ਕੇ. ਆਰ. ਕੇ. ਨੇ ਰਾਮ ਰਹੀਮ ਬਾਰੇ ਕੀਤਾ ਹੈਰਾਨੀਜਨਕ ਖੁਲਾਸਾ, ਜਾਣ ਤੁਸੀਂ ਵੀ ਪੈ ਜਾਓਗੇ ਸੋਚਾਂ ''ਚ!!

9/19/2017 3:57:22 PM

ਮੁੰਬਈ— ਬਾਲੀਵੁੱਡ ਐਕਟਰ ਕਮਾਲ ਆਰ ਖਾਨ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ 'ਤੇ ਗੰਭੀਰ ਦੋਸ਼ ਲਾਏ ਹਨ। ਕੇ. ਆਰ. ਕੇ. ਨੇ ਲਿਖਿਆ ਕਿ ਰਾਮ ਰਹੀਮ ਨੇ ਉਨ੍ਹਾਂ ਨੂੰ ਆਪਣੇ 50ਵੇਂ ਜਨਮਦਿਨ 'ਤੇ ਸੱਦਿਆ ਸੀ ਅਤੇ ਕਿਹਾ ਸੀ ਕਿ ਉਹ ਉਨ੍ਹਾਂ ਦੀ ਆਉਣ ਵਾਲੀ ਫਿਲਮ ਦੇ ਬਾਰੇ 'ਚ ਕੁਝ ਗਲਤ ਨਾ ਕਹਿਣ, ਇਸ ਦੇ ਕੁਝ ਦਿਨ ਬਾਅਦ ਹੀ ਉਹ ਜੇਲ ਚਲੇ ਗਏ।

PunjabKesari

ਕੇ. ਆਰ. ਕੇ. ਦੇ ਟਵੀਟ 'ਤੇ ਕਾਫੀ ਲੋਕਾਂ ਨੇ ਫਨੀ ਰਿਐਕਸ਼ਨ ਦਿੱਤੇ। ਵਧੇਰੇ ਲੋਕਾਂ ਨੇ ਤਾਂ ਕੇ. ਆਰ. ਕੇ. ਨੂੰ ਮਨਹੂਸ ਕਹਿਣਾ ਵੀ ਸ਼ੁਰੂ ਕਰ ਦਿੱਤਾ। ਕਈ ਲੋਕਾਂ ਨੇ ਕਿਹਾ ਕਿ ਕੇ. ਆਰ. ਕੇ. ਨਾਲ ਗੱਲ ਕਰਨ ਦੇ ਕਾਰਨ ਰਾਮ ਰਹੀਮ ਨੂੰ ਜੇਲ ਜਾਣਾ ਪਿਆ। ਕਈ ਲੋਕਾਂ ਨੂੰ ਕੇ. ਆਰ. ਕੇ. ਦੀ ਗੱਲ ਝੂਠੀ ਲੱਗੀ।

ਅਜਿਹੇ ਲੋਕਾਂ ਨੇ ਕੇ. ਆਰ. ਕੇ. ਤੋਂ ਪੁੱਛਿਆ ਕਿ ਉਹ ਇੰਨੀ ਕਿਉਂ ਫੜ੍ਹ ਮਾਰਦੇ ਹਨ? ਰਾਮ ਰਹੀਮ ਨੂੰ ਪਿਛਲੇ ਮਹੀਨੇ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਡੇਰੇ ਦੀਆਂ 2 ਸਾਧਵੀਆਂ ਨਾਲ ਬਲਾਤਕਾਰ ਦਾ ਦੋਸ਼ੀ ਠਹਿਰਾਇਆ ਗਿਆ ਹੈ। ਰਾਮ ਰਹੀਮ ਦੇ ਵਿਰੁੱਧ ਇਕ ਸਾਧਵੀ ਨੇ ਚਿੱਠੀ ਲਿਖ ਕੇ ਸਰਕਾਰ ਅਤੇ ਉਸੇ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਤੱਕ ਪਹੁੰਚਾਇਆ ਸੀ।

ਬਾਅਦ 'ਚ ਮਨਮੋਹਨ ਸਿੰਘ ਨੇ ਇਸ ਮਾਮਲੇ ਦੀ ਬਿਨਾਂ ਕਿਸੇ ਦੇਰੀ ਦੇ ਕਾਰਵਾਈ ਕਰਨ ਦੀ ਗੱਲ ਸੀ. ਬੀ. ਆਈ. ਨੂੰ ਕਹੀ ਸੀ। ਚਿੱਠੀ 'ਚ ਸਾਧਵੀ ਨੇ ਲਿਖਿਆ ਸੀ ਕਿ ਰਾਮ ਰਹੀਮ ਡੇਰੇ 'ਚ ਮੌਜੂਦ ਲੜਕੀਆਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਨ੍ਹਾਂ ਨਾਲ ਬਲਾਤਕਾਰ ਕਰਦਾ ਹੈ।

ਲੜਕੀ ਨੇ ਪੱਤਰ 'ਚ ਬਿਆਨ ਕੀਤਾ ਸੀ ਕਿ ਕਿਵੇਂ ਰਾਮ ਰਹੀਮ ਨੇ ਉਸ ਨੂੰ ਆਪਣੇ ਰਹਿਣ ਦੀ ਜਗ੍ਹਾ ਜਿਸ ਨੂੰ ਗੁਫਾ ਕਿਹਾ ਜਾਂਦਾ ਸੀ, ਉੱਥੇ ਸੱਦਿਆ ਅਤੇ ਫਿਰ ਉਸ ਦਾ ਬਲਾਤਕਾਰ ਕੀਤਾ।


ਜ਼ਿਕਰਯੋਗ ਹੈ ਕਿ ਰਾਮ ਰਹੀਮ 'ਤੇ ਅਜੇ 2 ਲੋਕਾਂ ਦੇ ਕਤਲ ਦੇ ਕੇਸ ਚੱਲ ਰਹੇ ਹਨ। ਇਸ 'ਚ ਇਕ ਪੱਤਰਕਾਰ ਅਤੇ ਡੇਰੇ ਦੇ ਸਾਬਕਾ ਮੈਨੇਜਰ ਕਤਲ ਦਾ ਦੋਸ਼ ਸ਼ਾਮਲ ਹੈ।

ਇਸ ਮਾਮਲੇ ਦੀ ਸੁਣਵਾਈ ਹੋ ਚੁੱਕੀ ਹੈ, ਸਿਰਫ ਸਜ਼ਾ ਦਾ ਐਲਾਨ ਬਾਕੀ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News