ਕਪਿਲ ਦੇ ਵਿਆਹ 'ਚ ਚੀਨ ਤੇ ਇਟਲੀ ਦੇ ਸ਼ੈਫ ਕਰਨਗੇ ਮਹਿਮਾਨਾਂ ਦੀ ਸੇਵਾ

12/6/2018 12:02:22 PM

ਮੁੰਬਈ(ਬਿਊਰੋ)— ਕਾਮੇਡੀਅਨ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦੇ ਵਿਆਹ ਨੂੰ ਗਰੈਂਡ ਬਣਾਉਣ ਲਈ ਸਜਾਵਟ ਦੇ ਨਾਲ ਨਾਲ ਖਾਣ-ਪੀਣ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਸਿੰਗਰ ਗੁਰਦਾਸ ਮਾਨ, ਦਲੇਰ ਮਹਿੰਦੀ ਸਮੇਤ ਕਰੀਬ 800 ਗੈਸਟ ਕਪਿਲ ਅਤੇ ਗਿੰਨੀ ਦੇ ਵਿਆਹ ਦੇ ਸ਼ਰੀਕ ਹੋਣਗੇ। ਮਹਿਮਾਨਾਂ ਦੀ ਖਾਤਰਦਾਰੀ 'ਚ ਕੁਝ ਕਮੀ ਨਾ ਰਹਿ ਜਾਵੇ, ਇਸ ਲਈ ਪੂਰੀ ਪਲਾਨਿੰਗ ਦੇ ਨਾਲ ਟੀਮ ਕੰਮ ਕਰ ਰਹੀ ਹੈ। ਕਬਾਨਾ ਸਪਾ ਐਂਡ ਰਿਸੋਰਟ 12 ਅਤੇ 13 ਦਸੰਬਰ, ਦੋ ਦਿਨ ਲਈ ਬੁੱਕ ਹੈ। ਸੱਤ ਦਸੰਬਰ ਨੂੰ ਚੀਨ ਤੋਂ ਤਿੰਨ ਸ਼ੈਫ ਆਉਣਗੇ। ਭੋਜਨ 'ਚ ਚਾਈਨੀਜ਼, ਇਟਾਲੀਅਨ ਅਤੇ ਪੰਜਾਬੀ ਫੂਡ ਸ਼ਾਮਿਲ ਹੋਵੇਗਾ। ਇਟਲੀ ਤੋਂ ਵੀ ਸ਼ੈਫ ਕਬਾਨਾ ਪਹੁੰਚਣਗੇ। ਵਿਆਹ ਦੀ ਸਟੇਜ ਦੀ ਸਜਾਵਟ 'ਤੇ ਵੀ ਪੂਰਾ ਧਿਆਨ ਦਿੱਤਾ ਗਿਆ ਹੈ। ਲਾਨ 'ਚ ਬਣੇ ਸਟੇਜ ਵੱਲ ਜਿਗਜੈਗ ਐਂਟਰੀ ਹੋਵੇਗੀ। ਪੰਡਾਲ ਵੀ ਇਕ ਵੱਖਰੀ ਸਟੇਜ 'ਤੇ ਬਣਾਇਆ ਜਾਵੇਗਾ।
ਮੇਰੇ ਯਾਰ ਕੀ ਸ਼ਾਦੀ ਹੈ... ਕਪਿਲ ਦੇ ਦੋਸਤ ਵਿਆਹ ਅਤੇ ਰਿਸੈਪਸ਼ਨ 'ਤੇ ਦੇਣਗੇ ਸਰਪ੍ਰਾਈਜ਼
ਕਪਿਲ ਦੇ ਦੋਸਤ ਵੀ ਵਿਆਹ ਲਈ ਖਾਸ ਤਿਆਰੀ ਕਰ ਰਹੇ ਹਨ। ਇਕ ਇੰਟਰਵਿਊ ਦੌਰਾਨ ਗੱਲਬਾਤ ਕਰਦੇ ਕਪਿਲ ਦੇ ਕਾਲਜ ਦੇ ਦੋਸਤਾਂ ਨੇ ਕਪਿਲ ਦੇ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਸ਼ੇਅਰ ਕੀਤੀਆਂ ਅਤੇ ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਦੋਸਤ ਦੇ ਵਿਆਹ ਲਈ ਖਾਸ ਤਿਆਰੀ ਕਰ ਰਹੇ ਹਨ।
