ਕੈਨੇਡਾ ''ਚ ਬੇਬੀਮੂਨ ਮਨਾ ਰਹੇ ਕਪਿਲ ਨੇ ਪਤਨੀ ਗਿੰਨੀ ਨਾਲ ਸ਼ੇਅਰ ਕੀਤੀ ਤਸਵੀਰ

Thursday, August 8, 2019 3:31 PM
ਕੈਨੇਡਾ ''ਚ ਬੇਬੀਮੂਨ ਮਨਾ ਰਹੇ ਕਪਿਲ ਨੇ ਪਤਨੀ ਗਿੰਨੀ ਨਾਲ ਸ਼ੇਅਰ ਕੀਤੀ ਤਸਵੀਰ

ਮੁੰਬਈ(ਬਿਊਰੋ)— ਕਾਮੇਡੀਅਨ ਐਕਟਰ ਕਪਿਲ ਸ਼ਰਮਾ ਆਪਣੀ ਜ਼ਿੰਦਗੀ 'ਚ ਇਕ ਕਦਮ ਅੱਗੇ ਵਧ ਚੁੱਕੇ ਹਨ। ਕਪਿਲ ਨੇ ਆਪਣੀ ਲੌਂਗ ਟਾਇਮ ਗਰਲਫਰੈਂਡ ਗਿੰਨੀ ਚਤਰਥ ਨਾਲ ਦਸੰਬਰ 2018 'ਚ ਵਿਆਹ ਕੀਤਾ। ਹੁਣ ਦੋਵੇਂ ਜਲਦ ਹੀ ਮਾਤਾ-ਪਿਤਾ ਬਨਣ ਜਾ ਰਹੇ ਹਨ। ਇਸ ਖੁਸ਼ੀ ਨੂੰ ਸੈਲੀਬ੍ਰੇਟ ਕਰਨ ਲਈ ਇਹ ਕਪਲ ਇਨ੍ਹੀਂ ਦਿਨੀਂ ਕੈਨੇਡਾ 'ਚ ਹਨ। ਕਪਿਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਤਨੀ ਗਿੰਨੀ ਨਾਲ ਵਾਕ ਕਰਦੀ ਹੋਈ ਇਕ ਤਸਵੀਰ ਸ਼ੇਅਰ ਕੀਤੀ ਹੈ।

 
 
 
 
 
 
 
 
 
 
 
 
 
 

❤️ you n I in this beautiful #world 😍#love #whistler #beautifulbritishcolumbia 😊 @ginnichatrath

A post shared by Kapil Sharma (@kapilsharma) on Aug 7, 2019 at 9:44pm PDT


ਤਸਵੀਰ ਤੋਂ ਇਲਾਵਾ ਕਪਿਲ ਨੇ ਇਸ ਟਰਿੱਪ ਦੇ ਕਈ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕੀਤੇ ਹਨ। ਦੱਸ ਦੇਈਏ ਕਿ ਸੈਲੀਬ੍ਰਿਟੀ ਕਪਲ ਵਿਚਕਾਰ ਬੇਬੀਮੂਨ ਵੇਕੇਸ਼ਨ ਇਕ ਨਵਾਂ ਟ੍ਰੈਂਡ ਬਣ ਗਿਆ ਹੈ। ਕਪਿਲ ਤੋਂ ਪਹਿਲਾਂ ਨੇਹਾ ਧੂਪੀਆ ਤੇ ਅਗੰਦ ਤੋਂ ਇਲਾਵਾ ਐਮੀ ਜੈਕਸਨ ਨੇ ਵੀ ਬੇਬੀਮੂਨ ਵੇਕੇਸ਼ਨ ਨੂੰ ਇੰਜੁਆਏ ਕੀਤਾ।

 

 
 
 
 
 
 
 
 
 
 
 
 
 
 

it’s not tuned but still love it’s tone 😍 #guitar #music #musiclovers #vancouver #britishcolumbia ❤️

A post shared by Kapil Sharma (@kapilsharma) on Aug 6, 2019 at 4:28am PDT

ਦੱਸ ਦੇਈਏ ਕਿ 'ਐਂਗਰੀ ਬਰਡ' ਦੇ ਫਰਸਟ ਪਾਰਟ ਨੂੰ ਬਾਕਸ ਆਫਿਸ 'ਤੇ ਕਾਫ਼ੀ ਪਸੰਦ ਕੀਤਾ ਗਿਆ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਕਪਿਲ ਦੀ ਆਵਾਜ਼ ਰੇਡ ਬਣ ਕੇ ਕਿਵੇਂ ਫੈਨਜ਼ ਦਾ ਦਿਲ ਜਿੱਤ ਪਾਉਂਦੀ ਹੈ।

 


About The Author

manju bala

manju bala is content editor at Punjab Kesari