6 ਦੀ ਉਮਰ 'ਚ ਫਿਲਮ, 64 'ਚ ਰਾਜਨੀਤੀ, ਕੁਝ ਅਜਿਹਾ ਹੈ ਕਮਲ ਹਾਸਨ ਦਾ ਸਫਰ

2/22/2018 10:30:20 AM

ਮੁੰਬਈ(ਬਿਊਰੋ)— ਕਮਲ ਹਾਸਨ, ਸਿਨੇਮਾ ਜਗਤ ਦੇ ਦਿੱਗਜ ਕਲਾਕਾਰਾਂ 'ਚੋਂ ਇਕ ਹਨ। ਇਹ ਕਲਾਕਾਰ ਹੁਣ ਫਿਲਮੀ ਦੁਨੀਆ 'ਚ ਉਚਾਈਆਂ ਤੋਂ ਬਾਅਦ ਹੁਣ ਰਾਜਨੀਤੀ 'ਚ ਕਦਮ ਰੱਖਣ ਜਾ ਰਹੇ ਹਨ। ਆਓ ਜੀ ਜਾਣਦੇ ਹਨ ਉਨ੍ਹਾਂ ਦੇ ਹੁਣ ਤੱਕ ਦੇ ਸਫ਼ਰ ਦੇ ਬਾਰੇ 'ਚ...
PunjabKesariਕਮਲ ਹਾਸਨ ਦਾ ਜਨਮ 7 ਨਵੰਬਰ 1954 ਨੂੰ ਚੇਨਈ 'ਚ ਹੋਇਆ ਸੀ। ਉਨ੍ਹਾਂ ਨੇ ਸਿਰਫ ਛੇ ਸਾਲ ਦੀ ਉਮਰ 'ਚ 1960 'ਚ ਆਈ ਫਿਲਮ 'ਕਲਾਤੁਰ ਕਲੰਮਾ' ਤੋਂ ਫਿਲਮੀ ਕਰਿਅਰ ਸ਼ੁਰੂ ਕੀਤਾ ਸੀ। ਉਨ੍ਹਾਂ ਨੂੰ ਪਹਿਲੀ ਫਿਲਮ ਦੇ ਸਭ ਤੋਂ ਉੱਤਮ ਬਾਲ ਕਲਾਕਾਰ ਦਾ ਰਾਸ਼ਟਰਪਤੀ ਇਨਾਮ ਵੀ ਮਿਲਿਆ ਸੀ। ਇਕ ਦਰਜਨ ਤੋਂ ਜ਼ਿਆਦਾ ਫਿਲਮ ਫੇਅਰ ਅਤੇ ਰਿਕਾਰਡ ਅਤੇ ਤਿੰਨ ਰਾਸ਼ਟਰੀ ਇਨਾਮ ਜਿੱਤ ਚੁੱਕੇ ਕਮਲ ਹਾਸਨ ਦਾ ਨਿੱਜੀ ਜੀਵਨ ਬਹੁਤ ਮੁਸ਼ਕਲਾਂ ਭਰਿਆ ਰਿਹਾ ਹੈ।
PunjabKesari
ਕਮਲ ਹੁਣ ਤੱਕ ਇਕੱਲੇ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਇਕ ਫਿਲਮ 'ਚ 10 ਰੋਲ ਕੀਤੇ ਹਨ। ਉਨ੍ਹਾਂ ਦੀ ਇਸ ਫਿਲਮ ਦਾ ਨਾਮ ਸੀ 'ਦਸ਼ਾਵਤਾਰਮ'। ਰਿਪੋਰਟ ਮੁਤਾਬਕ ਫਿਲਮੀ ਕਰਿਅਰ 'ਚ ਆਪਣੇ ਸਟੰਟ ਸੀਨ ਕਰਨ ਦੌਰਾਨ ਹੁਣ ਤੱਕ ਕਮਲ 30 ਫਰੈਕਚਰ ਝੇਲ ਚੁੱਕੇ ਹਨ। ਕਮਲ ਹਾਸਨ ਨੇ ਦੋ ਵਾਰ ਵਿਆਹ ਕੀਤਾ ਅਤੇ ਇਕ ਵਾਰ ਉਹ ਇਕ ਦਸ਼ਕ ਤੋਂ ਜ਼ਿਆਦਾ ਸਮਾਂ ਤੱਕ ਲਿਵ-ਇਨ ਵਿਚ ਵੀ ਰਹੇ ਪਰ ਅੱਜ ਉਹ ਇਕੱਲੇ ਹਨ।
PunjabKesari
