10 ਲੱਖ ''ਚ ਬਣੀ ਇਸ ਫਿਲਮ ਨੇ ਕੀਤੀ ਸੀ ਕਰੋੜਾਂ ''ਚ ਕਮਾਈ

7/10/2019 2:56:58 PM

ਮੁੰਬਈ (ਬਿਊਰੋ) — ਸਾਊਥ ਇੰਡਸਟਰੀ ਦੀਆਂ ਕਈ ਫਿਲਮਾਂ ਕਰਨ ਤੋਂ ਬਾਅਦ ਕਮਲ ਹਸਨ ਦੀ ਸਾਲ 1981 'ਚ 'ਏਕ ਦੂਜੇ ਕੇ ਲਿਏ' ਪਹਿਲੀ ਹਿੰਦੀ ਫਿਲਮ ਆਈ ਸੀ। ਇਸ ਫਿਲਮ ਨੂੰ ਬਾਲਾਚੰਦਰ ਨੇ ਡਾਇਰੈਕਟ ਕੀਤਾ ਸੀ। ਜਦੋਂ ਇਹ ਫਿਲਮ ਬਣ ਕੇ ਤਿਆਰ ਹੋ ਗਈ ਤਾਂ ਕਿਸੇ ਵੀ ਡਿਸਟ੍ਰੀਬਿਊਟਰ ਨੇ ਨੁਕਸਾਨ ਹੋਣ ਦੇ ਡਰ ਤੋਂ ਇਸ ਨੂੰ ਨਹੀਂ ਖਰੀਦਿਆ। ਪਰੇਸ਼ਾਨ ਹੋਏ ਪ੍ਰੋਡਿਊਸਰ ਲਕਸ਼ਮਣ ਪ੍ਰਸ਼ਾਦ ਨੇ ਖੁਦ ਹੀ ਇਸ ਫਿਲਮ ਨੂੰ ਡਿਸਟ੍ਰੀਬਿਊਟ ਕਰਨ ਦਾ ਮਨ ਬਣਾਇਆ ਤੇ ਉਨ੍ਹਾਂ ਨੇ ਫਿਲਮ ਦੇ ਕੁਝ ਪ੍ਰਿੰਟ ਹੀ ਤਿਆਰ ਕਰਵਾਏ। ਇਕ ਹਫਤੇ 'ਚ ਇਸ ਫਿਲਮ ਦੀ ਇੰਨੀ ਮੰਗ ਵਧ ਗਈ ਕਿ ਤੁਰੰਤ ਇਸ ਫਿਲਮ ਦੇ ਕਈ ਹੋਰ ਪ੍ਰਿੰਟ ਤਿਆਰ ਕਰਵਾਉਣੇ ਪਏ ਸਨ। 10 ਲੱਖ 'ਚ ਬਣੀ ਇਸ ਫਿਲਮ ਨੇ ਕੁਝ ਹੀ ਦਿਨਾਂ 'ਚ 10 ਕਰੋੜ ਦੀ ਕਮਾਈ ਕਰ ਲਈ ਸੀ। ਇਸ ਫਿਲਮ ਨੇ ਇਕ ਨੈਸ਼ਨਲ ਐਵਾਰਡ ਅਤੇ 3 ਫਿਲਮ ਫੇਅਰ ਐਵਾਰਡ ਜਿੱਤੇ। ਇਸ ਫਿਲਮ ਨੇ ਕਮਲ ਹਸਨ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ ਸੀ।


ਬਾਲੀਵੁੱਡ ਦੇ ਮਹਾਨਾਇਕ ਅਮਿਤਾਬ ਬੱਚਨ ਤੋਂ ਬਾਅਦ ਕਮਲ ਹਸਨ ਬਾਲੀਵੁੱਡ ਦੇ ਸਟਾਰ ਬਣ ਗਏ ਸਨ। ਇਸ ਫਿਲਮ ਦੇ ਕਈ ਦ੍ਰਿਸ਼ ਇਸ ਤਰ੍ਹਾਂ ਦੇ ਸਨ ਜਿੰਨ੍ਹਾਂ 'ਚ ਨਵੀਂ ਪੀੜ੍ਹੀ ਨੂੰ ਬਾਗੀ ਦਿਖਾਇਆ ਗਿਆ ਸੀ। ਖਾਸ ਕਰਕੇ ਉਹ ਸੀਨ ਜਿਨ੍ਹਾਂ 'ਚ ਫਿਲਮ ਦੀ ਹੀਰੋਇਨ ਆਪਣੀ ਮਾਂ ਦੇ ਸਾਹਮਣੇ ਆਪਣੇ ਆਸ਼ਿਕ ਦੀ ਸੜੀ ਹੋਈ ਤਸਵੀਰ ਚਾਹ 'ਚ ਘੋਲ ਕੇ ਪੀ ਲੈਂਦੀ ਸੀ। ਇਹ ਸੀਨ ਕਾਫੀ ਖਤਰਨਾਕ ਸੀ ਕਿਉਂਕਿ ਤਸਵੀਰ ਨੂੰ ਤਿਆਰ ਕਰਨ ਲਈ ਕਈ ਤਰ੍ਹਾਂ ਦੇ ਕੈਮੀਕਲ ਵਰਤੇ ਜਾਂਦੇ ਹਨ। ਅਜਿਹੇ 'ਚ ਤਸਵੀਰ ਦੀ ਸਵਾਹ ਨੂੰ ਚਾਹ 'ਚ ਘੋਲ ਕੇ ਪੀਣਾ ਕਾਫੀ ਖਤਰਨਾਕ ਸੀ ਪਰ ਫਿਲਮ ਦੀ ਅਦਾਕਾਰਾ ਨੇ ਇਹ ਖਤਰਾ ਵੀ ਮੁੱਲ ਲਿਆ ਸੀ।


ਫਿਲਮ ਨੂੰ ਕੁਝ ਹੀ ਹਫਤਿਆਂ 'ਚ ਬਾਲਕਬਾਸਟਰ ਐਲਾਨ ਕਰ ਦਿੱਤਾ ਗਿਆ ਸੀ। ਫਿਲਮ ਦੇ ਅੰਤ 'ਚ ਕਮਲ ਹਸਨ ਅਤੇ ਫਿਲਮ ਦੀ ਅਦਾਕਾਰਾ ਪਹਾੜ ਤੋਂ ਛਾਲ ਮਾਰ ਕੇ ਜਾਨ ਦੇ ਦਿੰਦੇ ਹਨ। ਇਸ ਸੀਨ ਨੂੰ ਦੇਖ ਕੇ ਦੇਸ਼ 'ਚ ਬਹੁਤ ਸਾਰੇ ਪ੍ਰੇਮੀ ਜੋੜਿਆਂ ਨੇ ਖੁਦਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ ਸੀ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਈ ਸਰਕਾਰੀ ਸੰਸਥਾਵਾਂ ਨੇ ਫਿਲਮ ਨਿਰਮਾਤਾਵਾਂ ਨਾਲ ਕਈ ਮੀਟਿੰਗਾਂ ਕੀਤੀਆਂ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਨ੍ਹਾਂ ਮੀਟਿੰਗਾਂ 'ਚ ਫਿਲਮ ਦੀ ਹੀਰੋਇਨ ਸ਼ਾਮਲ ਨਹੀਂ ਸੀ ਹੁੰਦੀ ਕਿਉਂਕਿ ਉਸ ਦੀ ਉਮਰ ਸਿਰਫ 10 ਸਾਲ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News