'ਸੁਪਰ ਸਿੰਘ' ਫਿਲਮ ਦਾ ਗੀਤ 'ਕਲੀਆਂ ਕੁਲੀਆਂ' ਰਿਲੀਜ਼ (ਵੀਡੀਓ)

5/23/2017 9:43:04 PM

ਜਲੰਧਰ— ਅਗਾਮੀ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਸੁਪਰ ਸਿੰਘ' ਦਾ ਗੀਤ 'ਕਲੀਆਂ ਕੁਲੀਆਂ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਗੀਤ ਨੂੰ ਦਿਲਜੀਤ ਦੁਸਾਂਝ ਨੇ ਗਾਇਆ ਹੈ। ਇਸ ਦੇ ਬੋਲ ਵੀਤ ਬਲਜੀਤ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। 22 ਮਈ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ 'ਤੇ ਸਾਢੇ 3 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।


ਜ਼ਿਕਰਯੋਗ ਹੈ ਕਿ 'ਸੁਪਰ ਸਿੰਘ' ਪਹਿਲੀ ਪੰਜਾਬੀ ਸੁਪਰਹੀਰੋ ਫਿਲਮ ਹੈ, ਜਿਸ 'ਚ ਦਿਲਜੀਤ ਦੁਸਾਂਝ ਤੇ ਸੋਨਮ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ। ਇਸ ਨੂੰ ਸ਼ੋਭਾ ਕਪੂਰ, ਏਕਤਾ ਕਪੂਰ, ਅਨੁਰਾਗ ਸਿੰਘ ਤੇ ਪਵਨ ਗਿੱਲ ਵਲੋਂ ਮਿਲ ਕੇ ਪ੍ਰੋਡਿਊਸ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News