ਕਮਲ ਹਾਸਨ ਦੀ ਪਹਿਲੀ ਪਤਨੀ ਬਾਣੀ ਗਣਪਤੀ ਸ਼ਾਸਤਰੀ ਨ੍ਰਤਿਆਂਗਨਾ ਅਤੇ ਕਾਸਟਿਊਮ ਡਿਜ਼ਾਈਨਰ ਸੀ। ਦੋਵਾਂ ਨੇ 1978 'ਚ ਵਿਆਹ ਕੀਤਾ। ਕਰੀਬ 10 ਸਾਲ ਬਾਅਦ 1988 'ਚ ਕਮਲ ਹਾਸਨ ਅਤੇ ਬਾਣੀ ਗਣਪਤੀ ਦਾ ਤਲਾਕ ਹੋ ਗਿਆ। ਸਾਲ 1988 'ਚ ਹੀ ਕਮਲ ਹਾਸਨ ਨੇ ਅਦਾਕਾਰ ਸਾਰਿਕਾ ਨਾਲ ਵਿਆਹ ਕੀਤਾ। ਕਮਲ ਹਾਸਨ ਦਾ ਇਹ ਵਿਆਹ ਕਾਫੀ ਲੰਬੇ ਤੱਕ ਚਲਿਆ ਪਰ ਸਾਲ 2002 'ਚ ਵੱਖ ਹੋਣ ਤੋਂ ਬਾਅਦ ਸਾਲ 2004 'ਚ ਦੋਵਾਂ ਨੇ ਆਧਿਕਾਰਿਕ ਤੌਰ 'ਤੇ ਤਲਾਕ ਲੈ ਲਿਆ।
PunjabKesari
ਸਾਰਿਕਾ ਅਤੇ ਕਮਲ ਹਾਸਨ ਦੀਆਂ ਦੋ ਬੇਟੀਆਂ ਹਨ, ਸ਼ਰਬਤੀ ਹਾਸਨ ਅਤੇ ਅਕਸ਼ਰਾ ਹਾਸਨ। ਉਨ੍ਹਾਂ ਦੀਆਂ ਦੋਵੇਂ ਬੇਟੀਆਂ ਅਭਿਨਏ ਕਰਦੀਆਂ ਹਨ। ਸਾਰਿਕਾ ਤੋਂ ਵੱਖ ਹੋਣ ਤੋਂ ਬਾਅਦ ਕਮਲ ਹਾਸਨ ਨੇ ਵਿਆਹ ਨਹੀਂ ਕੀਤਾ ਪਰ ਅਦਾਕਾਰ ਗੌਤਮੀ ਨਾਲ ਉਹ ਕਰੀਬ ਇਕ ਦਸ਼ਕ ਤੱਕ ਲਿਵ-ਇਨ ਵਿਚ ਰਹੇ। ਕਮਲ ਹਾਸਨ ਅਤੇ ਗੌਤਮੀ ਨੇ 2005 'ਚ ਨਾਲ ਰਹਿਣਾ ਸ਼ੁਰੂ ਕੀਤਾ। ਹਾਲਾਂਕਿ ਦੋਵੇਂ ਕਰੀਬ 11 ਸਾਲ ਤੱਕ ਨਾਲ ਰਹਿਣ ਤੋਂ ਬਾਅਦ ਸਾਲ 2016 'ਚ ਵੱਖ ਹੋ ਗਏ।
PunjabKesari
ਵਿਆਹ ਦੇ ਬਾਰੇ 'ਚ ਇਕ ਵਾਰ ਇੰਟਰਵਿਊ 'ਚ ਕਮਲ ਨੇ ਕਿਹਾ ਸੀ,''ਮੇਰੇ ਖਿਆਲ ਨਾਲ ਵਿਆਹ ਇਕ ਪੁਰਾਣਾ ਖਿਆਲ ਹੈ।  ਇਹ ਇਕ ਕਾਨੂੰਨੀ ਸਮਝੌਤਾ ਹੈ ਜੋ ਤੁਹਾਨੂੰ ਕਿਸੇ ਨਾਲ ਰਹਿਣ 'ਤੇ ਮਜ਼ਬੂਰ ਕਰਦਾ ਹੈ। ਮੇਰੇ ਖਿਆਲ ਨਾਲ ਜਦੋਂ ਤੁਸੀਂ ਕਿਸੇ ਨੂੰ ਸੱਚਾ ਪਿਆਰ ਕਰਦੇ ਹੋ ਤਾਂ ਤੁਹਾਨੂੰ ਉਸ ਨੂੰ ਸਾਬਿਤ ਕਰਨ ਲਈ ਕਿਸੇ ਕਾਗਜ਼ ਦੀ ਜ਼ਰੂਰਤ ਨਹੀਂ ਹੁੰਦੀ।''
PunjabKesari
