B''Day: ਜੇਕਰ ਫਿਲਮਾਂ ''ਚ ਨਾ ਹੁੰਦੀ ਤਾਂ ਇਹ ਪ੍ਰੋਫੈਸ਼ਨ ਚੁਣਦੀ ਕਲਕੀ ਕੋਚਲਿਨ

1/10/2019 3:03:12 PM

ਮੁੰਬਈ(ਬਿਊਰੋ)— ਕਲਕੀ ਕੋਚਲਿਨ ਦਾ ਜਨਮ 10 ਜਨਵਰੀ 1984 ਨੂੰ ਭਾਰਤ ਦੇ ਪੁਡੇਚੈਰੀ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਜੋਏਲ ਅਤੇ ਮਾਂ ਫੈਂਸਿਯੋਜ ਅਰਮਾਂਡੇ ਫਰਾਂਸ ਦੇ ਰਹਿਣ ਵਾਲੇ ਹਨ। ਕਲਕੀ ਮੌਰਿਸ ਕੋਚਲਿਨ ਦੇ ਪਰਿਵਾਰ ਤੋਂ ਹੈ ਜਿਸ ਨੇ ਐਫਿਲ ਟਾਵਰ ਨੂੰ ਡਿਜਾਈਨ ਕਰਨ 'ਚ ਅਹਿਮ ਭੂਮਿਕਾ ਨਿਭਾਈ ਸੀ, ਉਹ ਪੈਰਿਸ ਦੇ ਐਫਿਲ ਟਾਵਰ ਨੂੰ ਡਿਜ਼ਾਇਨ ਕਰਨ ਵਾਲੇ ਡਿਜਾਈਨਰਜ਼ 'ਚੋਂ ਇਕ ਸੀ।

PunjabKesari
ਉਨ੍ਹਾਂ ਨੇ ਆਪਣੇ ਸ਼ੁਰੂਆਤੀ ਦੌਰ 'ਚ ਥੀਏਟਰ 'ਚ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਕਈ ਸਾਰੇ ਐਡ 'ਚ ਵੀ ਨਜ਼ਰ ਆ ਚੁੱਕੀ ਹੈ। ਕਲਕੀ ਕਈ ਸਾਰੀ ਭਾਸ਼ਾਵਾਂ ਬੋਲਣਾ ਜਾਣਦੀ ਹੈ। ਉਹ ਹਿੰਦੀ, ਇੰਗਲਿਸ਼, ਫ੍ਰੈਂਚ ਅਤੇ ਤਾਮਿਲ ਭਾਸ਼ਾ ਚੰਗੀ ਤਰ੍ਹਾਂ ਬੋਲਣਾ ਜਾਣਦੀ ਹੈ।

PunjabKesari
ਕਲਕੀ ਦੀ ਪਹਿਲੀ ਫਿਲਮ ਦੇਵ ਡੀ ਸੀ ਜੋ ਕਿ ਸ਼ਰਤਚੰਦਰ ਦੇ ਨਾਵਲ 'ਦੇਵਦਾਸ' ਤੇ ਆਧਾਰਿਤ ਸੀ। ਇਹ ਹੀ ਉਹ ਫਿਲਮ ਸੀ ਜਿਸ ਨਾਲ ਕਲਕੀ ਕੋਚਲਿਨ ਨੂੰ ਬਾਲੀਵੁੱਡ 'ਚ ਪਛਾਣ ਮਿਲੀ ਸੀ।

PunjabKesari
ਕਲਕੀ ਆਪਣੇ ਸ਼ਾਨਦਾਰ ਅਦਾਕਾਰੀ ਲਈ ਨੈਸ਼ਨਲ ਐਵਾਰਡ ਅਤੇ ਫਿਲਮਫੇਅਰ ਐਵਾਰਡ ਜਿੱਤ ਚੁੱਕੀ ਹੈ। ਆਪਣੀ ਪਹਿਲੀ ਹੀ ਫਿਲਮ 'ਦੇਵ ਡੀ' 'ਚ ਸ਼ਾਨਦਾਰ ਅਦਾਕਾਰੀ ਲਈ ਉਨ੍ਹਾਂ ਨੂੰ ਫਿਲਮਫੇਅਰ ਬੈਸਟ ਸੁਪੋਰਟਿੰਗ ਅਦਾਕਾਰਾ ਦਾ ਐਵਾਰਡ ਵੀ ਮਿਲਿਆ।

PunjabKesari
ਇਸ ਤੋਂ ਇਲਾਵਾ ਫਿਲਮ 'ਮਾਰਗੇਟਾ ਵਿਦ ਅਸਟ੍ਰਾ' 'ਚ ਸ਼ਾਨਦਾਰ ਅਦਾਕਾਰੀ ਲਈ ਕਲਕੀ ਸਪੈਸ਼ਲ ਜਯੂਰੀ ਦੀ ਕੈਟੇਗਰੀ 'ਚ ਨੈਸ਼ਨਲ ਐਵਾਰਡ ਨਾਲ ਨਵਾਜਿਆ ਗਿਆ।

PunjabKesari
ਕਲਕੀ ਜੇਕਰ ਇਕ ਅਦਾਕਾਰਾ ਨਾ ਹੁੰਦੀ ਤਾਂ ਉਹ ਕ੍ਰਿਮੀਨਲ ਸਾਈਕੋਲੋਜਿਸਟ ਹੁੰਦੀ। ਇਹ ਵੀ ਇਕ ਸੱਚ ਹੈ ਕਿ ਉਹ 'ਦੇਵ ਡੀ' ਤੋਂ ਬਾਅਦ ਕਰੀਬ 1.5 ਸਾਲ ਤੱਕ ਫਿਲਮਾਂ ਲਈ ਮੋਹਤਾਜ ਸੀ।
PunjabKesari
ਕਲਕੀ ਲੇਹ, ਲਧਾਖ ਅਤੇ ਮਨਾਲੀ ਵਰਗੀਆਂ ਥਾਵਾਂ ਤੇ ਜਾਣਾ ਪਸੰਦ ਕਰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News