ਜਦੋਂ ਸਾਬਕਾ ਪ੍ਰੇਮੀ ਨੇ ਕੰਗਨਾ ''ਤੇ ਲਾਇਆ ਕਾਲਾ ਜਾਦੂ ਕਰਨ ਦਾ ਦੋਸ਼, ਦੱਸੀ ਭਿਆਨਕ ਅਤੇ ਗੰਦੀ ਵਾਰਦਾਤ!

9/13/2017 4:39:19 PM

ਮੁੰਬਈ— ਬਾਲੀਵੁੱਡ ਅਦਾਕਾਰਾ ਕੰਗਨਾ ਰਣਾਵਤ ਆਪਣੇ ਹੌਟ ਲੁੱਕ ਬੇਬਾਕ ਇੰਟਰਵਿਊ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਉਹ ਬੇਹੱਦ ਦਲੇਰੀ ਨਾਲ ਆਪਣੇ ਬੇਬਾਕ ਬਿਆਨ ਦੇ ਰਹੀ ਹੈ, ਜਿਸ ਦੀ ਵਜ੍ਹਾ ਤੋਂ ਕਾਫੀ ਸੁਰਖੀਆਂ 'ਚ ਬਣੀ ਹੋਈ ਹੈ। ਦੱਸਿਆ ਜਾਂਦਾ ਹੈ ਕਿ ਕੰਗਨਾ ਦਾ ਜਿਓਤਿਸ਼ ਅਤੇ ਪੂਜਾ ਪਾਠ 'ਚ ਡੂੰਘਾ ਵਿਸ਼ਵਾਸ ਹੈ। ਉਹ ਅਕਸਰ ਆਪਣੇ ਘਰ ਜਾ ਕੇ ਜਿਓਤਿਸ਼ ਸਲਾਹ ਲੈਂਦੀ ਰਹਿੰਦੀ ਹੈ। ਕੰਗਨਾ ਦਾ ਘਰ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ 'ਚ ਹੈ। 
ਖਬਰਾਂ ਦੀ ਮੰਨੀਏ ਤਾਂ ਉੱਥੇ ਉਨ੍ਹਾਂ ਦੇ ਜਿਓਤਿਸ਼ ਗੁਰੂ ਰਹਿੰਦੇ ਹਨ। ਗੁਰੂ ਨਾਲ ਉਨ੍ਹਾਂ ਦੀ ਮੁਲਾਕਾਤ ਸੁਰਖੀਆਂ 'ਚ ਰਹੀਆਂ ਹਨ। ਮੁੰਬਈ 'ਚ ਵੀ ਉਨ੍ਹਾਂ ਦੇ ਜਿਓਤਿਸ਼ੀ ਕਾਂਟੈਕਟਸ ਦੱਸੇ ਜਾਂਦੇ ਹਨ। ਉਨ੍ਹਾਂ 'ਤੇ ਕਾਲਾ ਜਾਦੂ ਕਰਨ ਦਾ ਦੋਸ਼ ਵੀ ਲੱਗ ਚੁੱਕਾ ਹੈ। ਪੂਜਾ ਪਾਠ 'ਚ ਭਰੋਸਾ ਕਰਨ ਵਾਲੀ ਕੰਗਨਾ ਦੇ ਉੱਤੇ ਉਨ੍ਹਾਂ ਦੇ ਸਾਬਕਾ ਪ੍ਰੇਮੀ ਨੇ ਕਾਲਾ ਜਾਦੂ ਕਰਨ ਦਾ ਦੋਸ਼ ਲਗਾਇਆ ਸੀ। ਅਧਿਐਨ ਸੁਮਨ ਨੇ ਇਕ ਇੰਟਰਵਿਊ 'ਚ ਦੋਸ਼ ਲਗਾਇਆ ਸੀ ਕਿ ਉਹ ਕਾਲਾ ਜਾਦੂ ਜਾਣਦੀ ਹੈ। ਆਪਣੇ ਪੰਡਿਤ ਦੇ ਹਵਾਲੇ ਨਾਲ ਅਧਿਐਨ ਨੇ ਕਿਹਾ ਸੀ, ਕੰਗਨਾ ਕਾਲੇ ਜਾਦੂ ਲਈ ਉਨ੍ਹਾਂ ਦੇ ਖਾਣੇ 'ਚ ਆਪਣਾ ਅਸ਼ੁੱਧ ਖੂਨ ਮਿਲਾਉਂਦੀ ਸੀ। ਅਧਿਐਨ, ਐਕਟਰ ਸ਼ੇਖਰ ਸੁਮਨ ਦੇ ਬੇਟੇ ਹਨ। ਉਹ ਕੰਗਨਾ ਦੇ ਨਾਲ ਕਈ ਦਿਨਾਂ ਤੱਕ ਰਿਲੇਸ਼ਨ 'ਚ ਰਹੇ। ਉਨ੍ਹਾਂ ਨੇ ਕੰਗਨਾ ਦੇ ਨਾਲ 'ਰਾਜ਼-2' 'ਚ ਵੀ ਕੰਮ ਕੀਤਾ ਸੀ। 
ਅਧਿਐਨ ਮੁਤਾਬਕ ਇਕ ਰਾਤ ਜਿਓਤਿਸ਼ੀ ਨੇ ਮੈਨੂੰ ਪੂਜਾ ਕਰਨ ਲਈ ਕੰਗਨਾ ਦੇ ਘਰ ਸੱਦਿਆ। 12 ਵਜੇ ਰਾਤ 'ਚ ਪੂਜਾ ਸ਼ੁਰੂ ਹੋਈ। ਪੂਜਾ ਦੌਰਾਨ ਕੰਗਨਾ ਦੇ ਗੈਸਟ ਰੂਮ ਨੂੰ ਕਾਲੇ ਕੱਪੜਿਆਂ ਨਾਲ ਢੱਕਿਆ ਗਿਆ ਸੀ। ਪੂਜਾ 'ਚ ਬਹੁਤ ਡਰਾਊਣੀਆਂ ਚੀਜ਼ਾਂ ਰੱਖੀਆਂ ਸਨ। ਮੈਨੂੰ ਕੁਝ ਮੰਤਰ ਪੜ੍ਹਣ ਲਈ ਕਿਹਾ ਗਿਆ। ਬਾਹਰੋਂ ਦਰਵਾਜ਼ਾ ਬੰਦ ਸੀ। ਮੈਂ ਡਰ ਗਿਆ ਸੀ। ਡਰ ਦੀ ਵਜ੍ਹਾ ਨਾਲ ਮੈਂ ਮੰਤਰ ਨਹੀਂ ਪੜ੍ਹੇ ਅਤੇ ਬਾਹਰ ਨਿਕਲ ਕੇ ਕਿਹਾ ਕਿ ਮੈਂ ਮੰਤਰ ਪੜ੍ਹ ਲਏ ਹਨ। ਉਸ ਮੁਤਾਬਕ ਕੰਗਨਾ ਦੇ ਇਕ ਤਾਂਤਰਿਕ ਨੇ ਮੈਨੂੰ ਸ਼ਮਸ਼ਾਨ ਜਾ ਕੇ ਕੁਝ ਚੀਜ਼ਾਂ ਸੁੱਟਣ ਲਈ ਕਿਹਾ ਸੀ। ਹਾਲਾਂਕਿ ਡਰ ਦੇ ਕਾਰਨ ਮੈਂ ਅਜਿਹਾ  ਨਹੀਂ ਕਰ ਪਾਇਆ। ਬਾਅਦ 'ਚ ਮੇਰੇ ਇਕ ਟੈਰੋ ਰੀਡਰ ਨੇ ਦੱਸਿਆ ਕਿ ਮੇਰੇ 'ਤੇ ਕਿਸੇ ਪਹਾੜੀ ਲੜਕੀ ਦੇ ਕਾਲੇ ਜਾਦੂ ਦਾ ਪ੍ਰਭਾਵ ਹੈ। ਮੇਰੇ ਸੰਪਰਕ 'ਚ ਸਿਰਫ ਕੰਗਨਾ ਹੀ ਪਹਾੜੀ ਲੜਕੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News