Movie Review : ''ਸਿਮਰਨ''

9/15/2017 2:16:44 PM

ਮੁੰਬਈ— ਨਿਰਦੇਸ਼ਕ ਹੰਸਲ ਮਹਿਤਾ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਸਿਮਰਨ' ਅੱਜ ਸ਼ੁਕਰਵਾਰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਕੰਗਨਾ ਅਹਿਮ ਕਿਰਦਾਰ 'ਚ ਨਜ਼ਰ ਆ ਰਹੀ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਪ੍ਰਮੋਸ਼ਨ ਦੌਰਾਨ ਇਹ ਫਿਲਮ ਕਈ ਤਰ੍ਹਾਂ ਦੇ ਵਿਵਾਦਾਂ ਨਾਲ ਜੁੜ ਚੁੱਕੀ ਹੈ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ ਯੂ. ਏ. ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।
ਕਹਾਣੀ
ਫਿਲਮ ਦੀ ਕਹਾਣੀ ਅਮਰੀਕਾ 'ਚ ਰਹਿਣ ਵਾਲੀ ਇਕ ਤਲਾਕਸ਼ੁਧਾ ਲੜਕੀ ਪ੍ਰਫੁਲ ਪਟੇਲ (ਕੰਗਨਾ ਰਣੌਤ) ਦੀ ਹੈ ਜੋ ਆਪਣੇ ਮਾਤਾ-ਪਿਤਾ ਨਾਲ ਰਹਿੰਦੀ ਹੈ। ਇਹ ਲੜਕੀ ਹਾਊਸਕੀਪਰ ਦੇ ਰੂਪ 'ਚ ਹੋਟਲ 'ਚ ਕੰਮ ਕਰਦੀ ਹੈ। ਉਸਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਉਹ ਦੁਬਾਰਾ ਤੋਂ ਵਿਆਹ ਕਰ ਲਵੇ ਪਰ ਉਸਦਾ ਮੰਨ ਹੁਣ ਰਿਸ਼ਤਿਆਂ ਤੋਂ ਉਠ ਚੁੱਕਿਆ ਹੁੰਦਾ ਹੈ। ਜਦੋਂ ਉਹ ਆਪਣੀ ਦੋਸਤ ਨੂੰ ਮਿਲਣ ਲਾਸ ਵੇਗਾਸ ਜਾਂਦੀ ਹੈ ਤਾਂ ਉੱਥੇ ਇਕ ਜੁਆਖਾਨੇ 'ਚ ਇਕ ਵਾਰ ਜਿੱਤਦੀ ਹੈ ਪਰ ਉਸ ਤੋਂ ਬਾਅਦ ਉਹ ਸਾਰਾ ਪੈਸਾ ਹਾਰ ਜਾਂਦੀ ਹੈ। ਇੱਥੇ ਤੱਕ ਕਿ ਉਹ ਲੋਕਾਂ ਤੋਂ ਕਰਜ਼ ਲਿਆ ਹੋਇਆ ਪੈਸਾ ਵੀ ਹਾਰ ਜਾਂਦੀ ਹੈ ਅਤੇ ਹੁਣ ਉਹ ਲੋਕ ਪੈਸੇ ਦੀ ਭਰਪਾਈ ਪ੍ਰਫੁਲ ਤੋਂ ਕਰਵਾਉਣਾ ਚਾਹੁੰਦੇ ਹਨ। ਇਸਦੇ ਲਈ ਪ੍ਰਫੁਲ ਲੁੱਟਮਾਰ ਦਾ ਕੰਮ ਸ਼ੁਰੂ ਕਰ ਦਿੰਦੀ ਹੈ। ਉਹ ਅਮਰੀਕਾ 'ਚ ਬੈਂਕ ਲੁੱਟਣ ਲੱਗਦੀ ਹੈ। ਇਸ ਦੌਰਾਨ ਘਰ ਵਾਲੇ ਇਕ ਲੜਕੇ ਨਾਲ ਰਿਸ਼ਤਾ ਵੀ ਕਰਵਾਉਣਾ ਚਾਹੁੰਦੇ ਹਨ। ਇਨ੍ਹਾਂ ਸਭ ਘਟਨਾਵਾਂ ਤੋਂ ਬਾਅਦ ਪ੍ਰਫੁਲ ਦੀ ਜ਼ਿੰਦਗੀ 'ਚ ਬਹੁਤ ਸਾਰੇ ਮੋੜ ਆਉਂਦੇ ਹਨ। ਕੀ ਪ੍ਰਫੂਲ ਆਪਣੇ ਈਰਾਦਿਆਂ ਨੂੰ ਪੂਰਾ ਕਰ ਪਾਵੇਗੀ? ਇਹ ਦੇਖਣ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।
ਕਮਜ਼ੋਰ ਕੜੀਆਂ
ਫਿਲਮ ਦਾ ਟਰੇਲਰ ਦੇਖਣ 'ਚ ਕਾਫੀ ਦਿਲਚਸਪ ਸੀ ਪਰ ਜਿਵੇਂ ਹੀ ਫਿਲਮ ਅੱਗੇ ਵੱਧਦੀ ਹੈ ਤਾਂ ਅਸੀਂ ਇਕ ਚੰਗੀ ਕਹਾਣੀ ਦੀ ਤਲਾਸ਼ 'ਚ ਭਟਕਦੇ ਰਹਿੰਦੇ ਹਾਂ ਅਤੇ ਆਖਿਰ 'ਚ ਨਿਰਾਸ਼ਾ ਹੱਥ ਲਗਦੀ ਹੈ। ਫਿਲਮ ਦਾ ਪਹਿਲਾ ਭਾਗ ਕਾਫੀ ਦਿਲਚਸਪ ਲੱਗਦਾ ਹੈ ਅਤੇ ਇੰਟਰਵਲ ਤੋਂ ਬਾਅਦ ਦਾ ਹਿੱਸਾ ਬਹੁਤ ਜ਼ਿਆਦਾ ਨਿਰਾਸ਼ ਕਰਦਾ ਹੈ। ਫਿਲਮ ਦਾ ਕੋਈ ਗੀਤ ਵੀ ਅਜਿਹਾ ਨਹੀਂ ਸੀ ਜੋ ਰਿਲੀਜ਼ ਤੋਂ ਪਹਿਲਾ ਹਿੱਟ ਰਿਹਾ ਹੋਵੇ।
ਬਾਕਸ ਆਫਿਸ
ਫਿਲਮ ਦਾ ਬਜਟ ਪ੍ਰਮੋਸ਼ਨ ਅਤੇ ਪ੍ਰੋਡਕਸ਼ਨ ਮਿਲਾ ਕੇ ਕਰੀਬ 30 ਕਰੋੜ ਦੱਸਿਆ ਜਾ ਰਿਹਾ ਹੈ। ਇਹ ਫਿਲਮ ਕਰੀਬ 1800 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਹੈ। ਇਸ ਤੋਂ ਇਲਾਵਾ ਹੁਣ ਇਹ ਦੇਖਣਾ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਹੁੰਦੀ ਹੈ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News