ਪੰਜਾਬ 'ਚ ਵਰੁਣ-ਆਲੀਆ ਦਾ ਜ਼ਬਰਦਸਤ ਅੰਦਾਜ਼, ਢੋਲ 'ਤੇ ਪਾਇਆ ਭੰਗੜਾ (ਵੀਡੀਓ)

Saturday, April 13, 2019 3:27 PM
ਪੰਜਾਬ 'ਚ ਵਰੁਣ-ਆਲੀਆ ਦਾ ਜ਼ਬਰਦਸਤ ਅੰਦਾਜ਼, ਢੋਲ 'ਤੇ ਪਾਇਆ ਭੰਗੜਾ (ਵੀਡੀਓ)

ਜਲੰਧਰ (ਬਿਊਰੋ) : ਬਾਲੀਵੁੱਡ ਐਕਟਰ ਵਰੁਣ ਧਵਨ ਅਤੇ ਆਲੀਆ ਭੱਟ ਹਾਲ ਹੀ 'ਚ ਆਪਣੀ ਆਉਣ ਵਾਲੀ ਫਿਲਮ 'ਕਲੰਕ' ਦਾ ਪ੍ਰਮੋਸ਼ਨ ਕਰਨ ਲਈ ਪੰਜਾਬ ਦੇ ਸ਼ਾਹਿਰ ਜਲੰਧਰ  'ਚ ਪਹੁੰਚੇ ਸਨ। ਦੋਵਾਂ ਨੇ ਇਥੇ ਆਪਣੇ ਹਜ਼ਾਰਾਂ ਫੈਨਜ਼ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਸਾਹਮਣੇ ਪਰਫਾਰਮੈਂਸ ਵੀ ਕੀਤੀ। ਇਨ੍ਹੀਂ ਦਿਨੀਂ ਦੋਵੇਂ ਆਪਣੀ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ ਅਤੇ ਇਸੇ ਚੱਕਰ 'ਚ ਉਹ ਦੋਵੇਂ ਜਲੰਧਰ ਪਹੁੰਚੇ ਸਨ।


ਦੱਸ ਦਈਏ ਕਿ ਇਸ ਦੌਰਾਨ ਵਰੁਣ ਧਵਨ ਤੇ ਆਲੀਆ ਭੱਟ ਨੇ ਢੋਲ 'ਤੇ ਖੂਬ ਭੰਗੜਾ ਪਾਇਆ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਸ਼ੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਕਲੰਕ' ਫਿਲਮ 'ਚ ਵਰੁਣ ਧਵਨ ਅਤੇ ਆਲੀਆ ਭੱਟ ਤੋਂ ਇਲਾਵਾ ਸੰਜੇ ਦੱਤ, ਆਦਿਤਿਆ ਰਾਏ ਕਪੂਰ, ਸੋਨਾਕਸ਼ੀ ਸਿਨ੍ਹਾ ਅਤੇ ਮਾਧੁਰੀ ਦੀਕਸ਼ਿਤ ਵੀ ਨਜ਼ਰ ਆਉਣਗੇ। ਅਭਿਸ਼ੇਕ ਵਰਮਨ ਵੱਲੋਂ ਡਾਇਰੈਕਟ ਕੀਤੀ ਇਹ ਫਿਲਮ ਪੀਰੀਅਡ ਡਰਾਮਾ ਫਿਲਮ ਹੋਣ ਵਾਲੀ ਹੈ। 'ਕਲੰਕ' ਫਿਲਮ ਦਾ ਇਕ ਹੋਰ ਖਾਸੀਅਤ ਇਹ ਹੈ ਕਿ ਇਸ ਫਿਲਮ 'ਚ ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ 22 ਸਾਲ ਬਾਅਦ ਸਕ੍ਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਹ ਫਿਲਮ 17 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ।


Edited By

Sunita

Sunita is news editor at Jagbani

Read More