ਕੰਗਨਾ ਨੇ ਪੀ. ਐੱਮ. ਮੋਦੀ ਨੂੰ 370 ਧਾਰਾ ਹਟਾਉਣ ਦੀ ਕੀਤੀ ਅਪੀਲ

2/22/2019 11:12:19 AM

ਜਲੰਧਰ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕੰਗਨਾ ਰਣੌਤ ਆਏ ਦਿਨ ਆਪਣੇ ਬੇਬਾਕ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਕੰਗਨਾ ਨੇ ਜੰਮੂ-ਕਸ਼ਮੀਰ  'ਚ ਹੋਏ ਆਤ‍ਮਘਾਤੀ ਹਮਲੇ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ। ਆਪਣੀ ਗੱਲ ਨੂੰ ਰੱਖਦੇ ਹੋਏ ਅਦਾਕਾਰਾ ਨੇ ਹਮਲੇ ਦੀ ਕੜੀ ਨਿੰਦਿਆ ਕੀਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨਮੰਤਰੀ ਮੋਦੀ ਵੱਲੋਂ ਜੰਮੂ ਕਸ਼‍ਮੀਰ ਤੋਂ ਧਾਰਾ 370 ਹਟਾਉਣ ਦੀ ਅਪੀਲ ਕੀਤੀ ਹੈ।

PunjabKesari
ਕੰਗਨਾ ਨੇ ਆਪਣੀ ਗੱਲਾਂ 'ਚ ਕਿਹਾ ਹੈ ਕਿ ਅਜਿਹਾ ਕੋਈ ਸੂਬਾ ਨਹੀਂ ਹੈ ਜੋ ਆਜ਼ਾਦੀ ਦੇ ਇਨ੍ਹੇ ਸਾਲ ਬਾਅਦ ਵੀ ਇਹ ਨਹੀਂ ਜਾਨ ਸਕਿਆ ਹੋਵੇ ਦੀ ਉਸ ਦਾ ਤਾੱਲੁਕ ਕਿੱਥੋ ਹੈ। ਇਸ ਕਾਰਨ ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਨਾਲ ਸਾਡੇ ਦੇਸ਼ ਨੂੰ ਮਜਬੂਤੀ ਮਿਲੇਗੀ। ਇਸ ਦੇ ਨਾਲ ਹੀ ਰਾਜ ਦੀ ਸ‍ਥਿ‍ਤੀ ਵੀ ਬਿਹਤਰ ਬਣੇਗੀ ਇਸ ਕਾਰਨ ਪ੍ਰਧਾਨਮੰਤਰੀ ਨੂੰ ਇਹ ਕਦਮ ਚੁੱਕਣਾ ਚਾਹੀਦਾ ਹੈ। ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤ 'ਚ ਬੈਨ ਕਰਨ ਨੂੰ ਲੈ ਕੇ ਅਦਾਕਾਰਾ ਨੇ ਕਿਹਾ,''ਸਾਡੇ ਜਵਾਨਾਂ ਨੂੰ ਸੱਟ ਪਹੁੰਚੀ ਹੈ। ਹਰ ਚੀਜ਼ ਦਾ ਇਕ ਧਰਮ ਹੁੰਦਾ ਹੈ, ਲੜਾਈ ਦਾ ਵੀ ਆਪਣਾ ਇਕ ਧਰਮ ਹੁੰਦਾ ਹੈ ਅਤੇ ਇਸ ਧਰਮ 'ਚ ਅਸੀਂ ਆਪਣੇ ਦੇਸ਼ ਨਾਲ ਹਾਂ।''

PunjabKesari
14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ CRPF 'ਤੇ ਹਮਲੇ ਤੋਂ ਬਾਅਦ ਦੇਸ਼-ਭਰ 'ਚ ਆਕਰੋਸ਼ ਦਾ ਮਾਹੌਲ ਹੈ। ਇਸ ਦੇ ਨਾਲ ਹੀ ਬਾਲੀਵੁੱਡ ਸਟਾਰਸ ਨੇ ਵੀ ਇਸ ਦੀ ਨਿੰਦਿਆ ਕੀਤੀ ਹੈ ਅਤੇ ਸ਼ਹੀਦਾਂ ਦੀ ਆਰਥਿਕ ਮਦਦ ਵੀ ਕੀਤੀ ਹੈ। ਅਜਿਹੇ 'ਚ ਫਿਲਮ ਇੰਡਸਟਰੀ ਦੀ ਸੰਸਥਾ Federation of Western India Cine Employees - FWICE ਨੇ ਹੁਣ ਪੂਰੀ ਤਰ੍ਹਾਂ ਨਾਲ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਨ ਤੋਂ ਮਨਾ ਕਰ ਦਿੱਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News