ਸਿਆਸਤ ਨੂੰ ਕਰੀਅਰ ਦੇ ਬਦਲ ਦੇ ਤੌਰ ''ਤੇ ਨਹੀਂ ਦੇਖਦੀ : ਕੰਗਨਾ

Friday, August 10, 2018 8:42 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸਿਆਸਤ ਨੂੰ ਲੈ ਕੇ ਭਾਵੇਂ ਆਪਣਾ ਵਿਚਾਰ ਰੱਖਦੀ ਹੋਵੇ ਪਰ ਅਦਾਕਾਰਾ ਦਾ ਮੰਨਣਾ ਹੈ ਕਿ ਉਹ ਇਸ ਨੂੰ ਕੈਰੀਅਰ ਦੇ ਬਦਲ ਦੇ ਤੌਰ 'ਤੇ ਨਹੀਂ ਦੇਖਦੀ। ਧਰਮਗੁਰੂ ਜੱਗੀ ਵਾਸੂਦੇਵ ਨਾਲ ਨਾਲ ਕੱਲ ਸ਼ਾਮਲ ਆਪਣੀ ਗੱਲਬਾਤ ਦੌਰਾਨ ਕੰਗਨਾ ਨੇ ਭੀੜ ਦੇ ਹੱਥੋਂ ਕੁੱਟ-ਕੁੱਟ ਕੇ ਹੱਤਿਆ ਸਮੇਤ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਵਿਚਾਰ ਰੱਖੇ।

PunjabKesari
ਇਕ ਪੱਤਰਕਾਰ ਨੇ ਉਸ ਨੂੰ ਸਵਾਲ ਕੀਤਾ ਕਿ ਕੀ ਉਹ ਭਵਿੱਖ ਵਿਚ ਸਿਆਸਤ ਨਾਲ ਜੁੜਨਾ ਚਾਹੇਗੀ ਤਾਂ ਉਸ ਨੇ ਕਿਹਾ ਕਿ ਸਿਆਸੀ ਕੈਰੀਅਰ ਨਹੀਂ ਹੋਣਾ ਚਾਹੀਦਾ।

PunjabKesari

ਹਾਲੇ ਮੈਂ (ਫਿਲਮਾਂ 'ਚ) ਇੰਨੀ ਸਫਲ ਨਹੀਂ ਹਾਂ ਅਤੇ ਕਿਤੇ ਹੋਰ ਕੈਰੀਅਰ ਨਹੀਂ ਬਣਾਉਣਾ ਚਾਹੁੰਦੀ ਪਰ ਜੇ ਮੈਂ ਆਪਣੇ ਦੇਸ਼ ਦੀ ਸੇਵਾ ਕਰਨਾ ਚਾਹਾਂਗੀ ਤਾਂ ਕਿਸੇ ਦੂਜੇ ਖੇਤਰ ਵਿਚ ਆਪਣੇ ਹਿੱਤਾਂ ਨਾਲ ਅਜਿਹਾ ਨਹੀਂ ਕਰ ਸਕਦੀ, ਉਦੋਂ ਇਹ ਟਕਰਾਅ ਹੋਵੇਗਾ।

PunjabKesari

ਇਸ ਲਈ ਜੇ ਕੋਈ ਸਿਆਸਤ ਨਾਲ ਜੁੜਨਾ ਚਾਹੁੰਦਾ ਹੈ ਤਾਂ ਉਸ ਨੂੰ ਜਾਣਾ ਚਾਹੀਦਾ ਹੈ ਪਰ ਉਸ ਨੂੰ ਇਕ ਤਰ੍ਹਾਂ ਤਿਆਗ ਕਰਨਾ ਹੋਵੇਗਾ।

PunjabKesari

PunjabKesari

PunjabKesari


Edited By

Sunita

Sunita is news editor at Jagbani

Read More