ਕਮਲ ਹਾਸਨ ਤਾਮਿਲ, ਮਲਾਏਲਮ ਅਤੇ ਹਿੰਦੀ ਸਮੇਤ ਕਈ ਭਾਸ਼ਾਵਾਂ ਦੀਆਂ 200 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਹਿੰਦੀ 'ਚ ਉਨ੍ਹਾਂ ਨੂੰ 'ਸਦਮਾ', 'ਸਾਗਰ', ਇੱਕ ਦੂਜੇ ਲਈ' ਅਤੇ ਹਿੰਦੂਸਤਾਨੀ ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਅਭਿਨਏ 'ਚ ਉਨ੍ਹਾਂ ਲਈ ਯੋਗਦਾਨ ਲਈ ਭਾਰਤ ਸਰਕਾਰ ਉਨ੍ਹਾਂ ਨੂੰ ਪੱਦਮ ਸ਼੍ਰੀ ਅਤੇ ਪੱਦਮ ਭੂਸ਼ਮ ਨਾਲ ਸਨਮਾਨਿਤ ਕਰ ਚੁੱਕੀ ਹੈ।
PunjabKesari
ਵਿਵਾਦਾਂ ਨਾਲ ਵੀ ਕਮਲ ਦਾ ਪੁਰਾਣਾ ਰਿਸ਼ਤਾ ਹੈ। ਨੋਟਬੰਦੀ 'ਤੇ ਮੋਦੀ ਸਰਕਾਰ ਦਾ ਸਮਰਥਨ ਕਰਨ ਵਾਲੇ ਕਮਲ ਨੇ ਬਾਅਦ 'ਚ ਮਾਫੀ ਮੰਗੀ। ਹਾਸਨ ਨੇ ਕਿਹਾ ਸੀ,''ਉਨ੍ਹਾਂ ਨੇ ਜਲਦਬਾਜ਼ੀ 'ਚ ਆ ਕੇ ਮੋਦੀ ਸਰਕਾਰ ਦੇ ਫੈਸਲੇ ਨੋਟਬੰਦੀ ਦਾ ਸਪੋਰਟ ਕਰ ਦਿੱਤਾ ਸੀ, ਜਿਸ ਦੇ ਲਈ ਉਹ ਮਾਫੀ ਮੰਗ ਰਹੇ ਹਨ।''  ਅਭਿਨੇਤਾ ਨੇ ਕਿਹਾ ,''ਇਹ ਪਲਾਨ ਚਾਹੇ ਚੰਗਾ ਸੀ ਪਰ ਠੀਕ ਤਰੀਕੇ ਨਾਲ ਲਾਗੂ ਨਹੀਂ ਕੀਤਾ ਗਿਆ।'' ਇੰਨਾ ਹੀ ਨਹੀਂ ਆਪਣੇ ਮੁਆਫੀਨਾਮੇ 'ਚ ਕਮਲ ਨੇ ਇਹ ਤੱਕ ਲਿਖਿਆ ਕਿ ਜੇਕਰ ਪੀ. ਐੱਮ. ਇਸ ਗਲਤੀ ਲਈ ਮੁਆਫੀ ਮੰਗਣ ਨੂੰ ਤਿਆਰ ਹੈ, ਤਾਂ ਮੈਂ ਉਨ੍ਹਾਂ ਨੂੰ ਇਕ ਹੋਰ ਵਾਰ ਸਲਾਮ ਕਰਾਂਗਾ।
PunjabKesari
ਕਮਲ ਹਾਸਨ ਧਾਰਮਿਕ ਗਰੰਥ ਮਹਾਂਭਾਰਤ 'ਤੇ ਟਿੱਪਣੀ ਕਰਨ 'ਤੇ ਵਿਵਾਦਾਂ ਵਿਚ ਆਏ ਸਨ। ਉਨ੍ਹਾਂ ਨੇ ਕਿਹਾ,'' ਦੇਸ਼ ਵਿਚ ਹੁਣ ਵੀ ਅਜਿਹਾ ਧਾਰਮਿਕ ਗਰੰਥ ਪੜ੍ਹਿਆ ਜਾਂਦਾ ਹੈ ਜਿਸ 'ਚ ਇਕ ਮਹਿਲਾ ਨੂੰ ਦਾਵ 'ਤੇ ਲਗਾ ਦਿੱਤਾ ਗਿਆ ਸੀ।'' ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਲੋਕਾਂ ਦੀ ਜ਼ਬਰਦਸਤ ਆਲੋਚਨਾ ਝੱਲਣੀ ਪਈ ਸੀ। ਫਿਲਮ 'ਪਦਮਾਵਤ' ਦੇ ਵਿਵਾਦ 'ਚ ਦੀਪਿਕਾ ਦਾ ਵੀ ਸਪੋਰਟ ਕੀਤਾ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News