ਕੈਂਸਰ ਪੀੜਤਾ ਨੇ ਕੀਤੀ ਸ਼ੋਅ ਦੌਰਾਨ ਕਪਿਲ ਸ਼ਰਮਾ ਨੂੰ ਸ਼ਿਕਾਇਤ
1/7/2019 3:00:09 PM
ਮੁੰਬਈ(ਬਿਊਰੋ)— ਕਾਮੇਡੀ ਕਿੰਗ ਕਪਿਲ ਸ਼ਰਮਾ ਦੀ ਟੀ.ਵੀ. 'ਤੇ ਮੁੜ ਵਾਪਸੀ ਹੋ ਗਈ ਹੈ। 29 ਦਸੰਬਰ ਨੂੰ ਕਪਿਲ ਦੇ ਨਵੇਂ ਸ਼ੋਅ ਦਾ ਪਹਿਲਾ ਐਪੀਸੋਡ ਪ੍ਰਸਾਰਿਤ ਹੋਇਆ, ਜਿਸ 'ਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਨਜ਼ਰ ਆਏ। ਇਕ ਸਾਲ ਬਾਅਦ ਕਪਿਲ ਨੇ ਇਸ ਸ਼ੋਅ ਨਾਲ ਧਮਾਕੇਦਾਰ ਐਂਟਰੀ ਕੀਤੀ ਅਤੇ ਇਸ ਗੱਲ ਨਾਲ ਕਪਿਲ ਦੇ ਫੈਨਜ਼ ਵੀ ਕਾਫੀ ਖੁਸ਼ ਹਨ। ਸ਼ੋਅ ਦੇ ਪਹਿਲੇ ਐਪੀਸੋਡ 'ਚ ਟੀਮ 'ਸਿੰਬਾ' ਨੇ ਖੂਬ ਮਸਤੀ ਕੀਤੀ ਅਤੇ ਕਪਿਲ ਦੇ ਅੰਦਾਜ਼ ਨੇ ਦੱਸ ਦਿੱਤਾ ਕਿ ਕਾਮੇਡੀ ਦੇ ਕਿੰਗ ਉਹ ਹੀ ਹਨ। ਇਸ ਸ਼ੋਅ ਦਾ ਤੀਜਾ ਐਪੀਸੋਡ ਆਇਆ, ਸੋਨੀ ਟੀ.ਵੀ. ਦੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੇ ਗਏ ਇਕ ਪ੍ਰੋਮੋ ਵੀਡੀਓ 'ਚ ਇੱਕ ਫੈਨ ਕਪਿਲ ਨੂੰ ਕਹਿੰਦੀ ਹੈ ਕਿ ਉਹ ਉਨ੍ਹਾਂ ਤੋਂ ਬਹੁਤ ਨਾਰਾਜ਼ ਹੈ।
ਇਸ ਪ੍ਰੋਮੋ ਵੀਡੀਓ 'ਚ ਕਪਿਲ ਦੀ ਫੈਨ ਉਨ੍ਹਾਂ ਨੂੰ ਕਹਿੰਦੀ ਹੈ ਕਿ ਉਹ ਉਨ੍ਹਾਂ ਨੂੰ ਅਤੇ ਗਿੰਨੀ ਨੂੰ ਵਿਆਹ ਦੀ ਵਧਾਈ ਦਿੰਦੀ ਹੈ ਅਤੇ ਇਸ ਦੇ ਨਾਲ ਉਹ ਚਾਹੁੰਦੀ ਹੈ ਕਿ ਕਪਿਲ ਆਪਣੀ ਸਿਹਤ ਦਾ ਧਿਆਨ ਰੱਖੇ। ਕਪਿਲ ਦੀ ਫੈਨ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਕੈਂਸਰ ਦੀ ਲਾਸਟ ਸਟੇਜ 'ਤੇ ਹੈ ਅਤੇ ਕਪਿਲ ਤੋਂ ਬਹੁਤ ਨਾਖੁਸ਼ ਹੈ ਕਿਉਂਕਿ ਕਪਿਲ ਦਾ ਸ਼ੋਅ ਇਕ ਸਾਲ ਤੋਂ ਟੈਲੀਕਾਸਟ ਨਹੀਂ ਹੋਇਆ। ਕਪਿਲ ਨੂੰ ਉਨ੍ਹਾਂ ਨੇ ਬਹੁਤ ਮਿਸ ਕੀਤਾ ਅਤੇ ਉਹ ਕਪਿਲ ਦੇ ਸ਼ੋਅ ਦੇ ਰਿਪੀਟ ਐਪੀਸੋਡ ਦੇਖ ਕੇ ਖੁਦ ਨੂੰ ਖੁਸ਼ ਰੱਖਦੀ ਸੀ।'' ਇਸ ਤੇ ਕਪਿਲ ਨੇ ਕਿਹਾ,''ਉਹ ਉਨ੍ਹਾਂ ਦੇ ਬਹੁਤ ਧੰਨਵਾਦੀ ਹੈ ਅਤੇ ਉਹ ਦੁਆ ਕਰਨਗੇ ਕਿ ਉਹ ਇਸ ਤਰ੍ਹਾਂ ਹੀ ਮੁਸਕਰਾਉਂਦੀ ਰਹੇ ਅਤੇ ਜਲਦ ਹੀ ਠੀਕ ਹੋ ਜਾਣ।'' ਫੈਨ ਨੇ ਕਪਿਲ ਨੂੰ ਦੱਸਿਆ ਕਿ ਉਹ ਉਨ੍ਹਾਂ ਦਾ ਸ਼ੋਅ ਦੇਖ ਕੇ ਠੀਕ ਹੋ ਰਹੀ ਹੈ ਕਿਉਂਕਿ ਉਹ ਖੂਬ ਹੱਸਦੀ ਹੈ ਅਤੇ ਖੁਸ਼ ਰਹਿੰਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