ਅਜਿਹੇ ਝਮੇਲਿਆਂ ਕਾਰਨ ਕੰਵਰ ਗਰੇਵਾਲ ਨੇ ਛੱਡੀ ਸੀ ਯੂਨੀਵਰਸਿਟੀ ਦੀ ਨੌਕਰੀ

4/15/2019 1:49:47 PM

ਜਲੰਧਰ (ਬਿਊਰੋ) — 'ਨਾ ਜਾਈ ਮਸਤਾਂ ਦੇ ਵਿਹੜੇ ਨੀ ਮਸਤ ਬਣਾ ਦੇਣਗੇ ਬੀਬਾ' ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੱਖਰੀ ਪਛਾਣ ਬਣਾਉਣ ਵਾਲੇ ਕੰਵਰ ਗਰੇਵਾਲ ਹਮੇਸ਼ਾ ਹੀ ਆਪਣੇ ਗੀਤਾਂ 'ਚ ਇਸ਼ਕ ਮਿਜਾਜ਼ੀ ਦੇ ਨਾਲ-ਨਾਲ ਇਸ਼ਕ ਹਕੀਕੀ ਦੀ ਗੱਲ ਕਰਦੇ ਹਨ। ਆਪਣੇ ਗੀਤਾਂ ਨਾਲ ਸਰੋਤਿਆਂ ਨੂੰ ਰੱਬ ਦੀ ਇਬਾਦਤ ਕਰਵਾਉਣ ਵਾਲੇ ਇਸ ਫੱਕਰ ਕਲਾਕਾਰ ਦਾ ਜਨਮ ਬਠਿੰਡਾ 'ਚ ਹੋਇਆ।

PunjabKesari

ਦੋ ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਕੀਤੀ ਨੌਕਰੀ

ਦੱਸ ਦਈਏ ਕਿ ਅੱੈਮ. ਏ. ਦੀ ਪੜ੍ਹਾਈ ਕਰਨ ਤੋਂ ਬਾਅਦ ਕੰਵਰ ਗਰੇਵਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਦੋ ਸਾਲ ਨੌਕਰੀ ਕੀਤੀ ਹੈ। ਕੰਵਰ ਗਰੇਵਾਲ ਨੇ ਯੂਨੀਵਰਸਿਟੀ 'ਚ ਮਿਊਜ਼ਿਕ ਡਾਇਰੈਕਟਰ ਦੀ ਨੌਕਰੀ ਇਸ ਲਈ ਛੱਡ ਦਿੱਤੀ ਕਿਉਂਕਿ ਉਹ ਦੁਨੀਆ ਦੇ ਝਮੇਲਿਆਂ ਤੋਂ ਦੂਰ ਰਹਿਣਾ ਚਾਹੁੰਦਾ ਸਨ।

PunjabKesari

 ਕੰਵਰ ਗਰੇਵਾਲ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਕੰਵਰ ਨੂੰ ਛੋਟੇ ਹੁੰਦੇ ਹੀ ਗਾਉਣ ਦਾ ਸ਼ੌਂਕ ਸੀ ਪਰ ਮਿਊਜ਼ਿਕ ਦੇ ਖੇਤਰ 'ਚ ਕੰਵਰ ਗਰੇਵਾਲ ਦਾ ਦੋਸਤ ਕੁਲਵਿੰਦਰ ਸਿੰਘ ਲੈ ਕੇ ਆਇਆ ਸੀ ।

PunjabKesari

ਗਾਇਕ ਦੇ ਨਾਲ-ਨਾਲ ਚੰਗੇ ਸਾਜ਼ੀ ਵੀ ਹਨ

ਕੰਵਰ ਗਰੇਵਾਲ ਦਾ ਪਹਿਲਾ ਗੀਤ 'ਮਾਫ ਕਰੀ ਰੋਣਾ ਸੀ' ਹੈ। ਇਸ ਤੋਂ ਬਾਅਦ ਕੰਵਰ ਗਰੇਵਾਲ ਨੇ 'ਅੱਖੀਆਂ' ਅਤੇ 'ਛੱਲਾ' ਗੀਤ ਕੱਢਿਆ, ਜੋ ਸਰੋਤਿਆਂ ਦੀ ਪਸੰਦ 'ਤੇ ਖਰੇ ਉਤਰੇ। ਦੱਸ ਦਈਏ ਕਿ ਕੰਵਰ ਗਰੇਵਾਲ ਜਿੰਨੇ ਵਧੀਆ ਗਾਇਕ ਹਨ, ਉਨ੍ਹਾਂ ਹੀ ਵਧੀਆ ਸਾਜ਼ੀ ਵੀ ਹਨ।

PunjabKesari

ਉਨ੍ਹਾਂ ਨੇ ਹਾਰਮੋਨੀਅਮ ਵਜਾਉਣ ਦੇ ਗੁਣ ਗੁਰਜੰਟ ਸਿੰਘ ਕਲਿਆਣ ਤੋਂ ਸਿੱਖੇ ਹਨ ਜਦੋਂ ਕਿ ਗਾਉਣਾ ਉਨ੍ਹਾਂ ਨੇ ਸਕੂਲੀ ਸਮੇਂ 'ਚ ਰਵੀ ਸ਼ਰਮਾ ਤਂੋ ਸਿੱਖਿਆ ਸੀ ਅਤੇ ਕਾਲਜ ਦੇ ਦਿਨਾਂ 'ਚ ਵਿਜੇ ਕੁਮਾਰ ਸੱਚਦੇਵਾ ਕੋਲੋਂ ਮਿਊਜ਼ਿਕ ਦੀ ਸਿੱਖਿਆ ਹਾਸਲ ਕੀਤੀ ਸੀ।

PunjabKesari

ਨੌਵੀਂ ਕਲਾਸ ਦੌਰਾਨ ਲਾਇਆ ਸੀ ਵਿਆਹ 'ਚ ਪਹਿਲਾ ਅਖਾੜਾ

ਦੱਸਣਯੋਗ ਹੈ ਕਿ ਕੰਵਰ ਗਰੇਵਾਲ ਨੇ ਨੌਵੀਂ ਜਮਾਤ 'ਚ ਪੜਦਿਆ ਹੀ ਆਪਣੇ ਇਕ ਦੋਸਤ ਦੇ ਵਿਆਹ 'ਤੇ ਅਖਾੜਾ ਲਾਇਆ ਸੀ ਤੇ ਅੱਜ ਉਨ੍ਹਾਂ ਦੇ ਅਖਾੜਿਆਂ 'ਚ ਲੱਖਾਂ ਲੋਕਾਂ ਦੀ ਭੀੜ ਜੁੱਟ ਦੀ ਹੈ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News