Video: ਕੈਨੇਡਾ 'ਚੋਂ ਇਸ ਪੰਜਾਬੀ ਗਾਇਕ ਨੂੰ ਕੀਤਾ ਡਿਪੋਰਟ, ਰੋਂਦੇ ਹੋਏ ਦੁੱਖ ਕੀਤਾ ਬਿਆਨ

1/11/2018 5:05:02 PM

ਜਲੰਧਰ(ਬਿਊਰੋ)— ਕੈਂਬੀ ਰਾਜਪੁਰੀਆ 7 ਸਾਲ ਪਹਿਲਾ ਕੈਨੇਡਾ ਗਿਆ ਸੀ, ਦਿਨ ਰਾਤ ਮਿਹਨਤ ਅਤੇ ਸੰਘਰਸ਼ ਕਰਕੇ ਉਸਨੇ ਆਪਣੀ ਪੜਾਈ ਜਾਰੀ ਰੱਖੀ ਪਰ ਅੱਜ ਉਸਨੂੰ ਕੈਨੇਡਾ ਵਲੋ ਡਿਪੋਰਟ ਕਰ ਦਿੱਤਾ ਗਿਆ। ਕੈਨੇਡਾ ਦੇ 'ਚ ਗਾਇਕੀ ਦੇ ਸ਼ੌਂਕ ਨੂੰ ਪੂਰਾ ਕਰਨ ਦਾ ਸੁਪਨਾ ਦੇਖਿਆ ਸੀ ਪਰ ਉਹ ਪੂਰਾ ਨਹੀਂ ਹੋ ਸਕਿਆ। ਆਪਣੇ ਫੇਸਬੁੱਕ ਪੇਜ ਤੇ ਉਸਨੇ ਆਪਣੀ ਸਾਰੀ ਕਹਾਣੀ ਰੋਂਦੇ ਹੋਏ ਬਿਆਨ ਕੀਤੀ ਹੈ। ਮਾ ਪਿਓ ਨੂੰ ਕੀਤਾ ਵਾਅਦਾ ਪੂਰਾ ਨਾ ਕਰਨ ਦਾ ਇਸ ਪੰਜਾਬੀ ਨੋਜਵਾਨ ਨੂੰ ਦੁੱਖ ਹੈ, ਜਿਸ ਨੂੰ ਉਹ ਪੰਜਾਬ ਚ ਰਹਿ ਕੇ ਪੂਰਾ ਕਰੇਗਾ । ਉਸ ਨੇ 12ਵੀਂ ਕਰਕੇ 'Ielts' ਕੀਤੀ, ਜਿਸ ਤੋਂ ਬਾਅਦ ਉਸ ਨੂੰ ਕੈਨੇਡਾ ਦਾ ਵੀਜ਼ਾ ਮਿਲਿਆ। ਉਹ ਪੰਜਾਬ ਤੋਂ 9 ਜਨਵਰੀ 2011 ਨੂੰ ਕੈਨੇਡਾ ਗਿਆ। ਫੁੱਟਬਾਲ ਦਾ ਕਾਫੀ ਸ਼ੌਕੀਨ ਸੀ। ਡਰੌਪ (ਪੜਾਈ ਤੋਂ ਬ੍ਰੇਕ) ਲੈ ਕੇ ਉਸ ਨੇ ਆਪਣੇ ਕਾਲਜ ਦੀ ਫੀਸ ਪੂਰੀ ਕੀਤੀ ਤੇ ਇਸ ਤੋਂ ਬਾਅਦ ਜੂਆ ਖੇਡਣ ਦੀ ਸੋਚ ਸੋਚੀ। ਪਹਿਲੀ ਵਾਰ ਤਾਂ ਜੂਆ ਜਿੱਤ ਗਿਆ ਪਰ ਇਸ ਤੋਂ ਬਾਅਦ ਜਿੰਨੀ ਵਾਰ ਵੀ ਜੂਆ ਖੇਡਣ ਗਿਆ ਤਾਂ ਉਹ ਹਾਰਦਾ ਹੀ ਗਿਆ। ਜੂਏ 'ਚ ਤਕਰੀਬਨ ਉਸ ਨੇ 45 ਹਜ਼ਾਰ ਡਾਲਰ ਗੁਆ ਲਏ। ਕਈ ਵਾਰ ਉਸ ਨੇ 8-9 ਦਿਨ ਰੋਟੀ ਖਾਧੇ ਤੋਂ ਬਿਨਾਂ ਕੱਢੇ।

