੰਡਸਟਰੀ ਵੱਖ-ਵੱਖ ਤਜਰਬੇ ਕਰਨ ਲਈ ਤਿਆਰ ਹੈ। ਇਸ ਦੀ ਮਿਸਾਲ ਹੈ ਹਾਲ ਹੀ 'ਚ ਰਿਲੀਜ਼ ਹੋਇਆ ਪੰਜਾਬੀ ਫਿਲਮ 'ਕਾਲਾ ਸ਼ਾਹ ਕਾਲਾ' ਦਾ ਪੋਸਟਰ। ਅਸਲ 'ਚ 'ਕਾਲਾ ਸ਼ਾਹ ਕਾਲਾ' ਦੇ ਪੋਸਟਰ 'ਚ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਨਜ਼ਰ ਆ ਰਹੇ ਹਨ। ਪੋਸਟਰ 'ਚ ਬੀਨੂੰ ਢਿੱਲੋਂ ਨੂੰ ਪਛਾਣਨਾ ਬੇਹੱਦ ਮੁਸ਼ਕਿਲ ਲੱਗ ਰਿਹਾ ਹੈ। ਪੋਸਟਰ 'ਚ ਬੀਨੂੰ ਢਿੱਲੋਂ ਦਾ ਰੰਗ ਕਾਲਾ ਹੈ, ਜੋ ਹੱਥ 'ਚ ਗੁਲਾਬ ਦਾ ਫੁੱਲ ਫੜ ਕੇ ਖੜ੍ਹੇ ਨਜ਼ਰ ਆ ਰਹੇ ਹਨ। ਉਥੇ ਸਰਗੁਣ ਮਹਿਤਾ ਸਿੰਪਲ ਸੂਟ 'ਚ ਬੀਨੂੰ ਦੇ ਨਾਲ ਖੜ੍ਹੀ ਨਜ਼ਰ ਆ ਰਹੀ ਹੈ।
ਫਿਲਮ ਨੂੰ ਲਿਖਿਆ ਤੇ ਡਾਇਰੈਕਟ ਅਮਰਜੀਤ ਸਿੰਘ ਨੇ ਕੀਤਾ ਹੈ। ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੇ ਨਾਲ ਫਿਲਮ 'ਚ ਜੋਰਡਨ ਸੰਧੂ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਦੱਸਣਯੋਗ ਹੈ ਕਿ 'ਕਾਲਾ ਸ਼ਾਹ ਕਾਲਾ' ਫਿਲਮ ਜ਼ੀ ਸਟੂਡੀਓਜ਼ ਦੀ ਪੇਸ਼ਕਸ਼ ਹੈ, ਜੋ ਨੌਟੀ ਮੈੱਨ ਪ੍ਰੋਡਕਸ਼ਨਜ਼ ਤੇ ਇਨਫੈਂਟਰੀ ਪਿਕਚਰਜ਼ ਨੇ ਡਰੀਮਯਾਤਾ ਐਂਟਰਟੇਨਮੈਂਟ ਨਾਲ ਮਿਲ ਕੇ ਪ੍ਰੋਡਿਊਸ ਕੀਤੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