'ਕੈਂਠੇ ਵਾਲਾ' ਗੀਤ ਨਾਲ ਪ੍ਰਸਿੱਧੀ ਖੱਟਣ ਵਾਲੇ ਕਮਲ ਹੀਰ ਹੋਏ 45 ਸਾਲ ਦੇ, ਸ਼ੇਅਰ ਕੀਤੀ ਤਸਵੀਰ

1/23/2018 4:58:36 PM

ਜਲੰਧਰ(ਬਿਊਰੋ)— ਮਸ਼ਹੂਰ ਪੰਜਾਬੀ ਗਾਇਕ ਕਮਲ ਹੀਰ ਅੱਜ ਆਪਣਾ 45ਵਾਂ ਜਨਮਦਿਨ ਮਨਾ ਰਹੇ ਹਨ। ਕਮਲ ਨੇ ਫੇਸਬੁੱਕ ਅਕਾਊਂਟ 'ਤੇ ਇਕ ਤਸਵੀਰਾਂ ਸਾਂਝੀ ਕਰ ਕੇ ਆਪਣੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਹੈ। ਦੇਸ਼ਾਂ-ਵਿਦੇਸ਼ਾਂ 'ਚ ਪ੍ਰਸਿੱਧੀ ਖੱਟ ਚੁੱਕੇ ਕਮਲ ਹੀਰ ਦਾ ਜਨਮ 23 ਜਨਵਰੀ, 1973 ਨੂੰ ਪਿੰਡ ਹੱਲੂਵਾਲ, ਪੰਜਾਬ 'ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਕਮਲਜੀਤ ਸਿੰਘ ਹੀਰ ਹੈ। ਕਮਲ ਹੀਰ ਦਾ ਪੂਰਾ ਪਰਿਵਾਰ 1990 'ਚ ਕੈਨੇਡਾ 'ਚ ਸੈਟਲ ਹੋ ਗਿਆ ਸੀ। ਕਮਲ ਹੀਰ ਦੀ ਪਤਨੀ ਦਾ ਨਾਂ ਗੁਰਜੀਤ ਕੌਰ ਹੈ। ਕਮਲ ਨੇ ਸੰਗੀਤ ਦੀ ਸਿੱਖਿਆ ਆਪਣੇ ਉਸਤਾਦ ਜਸਵੰਤ ਸਿੰਘ ਭਾਵੜਾ ਤੋਂ ਲਈ ਹੈ।

ਕਮਲ ਹੀਰ ਨੇ ਸੰਗੀਤ ਦੀ ਦੁਨੀਆ 'ਚ ਪਹਿਲੀ ਡੈਬਿਊ ਐਲਬਮ 'ਕਮਲੀ' ਨਾਲ 2000 'ਚ ਸ਼ੁਰੂਆਤ ਕੀਤੀ ਪਰ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪ੍ਰਸਿੱਧੀ 2002 'ਚ ਗੀਤ 'ਕੈਂਠੇ ਵਾਲਾ' ਨਾਲ ਮਿਲੀ।

PunjabKesari

ਇਸ ਤੋਂ ਬਾਅਦ ਕਮਲ ਹੀਰ ਦੀਆਂ ਕਈ ਐਲਬਮਜ਼ ਰਿਲੀਜ਼ ਹੋਈਆਂ ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਵੀ ਕੀਤਾ ਗਿਆ। ਇਸ ਤੋਂ ਬਾਅਦ ਉਹ ਸਫਲਤਾ ਦੀ ਪੌੜੀ ਚੜ੍ਹਦੇ ਗਏ।

PunjabKesari

ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਦੋ ਵੱਡੇ ਭਰਾ ਹਨ, ਮਨਮੋਹਨ ਵਾਰਿਸ ਅਤੇ ਸੰਗਤਾਰ। ਮਨਮੋਹਨ ਵਾਰਿਸ ਵੀ ਗਾਇਕੀ ਦੇ ਖੇਤਰ 'ਚ ਬੇਮਿਸਾਲ ਗਾਇਕ ਹਨ ਅਤੇ ਸੰਗਤਾਰ ਸੰਗੀਤ ਕੰਪੋਜ਼ਰ ਹਨ।

PunjabKesari

ਉਹ ਇਕ ਪ੍ਰਤਿਭਾਸ਼ਾਲੀ ਸੰਗੀਤਕਾਰ ਹਨ। ਇਨ੍ਹਾਂ ਤਿੰਨਾਂ ਦੀ ਜੋੜੀ ਦੇਸ਼ਾਂ-ਵਿਦੇਸ਼ਾਂ 'ਚ ਕਈ ਲਾਈਵ ਸ਼ੋਅ ਕਰ ਚੁੱਕੇ ਹਨ। ਇਨ੍ਹਾਂ ਤਿੰਨਾਂ ਭਰਾਵਾਂ ਦਾ ਮਸ਼ਹੂਰ ਲਾਈਵ ਸ਼ੋਅ 'ਪੰਜਾਬੀ ਵਿਰਸਾ' ਪੂਰੀ ਦੁਨੀਆ 'ਚ ਪਸੰਦ ਕੀਤਾ ਜਾਂਦਾ ਹੈ।

PunjabKesari

ਇਹ ਸ਼ੋਅ ਅੰਤਰਰਾਸ਼ਟਰੀ ਪੱਧਰ 'ਤੇ ਮਸ਼ਹੂਰ ਕਾਫੀ ਹੈ। ਕਮਲ ਹੀਰ ਅਤੇ ਸੰਗਤਾਰ ਇਕੱਠੇ ਮਿਲ ਕੇ ਸੰਗੀਤ ਕੰਪੋਜ਼ ਕਰਦੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News