ਬੇਕਰੀ 'ਚ ਕੀਤਾ ਕੰਮ

ਕੈਂਬੀ ਰਾਜਪੁਰੀਆ ਨੇ ਬੇਕਰੀ 'ਚ ਕੰਮ ਕਰਕੇ ਆਪਣੀ ਕਾਲਜ ਦੀ ਫੀਸ ਪੂਰੀ ਕੀਤੀ ਤੇ ਹੋਲੀ-ਹੋਲੀ ਅਗਲੇ ਸਮੈਸਟਰ ਦੀ ਵੀ ਜੋੜੀ। ਇਸ ਤਰ੍ਹਾਂ ਉਸ ਨੇ ਇਕ ਸਮੈਸਟਰ ਪੂਰਾ ਕਰ ਲਿਆ।

PunjabKesari
ਟਰੱਕ ਸਾਫ ਕਰਕੇ ਵੀ ਕੀਤਾ ਸੀ ਗੁਜਾਰਾ
ਕੈਂਬੀ ਨੇ ਦੱਸਿਆ ਕਿ ਇਸ ਦੌਰਾਨ ਮੈਂ ਡਬਲ-ਡਬਲ ਸ਼ਿਫਟਾਂ ਲਾ ਕੇ ਟਰੱਕ ਵਾਸ਼ ਕਰਦਾ ਸੀ ਤਾਂ ਕੀ ਮੈਂ ਅਗਲੇ ਸਮੈਸਟਰ ਦੇ ਪੈਸੇ ਇੱਕਠੇ ਕਰ ਲਵਾਂ। ਇਸ ਦੇ ਨਾਲ ਹੀ ਮੈਂ ਛੋਟੀ-ਮੋਟੀਆਂ ਪਾਰਟੀਆਂ 'ਚ ਗਾਉਣਾ ਵੀ ਸ਼ੁਰੂ ਕੀਤਾ ਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਕਿਸੇ ਦੀ ਸਲਾਹ 'ਤੇ 'ਸੂਰਜ ਨੂੰ ਸਲਮਾ' ਗੀਤ ਨੂੰ 700 ਡਾਲਰ ਲਾ ਕੇ ਰਿਕਾਰਡ ਕਰਵਾਇਆ। ਫਿਰ ਮੈਂ ਇਕ ਹੋਰ ਗੀਤ 'ਚਾਈਂਲੇ ਟੂ ਨਾਸਾ' ਕੱਡਿਆ, ਜਿਸ ਨੇ ਮੇਰੀ ਜ਼ਿੰਦਗੀ ਬਣਾਈ।

PunjabKesariਵਕੀਲ ਨੇ ਪੈਸਿਆਂ ਪਿੱਛੇ ਕੀਤੀ ਵੱਡੀ ਗਲਤੀ
30 ਅਪ੍ਰੈਲ ਨੂੰ ਸਟਡੀ ਵਿਜ਼ਾ ਖਤਮ ਹੋਣਾ ਸੀ। ਵਕੀਲ ਨੇ ਮੇਰੀ ਗਲਤ ਫੀਸ ਭਰੀ, ਜਿਸ ਕਾਰਨ ਅੱਜ ਮੈਂ ਇਸ ਹਲਾਤ 'ਚ ਹਾਂ। 80-85 ਦਿਨਾਂ ਬਾਅਦ ਵਰਕਪਰਮਟ ਨੇ ਹੁਕਮ ਦਿੱਤਾ ਸੀ ਕੀ 5 ਦਿਨਾਂ 'ਚ ਤੁਹਾਨੂੰ ਕੈਨੇਡਾ ਛੱਡ ਕੇ ਜਾਣਾ ਹੈ। ਕੈਂਬੀ 10 ਜਨਵਰੀ 2011 ਨੂੰ ਕੈਨੇਡਾ ਗਿਆ ਸੀ ਤੇ 10 ਜਨਵਰੀ 2018 ਨੂੰ ਹੀ ਪੰਜਾਬ ਵਾਪਸ ਆ ਗਿਆ ਹੈ।

PunjabKesari

ਇਸ ਦੌਰਾਨ ਉਸ ਨੇ ਆਪਣੇ ਫਲਾਪ ਆਰਟਿਸਟ ਕਰੀਅਰ ਤੋਂ ਪ੍ਰਸਿੱਧ ਕਲਾਕਾਰ ਬਣਨ ਦਾ ਆਪਣੇ-ਆਪ ਨਾਲ ਵਾਅਦਾ ਕੀਤਾ। ਉਹ ਪੰਜਾਬ 'ਚ ਰਹਿ ਕੇ ਆਪਣੇ ਮਾਤਾ-ਪਿਤਾ ਨਾਲ ਕੀਤਾ ਵਾਅਦਾ ਪੂਰਾ ਕਰੇਗਾ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News