ਪ੍ਰੈਗਨੈਂਸੀ ਦੀਆਂ ਖਬਰਾਂ ਵਿਚਾਲੇ ਕਪਿਲ ਨੇ ਪਤਨੀ ਗਿੰਨੀ ਨਾਲ ਸ਼ੇਅਰ ਕੀਤੀ ਤਸਵੀਰ

Saturday, June 1, 2019 3:51 PM
ਪ੍ਰੈਗਨੈਂਸੀ ਦੀਆਂ ਖਬਰਾਂ ਵਿਚਾਲੇ ਕਪਿਲ ਨੇ ਪਤਨੀ ਗਿੰਨੀ ਨਾਲ ਸ਼ੇਅਰ ਕੀਤੀ ਤਸਵੀਰ

ਮੁੰਬਈ (ਬਿਊਰੋ)— ਕਾਮੇਡੀਅਨ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਲਗਾਤਾਰ ਚਰਚਾ 'ਚ ਹੈ। ਦਸੰਬਰ 2018 'ਚ ਬਚਪਨ ਦੀ ਦੋਸਤ ਗਿੰਨੀ ਚਤਰਥ ਨਾਲ ਵਿਆਹ ਕਰਨ ਵਾਲੇ ਕਪਿਲ ਸ਼ਰਮਾ ਦੇ ਘਰ ਛੇਤੀ ਹੀ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਇਨ੍ਹਾਂ ਪ੍ਰੈਗਨੈਂਸੀ ਦੀਆਂ ਖਬਰਾਂ ਵਿਚਾਲੇ ਹੁਣ ਕਪਿਲ ਸ਼ਰਮਾ ਨੇ ਪਤਨੀ ਗਿੰਨੀ ਚਤਰਥ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਕਪਿਲ ਤੇ ਗਿੰਨੀ ਬਾਲੀਵੁੱਡ ਐਕਟਰ ਧਰਮਿੰਦਰ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਗਿੰਨੀ ਚਤਰਥ ਤਸਵੀਰ 'ਚ ਪੀਲੇ ਰੰਗ ਦੀ ਡਰੈੱਸ 'ਚ ਦਿਖ ਰਹੀ ਹੈ। ਇਸ ਡਰੈੱਸ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਕਪਿਲ ਸ਼ਰਮਾ ਨੇ ਤਸਵੀਰ ਪੋਸਟ ਕਰਦਿਆਂ ਲਿਖਿਆ, 'ਦੋਵਾਂ ਨੂੰ ਪਿਆਰ।'

 
 
 
 
 
 
 
 
 
 
 
 
 
 

Love u both 😘😘😘 @aapkadharam @ginnichatrath

A post shared by Kapil Sharma (@kapilsharma) on May 31, 2019 at 4:56am PDT

ਉਂਝ ਪ੍ਰੈਗਨੈਂਸੀ ਦੀਆਂ ਖਬਰਾਂ 'ਤੇ ਹੁਣ ਤਕ ਕਪਿਲ ਵਲੋਂ ਕੋਈ ਬਿਆਨ ਨਹੀਂ ਆਇਆ ਹੈ ਪਰ ਮੁੰਬਈ ਮਿਰਰ ਨੇ ਆਪਣੀ ਰਿਪੋਰਟ 'ਚ ਇਸ ਖਬਰ ਦੀ ਪੁਸ਼ਟੀ ਕੀਤੀ ਸੀ। ਮਿਰਰ ਨੂੰ ਇਕ ਨਜ਼ਦੀਕੀ ਸੂਤਰ ਨੇ ਦੱਸਿਆ ਕਿ ਕਪਿਲ ਤੇ ਗਿੰਨੀ ਦੇ ਪਰਿਵਾਰ ਵਾਲਿਆਂ ਨੂੰ ਇਸ ਖੁਸ਼ਖਬਰੀ ਬਾਰੇ ਕੁਝ ਦਿਨ ਪਹਿਲਾਂ ਹੀ ਪਤਾ ਲੱਗਾ ਹੈ। ਕਪਿਲ ਦੀ ਪਤਨੀ ਗਿੰਨੀ ਪ੍ਰੈਗਨੈਂਟ ਹੈ ਤੇ ਉਹ ਡਿਊ ਡੇਟ ਮੁਤਾਬਕ ਦਸੰਬਰ 'ਚ ਬੱਚੇ ਨੂੰ ਜਨਮ ਦੇਵੇਗੀ।


Edited By

Rahul Singh

Rahul Singh is news editor at Jagbani

Read More