ਐਕਟਰਜ਼ ਨਾਲੋਂ ਵਧ ਲਾਈਮਲਾਈਟ ਬਟੋਰਨ ਵਾਲੀ ਕੰਗਨਾ ਦੀ ਇਸ ਸ਼ਰਤ ਨੇ ਮੇਕਰਸ ਕੀਤੇ ਪਰੇਸ਼ਾਨ

Friday, August 10, 2018 10:29 AM

ਮੁੰਬਈ (ਬਿਊਰੋ)— ਕੰਗਨਾ ਰਣੌਤ ਉਨ੍ਹਾਂ ਅਭਿਨੇਤਰੀਆਂ 'ਚ ਸ਼ਾਮਲ ਹੈ, ਜੋ ਆਪਣੀਆਂ ਸ਼ਰਤਾਂ 'ਤੇ ਫਿਲਮਾਂ ਕਰਦੀਆਂ ਹਨ। ਕੰਗਨਾ ਦੀਆਂ ਵਧੇਰੇ ਫਿਲਮਾਂ 'ਚ ਐਕਟਰ ਨਾਲੋਂ ਵਧ ਲਾਈਮਲਾਈਟ ਉਹ ਖੁਦ ਬਟੋਰਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਉਨ੍ਹਾਂ ਦੀ ਹਰੇਕ ਫਿਲਮ 'ਚ ਦਰਸ਼ਕਾਂ ਨੂੰ ਉਨ੍ਹਾਂ ਦਾ ਵੱਖਰਾ ਰੂਪ ਦੇਖਣ ਨੂੰ ਮਿਲਦਾ ਹੈ।PunjabKesari

ਹੁਣ ਕੰਗਨਾ ਜਲਦੀ ਹੀ ਆਪਣੀਆਂ ਦੋ ਫਿਲਮਾਂ 'ਮਣਿਕਰਣਿਕਾ' ਤੇ 'ਮੈਂਟਲ ਹੈ ਕਿਆ?' ਨਾਲ ਦਸਤਕ ਦੇਣ ਜਾ ਰਹੀ ਹੈ। ਕੰਗਨਾ ਨੂੰ ਪੂਰਾ ਭਰੋਸਾ ਹੈ ਕਿ ਦੋਵੇਂ ਫਿਲਮਾਂ ਬਾਕਸ ਆਫਿਸ 'ਤੇ ਜ਼ਰੂਰ ਚੰਗੀ ਕਮਾਈ ਕਰਨਗੀਆਂ। ਇਸੇ ਕਾਰਨ ਹੁਣ ਉਨ੍ਹਾਂ ਨੇ 'ਮੈਂਟਲ ਹੈ ਕਿਆ?' ਫਿਲਮ ਦੇ ਮੇਕਰਸ ਅੱਗੇ ਇਕ ਸ਼ਰਤ ਰੱਖ ਦਿੱਤੀ ਹੈ, ਜਿਸ ਨੂੰ ਲੈ ਕੇ ਉਹ ਕਾਫੀ ਪਰੇਸ਼ਾਨ ਹੋ ਗਏ ਹਨ।

PunjabKesari

ਕੰਗਨਾ ਨੇ ਇਸ ਫਿਲਮ ਦੇ ਮੇਕਰਸ ਨੂੰ ਕਿਹਾ ਹੈ ਕਿ ਉਹ ਹੁਣ ਇਸ ਫਿਲਮ ਦੀ ਕਮਾਈ ਦੇ ਮੁਨਾਫੇ 'ਚ ਆਪਣਾ ਹਿੱਸਾ ਲਵੇਗੀ, ਜਿਸ ਨੂੰ ਲੈ ਕੇ ਮੇਕਰਸ ਕਾਫੀ ਪਰੇਸ਼ਾਨ ਹੋ ਗਏ ਹਨ ਕਿਉਂਕਿ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਤੇ ਕਾਫੀ ਹੱਦ ਤਕ ਹੋ ਵੀ ਗਈ ਹੈ। ਮੇਕਰਸ ਨੂੰ ਡਰ ਹੈ ਕਿ ਕਿਤੇ ਉਹ ਕੋਈ ਗਲਤ ਫੈਸਲਾ ਨਾ ਲੈ ਲੈਣ। ਦੇਖਿਆ ਜਾਵੇ ਤਾਂ ਕੰਗਨਾ ਦੀਆਂ ਪਿਛਲੀਆਂ ਕੁਝ ਫਿਲਮਾਂ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀਆਂ।

PunjabKesari

ਦੱਸ ਦੇਈਏ ਕਿ ਕੰਗਨਾ ਦੀ 'ਮਣੀਕਰਣਿਕਾ' ਇਕ ਪੀਰੀਅਡ ਡਰਾਮਾ ਫਿਲਮ ਹੈ, ਜਿਸ 'ਚ ਉਹ ਰਾਣੀ 'ਲਕਸ਼ਮੀ ਬਾਈ' ਦਾ ਰੋਲ ਕਰ ਰਹੀ ਹੈ। ਫਿਲਮ 'ਚ ਉਸ ਨਾਲ ਸੋਨੂੰ ਸੂਦ ਤੇ ਅੰਕਿਤਾ ਲੋਖੰਡੇ ਵੀ ਹੈ। ਦੂਜੇ ਪਾਸੇ ਫਿਲਮ 'ਮੈਂਟਲ ਹੈ ਕਿਆ?' 'ਚ ਕੰਗਨਾ ਦੂਜੀ ਵਾਰ ਸਕ੍ਰੀਨ 'ਤੇ ਰਾਜਕੁਮਾਰ ਰਾਓ ਨਾਲ ਕੰਮ ਕਰ ਰਹੀ ਹੈ।


Edited By

Chanda Verma

Chanda Verma is news editor at Jagbani

Read More