ਕਪਿਲ ਦੇ ਕਾਲਜ ਫਰੈਂਡ ਮਨੋਜ ਦੱਸਦੇ ਹਨ- ਕਪਿਲ ਨੂੰ ਕੁੱਲਚੇ ਛੌਲੇ ਬਹੁਤ ਪਸੰਦ ਹਨ। ਪਹਾੜਾਂ 'ਚ ਘੁੰਮਣਾ ਵੀ। ਉਹ ਇੰਨਾ ਮਿਹਨਤੀ ਹੈ ਕਿ ਵਿਆਹ ਨੂੰ 6 ਦਿਨ ਬਾਕੀ ਹਨ ਅਤੇ ਉਹ ਆਪਣੇ ਸ਼ੋਅ ਦੀ ਸ਼ੂਟਿੰਗ ਕਰ ਰਿਹਾ ਹੈ। ਅਸੀਂ ਕਾਲਜ ਦੇ ਦਿਨਾਂ ਤੋਂ ਇੱਕਠੇ ਹਾਂ। ਉਨ੍ਹਾਂ ਦੇ ਬੇਹੱਦ ਸਪੈਸ਼ਲ ਦਿਨ ਨੂੰ ਹੋਰ ਸਪੈਸ਼ਲ ਬਣਾਉਣ ਲਈ ਅਸੀਂ ਦੋਸਤਾਂ ਨੇ ਸਰਪ੍ਰਾਈਜ਼ ਵੀ ਪਲਾਨ ਕੀਤਾ ਹੈ।
ਕਪਿਲ ਦੇ ਘਰ ਜਗਰਾਤੇ 'ਚ ਅਸੀਂ ਦੋਸਤ ਮਿਲ ਕੇ ਗਾਵਾਂਗੇ : ਤੇਜ਼ੀ ਸੰਧੂ
ਤੇਜ਼ੀ ਸੰਧੂ ਨੇ ਕਿਹਾ ਕਿ - ਕਹਿਣ ਨੂੰ ਮੈਂ ਅਤੇ ਗਰੋਵਰ ਕਪਿਲ ਦੇ ਸੀਨੀਅਰ ਰਹੇ ਹਾਂ ਪਰ 1999 ਤੋਂ ਅਸੀ ਇਕੱਠੇ ਹਾਂ। ਅਸੀਂ ਰਿਹਰਸਲ ਕਰਦੇ ਸੀ। ਅਸੀਂ ਦੋਸਤ ਘੱਟ ਅਤੇ ਭਰਾ ਜ਼ਿਆਦਾ ਹੁੰਦੇ ਹਾਂ। ਕਪਿਲ ਦੇ ਵਿਆਹ 'ਚ ਤਾਂ ਅਸੀਂ ਪੂਰੀ ਤਰ੍ਹਾਂ ਮਸਤੀ ਕਰਨ ਵਾਲੇ ਹਾਂ। ਜਗਰਾਤੇ 'ਚ ਸਭ ਮਿਲ ਕੇ ਗਾਵਾਂਗੇ। 9 ਅਤੇ 13 ਨੂੰ ਪਾਰਟੀ ਹੈ ਅਤੇ ਸਾਰੇ ਦੋਸਤ ਖੁਦ ਹੀ ਗਾਵਾਂਗੇ।
ਗਿੰਨੀ ਦੇ ਪਰਿਵਾਰ ਨੇ ਲਾਹੌਰ ਤੋਂ ਆ ਕੇ ਸ਼ੁਰੂ ਕੀਤਾ ਸੀ ਵਪਾਰ
ਕਾਮੇਡੀਅਨ ਕਪਿਲ ਸ਼ਰਮਾ ਦੇ ਨਾਲ 6 ਦਿਨ ਬਾਅਦ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਹਰਦੇਵ ਨਗਰ ਦੀ ਰਹਿਣ ਵਾਲੀ ਗਿੰਨੀ ਚਤਰਥ ਦੇ ਪਰਿਵਾਰ ਨੂੰ ਸ਼ਹਿਰ 'ਚ ਹਰ ਕੋਈ ਪਾਪੜ ਬੜੀਆਂ ਵਾਲੇ ਨਾਮ ਨਾਲ ਜਾਣਦਾ ਹੈ। ਇਸ ਸਮੇਂ ਪਾਪੜ ਬੜੀਆਂ ਦੇ ਕੰਮ ਦੇ ਨਾਲ-ਨਾਲ ਇਨ੍ਹਾਂ ਦਾ ਕੱਪੜਿਆਂ ਦਾ ਵੀ ਕਾਫ਼ੀ ਬਹੁਤ ਕੰਮ ਹਨ। ਗਿੰਨੀ ਦਾ ਪਰਿਵਾਰ ਵੰਡ ਤੋਂ ਬਾਅਦ ਪਾਕਿਸਤਾਨ ਦੇ ਲਾਹੌਰ ਤੋਂ ਇੱਥੇ ਆਇਆ ਸੀ। ਉੱਥੋਂ ਆ ਕੇ ਇਨ੍ਹਾਂ ਸ਼ੇਖਾਂ ਬਾਜ਼ਾਰ 'ਚ ਕੰਮ ਸ਼ੁਰੂ ਕੀਤਾ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News