''ਮਣੀਕਰਣੀਕਾ'' ''ਚ ਸਰੋਜ ਖਾਨ ਦੇ ਇਸ਼ਾਰਿਆਂ ''ਤੇ ਨੱਚੇਗੀ ਕੰਗਨਾ ਰਣੌਤ

Friday, September 14, 2018 10:14 AM
''ਮਣੀਕਰਣੀਕਾ'' ''ਚ ਸਰੋਜ ਖਾਨ ਦੇ ਇਸ਼ਾਰਿਆਂ ''ਤੇ ਨੱਚੇਗੀ ਕੰਗਨਾ ਰਣੌਤ

ਮੁੰਬਈ (ਬਿਊਰੋ)— ਕੰਗਨਾ ਰਨੌਤ ਦੀ ਫਿਲਮ 'ਮਣੀਕਰਣੀਕਾ' ਪਿਛਲੇ ਲੰਬੇ ਸਮੇਂ ਤੋਂ ਚਰਚਾ 'ਚ ਹੈ। ਫਿਲਮ ਆਏ ਦਿਨ ਕਿਸੇ ਨਾ ਕਿਸੇ ਮੁਸ਼ਕਿਲ 'ਚ ਫੱਸਦੀ ਨਜ਼ਰ ਆ ਰਹੀ ਹੈ। ਹੁਣ ਇਕ ਵਾਰ ਫਿਰ ਫਿਲਮ ਨਾਲ ਜੁੜੀ ਇਕ ਖਬਰ ਸਾਹਮਣੇ ਆਈ ਹੈ, ਜੋ ਇਸ ਦੇ ਸਪੈਸ਼ਲ ਗੀਤ ਬਾਰੇ ਹੈ। ਜੀ ਹਾਂ ਫਿਲਮ 'ਚ ਇਕ ਸਪੈਸ਼ਲ ਗੀਤ ਨੂੰ ਲਿਆ ਗਿਆ ਹੈ, ਜਿਸ ਨੂੰ ਬਾਲੀਵੁੱਡ ਦੀ ਫੇਮਸ ਕੋਰੀਓਗ੍ਰਾਫਰ ਸਰੋਜ ਖਾਨ ਕੋਰੀਓਗ੍ਰਾਫ ਕਰੇਗੀ। ਖਬਰਾਂ ਹਨ ਕਿ ਸਰੋਜ ਖਾਨ ਨੂੰ ਫਿਲਮ 'ਚ ਸਪੈਸ਼ਲ ਗੀਤ ਲਈ ਸ਼ਾਮਲ ਕੀਤਾ ਗਿਆ ਹੈ।

ਇਸ ਗੀਤ ਨੂੰ ਕੰਗਨਾ ਤੇ ਉਸ ਦੇ ਆਨਸਕ੍ਰੀਨ ਪਤੀ ਜਿਸ਼ੂ ਸੇਨਗੁਪਤਾ 'ਤੇ ਫਿਲਮਾਇਆ ਜਾਵੇਗਾ। ਇਸ ਗੀਤ ਦੀ ਸ਼ੂਟਿੰਗ ਲਈ ਕੰਗਨਾ ਕੁਝ ਦਿਨਾਂ ਤੋਂ ਰਿਹਰਸਲ ਕਰ ਰਹੀ ਸੀ। ਹੁਣ 18 ਸਤੰਬਰ ਨੂੰ ਨਿਤਿਨ ਦੇਸਾਈ ਸਟੂਡੀਓ 'ਚ ਇਹ ਗੀਤ ਸ਼ੂਟ ਕੀਤਾ ਜਾਵੇਗਾ। ਸਰੋਜ ਖਾਨ ਦਾ 'ਮਣੀਕਰਣੀਕਾ' ਦੇ ਗੀਤ ਨਾਲ ਜੁੜਨਾ ਇਹ ਦਰਸਾ ਰਿਹਾ ਹੈ ਕਿ ਗੀਤ ਬੇਹੱਦ ਖਾਸ ਹੋਣ ਵਾਲਾ ਹੈ। ਇਸ ਫਿਲਮ ਦਾ ਟਰੇਲਰ 2 ਅਕਤੂਬਰ ਨੂੰ ਆ ਰਿਹਾ ਹੈ ਤੇ ਫਿਲਮ ਅਗਲੇ ਸਾਲ ਜਨਵਰੀ 'ਚ ਰਿਲੀਜ਼ ਹੋਵੇਗੀ।


Edited By

Chanda Verma

Chanda Verma is news editor at Jagbani

Read More