ਕਪਿਲ ਦਾ ਖੁਲਾਸਾ, ਸਿੱਧੂ ਦੇ ਸ਼ੋਅ ਛੱਡਣ ਤੋਂ ਬਾਅਦ ਹੁਣ ਇਸ ਗੱਲ ਤੋਂ ਡਰਦੀ ਹੈ ਅਰਚਨਾ

Friday, July 5, 2019 3:00 PM
ਕਪਿਲ ਦਾ ਖੁਲਾਸਾ, ਸਿੱਧੂ ਦੇ ਸ਼ੋਅ ਛੱਡਣ ਤੋਂ ਬਾਅਦ ਹੁਣ ਇਸ ਗੱਲ ਤੋਂ ਡਰਦੀ ਹੈ ਅਰਚਨਾ

ਮੁੰਬਈ (ਬਿਊਰੋ) — ਅਰਚਨਾ ਪੂਰਨ ਸਿੰਘ ਇਨ੍ਹੀਂ ਦਿਨੀਂ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ' 'ਚ ਨਜ਼ਰ ਆ ਰਹੀ ਹੈ। ਇਸ ਸ਼ੋਅ ਦੌਰਾਨ ਅਰਚਨਾ ਪੂਰਨ ਤੇ ਕਪਿਲ ਸ਼ਰਮਾ ਇਕ-ਦੂਜੇ ਖਿਚਾਈ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਦੋਵਾਂ ਦੀ ਇਸ ਮਸਤੀ ਨੂੰ ਨਾ ਸਿਰਫ ਫੈਨਜ਼ ਸਗੋਂ ਸ਼ੋਅ 'ਚ ਆਏ ਮਹਿਮਾਨ ਵੀ ਇੰਜੁਆਏ ਕਰਦੇ ਹਨ। ਹਾਲ ਹੀ 'ਚ ਕਪਿਲ ਸ਼ਰਮਾ ਦੇ ਸ਼ੋਅ 'ਚ ਮੱਲਿਕਾ ਸ਼ੇਰਾਵਤ, ਏਕਤਾ ਕਪੂਰ ਅਤੇ ਤੁਸ਼ਾਰ ਕਪੂਰ ਪਹੁੰਚੇ ਸਨ। ਇਸ ਦੌਰਾਨ ਕਪਿਲ ਸ਼ਰਮਾ ਨੇ ਅਰਚਨਾ ਨਾਲ ਜੁੜਿਆ ਇਕ ਖੁਲਾਸਾ ਕੀਤਾ। ਕਪਿਲ ਦੇ ਇਸ ਖੁਲਾਸੇ ਤੋਂ ਬਾਅਦ ਕਿਸੇ ਨੂੰ ਵੀ ਯਕੀਨ ਨਹੀਂ ਹੋਇਆ ਹੈ। 

ਸ਼ੋਅ ਦੌਰਾਨ ਕਪਿਲ ਸ਼ਰਮਾ ਤੇ ਮੱਲਿਕਾ ਸ਼ੇਰਾਵਤ ਗੱਲਾਂ ਕਰ ਰਹੇ ਸਨ। ਉਦੋਂ ਹੀ ਕਪਿਲ ਨੇ ਅਰਚਨਾ ਨਾਲ ਜੁੜਿਆ ਇਕ ਰਾਜ ਖੋਲ੍ਹਿਆ। ਕਪਿਲ ਸ਼ਰਮਾ ਨੇ ਮੱਲਿਕਾ ਦੇ ਆਉਣ 'ਤੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਇਸ ਗੱਲ ਦਾ ਬੁਰਾ ਲੱਗ ਰਿਹਾ ਹੋਵੇਗਾ ਕਿ ਉਹ ਰਾਜਨੀਤੀ 'ਚ ਕਿਉਂ ਚਲੇ ਗਏ। ਇਸ ਤੋਂ ਬਾਅਦ ਕਪਿਲ ਨੇ ਅਰਚਨਾ ਨੂੰ ਮਜ਼ਾਕ ਕਰਦੇ ਹੋਏ ਕਿਹਾ, ''ਅਰਚਨਾ ਭੂਤ ਤੋਂ ਨਹੀਂ ਡਰਦੀ ਹੈ ਉਹ ਸਿਰਫ ਇਕ ਵਿਅਕਤੀ ਤੋਂ ਡਰਦੀ ਹੈ। ਹਮੇਸ਼ਾ ਅਰਦਾਸ ਕਰਦੀ ਹੈ ਕਿ ਉਹ ਵਾਪਸ ਨਾ ਆਉਣ।'' ਕਪਿਲ ਦੀ ਇਹ ਗੱਲ ਸੁਣ ਕੇ ਸਾਰੇ ਲੋਕ ਅਰਚਨਾ ਨੂੰ ਦੇਖਣ ਲੱਗੇ। 

