See Pics : ਕੰਗਨਾ ਰਣੌਤ ਨੇ ਪਾਇਆ 'Gucci' ਦਾ ਹਾਰ, ਲੱਖਾਂ 'ਚ ਹੈ ਇਸ ਦੀ ਕੀਮਤ

8/10/2018 4:35:20 PM

ਮੁੰਬਈ (ਬਿਊਰੋ)— ਗੱਲ ਜਦੋਂ ਫੈਸ਼ਨ ਦੀ ਹੋਵੇ ਤਾਂ ਇਸ ਮਾਮਲੇ 'ਚ ਕੰਗਨਾ ਰਣੌਤ ਦਾ ਨਾਂ ਟਾਪ 'ਤੇ ਹੈ। ਐਕਟਿੰਗ 'ਚ ਤਾਂ ਕੰਗਨਾ ਦਾ ਕੋਈ ਜਵਾਬ ਨਹੀਂ ਅਤੇ ਹੁਣ ਉਹ ਫੈਸ਼ਨ ਗੇਮ 'ਚ ਵੀ ਅੱਗੇ ਨਿਕਲ ਚੁੱਕੀ ਹੈ।

PunjabKesari

ਸਾੜ੍ਹੀ ਹੋਵੇ ਜਾਂ ਸੂਟ, ਬਾਲੀਵੁੱਡ ਦੀ ਇਹ ਅਭਿਨੇਤਰੀ ਹਰ ਆਊਟਫਿੱਟ 'ਚ ਫਿੱਟ ਬੈਠਦੀ ਹੈ।

PunjabKesari

ਏਅਰਪੋਰਟ ਸਟਾਈਲ ਹੋਵੇ ਜਾਂ ਫਿਰ ਐਵਾਰਡ ਨਾਈਟ, ਕੰਗਨਾ ਹਰ ਜਗ੍ਹਾ ਆਪਣੇ ਸਟਾਈਲ ਨਾਲ ਲੋਕਾਂ ਨੂੰ ਦੀਵਾਨਾ ਬਣਾਉਣਾ ਖੂਬ ਜਾਣਦੀ ਹੈ।

PunjabKesari

ਹਾਲ ਹੀ 'ਚ ਕੰਗਨਾ ਰਣੌਤ 'ਸਦਗੁਰੂ' ਨਾਂ ਨਾਲ ਮਸ਼ਹੂਰ ਲੇਖਕ ਅਤੇ ਸੰਤ ਜੱਗੀ ਵਾਸੂਦੇਵ ਨੂੰ ਮਿਲੀ।

PunjabKesari

ਇਸ ਦੌਰਾਨ ਕੰਗਨਾ ਨੇ ਪਿੰਕ ਫਲੋਰਲ ਸਾੜ੍ਹੀ ਨਾਲ ਮੋਤੀਆਂ ਨਾਲ ਬਣਿਆ ਨੈੱਕਲੇਸ ਪਾਇਆ ਹੋਇਆ ਸੀ, ਜਿਸ ਨੂੰ ਦੇਖ ਸਾਰਿਆ ਦੀਆਂ ਨਜ਼ਰਾਂ ਉਨ੍ਹਾਂ 'ਤੇ ਟਿੱਕ ਗਈਆਂ।

PunjabKesari

ਖੂਬਸੂਰਤ ਪਿੰਕ ਫਲੋਰਲ ਸਾੜ੍ਹੀ ਨਾਲ ਪਹਿਨੇ ਗਏ ਇਸ ਨੈੱਕਲੇਸ ਦੀ ਬੇਹੱਦ ਖਾਸ ਗੱਲ ਸੀ ਇਸ ਦਾ ਡਿਜ਼ਾਈਨ।

PunjabKesari

ਇਸ ਨੈੱਕਲੇਸ 'ਤੇ ਬਣੇ ਪੇਂਡੇਂਟ ਨੇ ਸਾਰਿਆ ਦਾ ਧਿਆਨ ਆਪਣੇ ਵੱਲ ਖਿੱਚਿਆ ਕਿਉਂਕਿ ਇਹ ਪੇਂਡੇਂਟ ਮਧੂ ਮੱਖੀ ਤੋਂ ਪ੍ਰੇਰਿਤ ਸੀ।

PunjabKesari

ਦੱਸ ਦੇਈਏ ਕਿ ਮਧੂ ਮੱਖੀ ਨਾਲ ਬਣਿਆ ਪੇਂਡੇਂਟ ਵਾਲਾ ਨੈੱਕਲੇਸ ਇਟੈਲੀਅਨ ਬ੍ਰੈਂਡ 'ਗੁੱਚੀ' (Gucci) ਦਾ ਹੈ, ਜਿਸ ਦੀ ਕੀਮਤ 1,990 ਡਾਲਰ (1,36,563 ਰੁ) ਹੈ।

PunjabKesari

ਜ਼ਿਕਰਯੋਗ ਹੈ ਕਿ ਕੰਗਨਾ ਉਨ੍ਹਾਂ ਅਭਿਨੇਤਰੀਆਂ 'ਚੋਂ ਹੈ, ਜੋ ਆਪਣੇ ਕੱਪੜੇ ਅਤੇ ਅਸੈਸਰੀਜ਼ ਨੂੰ ਰਿਪੀਟ ਕਰਨਾ ਪਸੰਦ ਕਰਦੀ ਹੈ। ਉਨ੍ਹਾਂ ਨੇ ਇਸ ਨੈੱਕਲੇਸ ਨੂੰ ਵੀ ਰਿਪੀਟ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਲੰਡਨ 'ਚ ਆਪਣੇ ਸਟਾਈਲਿਸਟ ਦੇ ਜਨਮਦਿਨ ਮੌਕੇ ਪਹਿਨਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News