Video : ''ਸਤ੍ਰੀ'' ਦਾ ''ਕਮਰੀਆ'' ਗੀਤ ਰਿਲੀਜ਼, ਬੇਮਿਸਾਲ ਡਾਂਸ ਸਟੈਪਸ ਨਾਲ ਨੋਰਾ ਫਤੇਹੀ ਛਾਈ ਚਰਚਾ ''ਚ

8/9/2018 5:13:49 PM

ਮੁੰਬਈ (ਬਿਊਰੋ)— ਮਸ਼ਹੂਰ ਬੈਲੀ ਡਾਂਸਰ ਨੌਰਾ ਫਤੇਹੀ ਅੱਜਕਲ੍ਹ ਆਪਣੇ ਡਾਂਸ ਕਾਰਨ ਖੂਬ ਚਰਚਾ ਬਟੋਰ ਰਹੀ ਹੈ। ਨੌਰਾ ਨੇ ਹਾਲ ਹੀ 'ਚ 'ਸਤਯਮੇਵ ਜਯਤੇ' ਦੇ 'ਦਿਲਬਰ' ਗੀਤ 'ਤੇ ਜ਼ਬਰਦਸਤ ਡਾਂਸ ਕਰਕੇ ਸਾਰਿਆ ਨੂੰ ਬੇਹੱਦ ਪ੍ਰਭਾਵਿਤ ਕੀਤਾ ਸੀ। ਹੁਣ ਉਹ ਰਾਜਕੁਮਾਰ ਰਾਓ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਜੀ ਹਾਂ, 'ਸਤ੍ਰੀ' ਫਿਲਮ ਦਾ ਦੂਜਾ 'ਕਮਰੀਆ' ਗੀਤ ਅੱਜ ਰਿਲੀਜ਼ ਹੋਇਆ ਹੈ, ਜਿਸ 'ਚ ਨੌਰਾ, ਰਾਜਕੁਮਾਰ ਨਾਲ ਠੁਮਕੇ ਲਗਾਉਂਦੀ ਦਿਖਾਈ ਦੇ ਰਹੀ ਹੈ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਰਾਜਕੁਮਾਰ ਰਾਓ ਨੇ ਦੱਸਿਆ ਕਿ ਨੌਰਾ ਦੇ ਡਾਂਸ ਸਟੈਪਸ ਨੂੰ ਫਾਲੋਅ ਕਰਨਾ ਰਾਜਕੁਮਾਰ ਅਤੇ ਬਾਕੀ ਮੁੰਡਿਆਂ ਲਈ ਕਾਫੀ ਔਖਾ ਸੀ।

ਨੌਰਾ ਨਾਲ ਕੰਮ ਕਰਕੇ ਕਾਫੀ ਮਜ਼ਾ ਆਇਆ। ਉਹ ਇੱਕ ਬਿਹਤਰੀਨ ਡਾਂਸਰ ਹੈ ਅਤੇ ਉਸ ਨਾਲ ਆਪਣੇ ਸਟੈੱਪਸ ਨੂੰ ਮੈਚ ਕਰਨਾ ਕਾਫੀ ਮੁਸ਼ਕਿਲ ਸੀ, ਜਿਸ ਲਈ ਮੈਂ ਆਪਣੇ ਆਪ 'ਤੇ ਕੰਮ ਕੀਤਾ। ਦੱਸ ਦੇਈਏ ਕਿ ਇਹ ਫਿਲਮ 31 ਅਗਸਤ ਨੂੰ ਰਿਲੀਜ਼ ਹੋ ਰਹੀ ਹੈ, ਜਿਸ 'ਚ ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਦੀ ਰੋਮਾਂਟਿਕ-ਕਾਮੇਡੀ ਦੇਖਣ ਨੂੰ ਮਿਲੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News