ਦਰਅਸਲ, ਕਪਿਲ ਦਾ ਇਸ਼ਾਰਾ ਤਾਂ ਨਵਜੋਤ ਸਿੰਘ ਸਿੱਧੂ ਵੱਲ ਸੀ। ਨਵਜੋਤ ਦੇ ਸ਼ੋਅ ਛੱਡਦੇ ਹੀ ਅਰਚਨਾ ਨੇ ਉਨ੍ਹਾਂ ਦੀ ਜਗ੍ਹਾ ਸ਼ੋਅ 'ਚ ਲੈ ਲਈ। ਇਸ ਤੋਂ ਬਾਅਦ ਲਗਾਤਾਰ ਸ਼ੋਅ ਦੌਰਾਨ ਕਪਿਲ ਅਰਚਨਾ ਦੀ ਖਿਚਾਈ ਕਰਦੇ ਨਜ਼ਰ ਆਏ। ਕੁਝ ਮਹੀਨੇ ਪਹਿਲਾਂ ਅਰਚਨਾ ਨੇ ਆਪਣੀ ਫੀਸ ਨੂੰ ਲੈ ਕੇ ਕਪਿਲ ਦੇ ਸ਼ੋਅ 'ਚ ਦਰਦ ਬਿਆਨ ਕੀਤਾ ਸੀ। ਜਾਨ ਅਬ੍ਰਾਹਮ ਅਤੇ ਮੌਨੀ ਰਾਏ ਕਪਿਲ ਸ਼ਰਮਾ ਦੇ ਸ਼ੋਅ 'ਚ 'ਰੋਮੀਓ ਅਕਬਰ ਵਾਲਟਰ' ਨੂੰ ਪ੍ਰਮੋਟ ਕਰਨ ਆਏ ਸਨ। ਉਦੋਂ ਕਪਿਲ ਨੇ ਫਿਲਮ ਦੀ ਸਟਾਰਕਾਸਟ ਤੋਂ ਪੁੱਛਿਆ ਕਿ ਜੇਕਰ ਤੁਹਾਨੂੰ ਸੁਪਰਪਾਵਰ ਮਿਲ ਜਾਵੇ ਤਾਂ ਕੀ ਬਣਨਾ ਚਾਹੁੰਦੇ ਹੋ? ਕਪਿਲ ਦੇ ਇਸ ਸਵਾਲ 'ਤੇ ਅਰਚਨਾ ਨੇ ਕਿਹਾ ਸੀ, ''ਮੈਂ ਨਵਜੋਤ ਸਿੰਘ ਸਿੱਧੂ ਬਣਨਾ ਚਾਹੁੰਦੀ ਹਾਂ। ਮੈਂ ਉਥੇ ਕੰਮ ਕਰ ਰਹੀ ਹਾਂ, ਜੋ ਸਿੱਧੂ ਜੀ ਕਰਦੇ ਸਨ। ਹਾਲਾਂਕਿ ਮੈਨੂੰ ਉਨ੍ਹੀ ਫੀਸ ਨਹੀਂ ਮਿਲ ਰਹੀ। ਸਿੱਧੂ ਬਣਨ 'ਤੇ ਘੱਟ ਤੋਂ ਘੱਟ ਫੀਸ ਤਾਂ ਜ਼ਿਆਦਾ ਮਿਲੇਗੀ।''

ਦੱਸਣਯੋਗ ਹੈ ਕਿ ਪੁਲਵਾਮਾ ਅੱਤਵਾਦੀ ਹਮਲੇ 'ਤੇ ਸਿੱਧੂ ਨੇ ਵਿਵਾਦਿਤ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਇਸ ਸ਼ੋਅ ਨੂੰ ਅਰਚਨਾ ਕਰ ਰਹੀ ਹੈ। 'ਦਿ ਕਪਿਲ ਸ਼ਰਮਾ ਸ਼ੋਅ' 'ਚੋਂ ਸਿੱਧੂ ਦੀ ਗੈਰ-ਮੌਜੂਦਗੀ ਕਾਰਨ ਲਗਾਤਾਰ ਟੀ. ਆਰ. ਪੀ. 'ਚ ਉਤਰਾਅ-ਚੜਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਹਫਤੇ ਸ਼ੋਅ ਦੀ ਟੀ. ਆਰ. ਪੀ. 'ਚ ਨੰਬਰ 9 'ਤੇ ਪਹੁੰਚ ਗਿਆ ਹੈ। ਕੁਝ ਹਫਤੇ ਪਹਿਲਾਂ ਇਹ ਸ਼ੋਅ ਟੌਪ 5 'ਚ ਸੀ ਪਰ ਲਗਾਤਾਰ ਘੱਟਦੀ ਟੀ. ਆਰ. ਪੀ. ਸ਼ੋਅ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ।


Edited By

Sunita

Sunita is news editor at Jagbani

Read More