ਕਪਿਲ ਨੂੰ ਹਰ ਐਪੀਸੋਡ ਲਈ ਮਿਲਦੀ ਹੈ ਮੋਟੀ ਰਕਮ, ਜਾਣ ਲੱਗੇਗਾ ਝਟਕਾ

Wednesday, January 9, 2019 9:25 AM
ਕਪਿਲ ਨੂੰ ਹਰ ਐਪੀਸੋਡ ਲਈ ਮਿਲਦੀ ਹੈ ਮੋਟੀ ਰਕਮ, ਜਾਣ ਲੱਗੇਗਾ ਝਟਕਾ

ਮੁੰਬਈ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਪੂਰੇ ਇਕ ਸਾਲ ਬਾਅਦ ਟੀ. ਵੀ. ਦੀ ਦੁਨੀਆਂ 'ਤੇ ਆਪਣੇ ਸ਼ੋਅ ਦੇ ਜ਼ਰੀਏ ਐਂਟਰੀ ਮਾਰੀ ਹੈ। ਸੋਸ਼ਲ ਮੀਡੀਆ 'ਤੇ ਖਬਰਾਂ ਆ ਰਹੀਆਂ ਹਨ ਕਿ ਇਸ ਬਾਰ ਕਪਿਲ ਸ਼ਰਮਾ ਦੀ ਫੀਸ ਕਾਫੀ ਹੱਦ ਤੱਕ ਘਟਾ ਦਿੱਤੀ ਗਈ ਹੈ। ਇਹਨਾਂ ਖਬਰਾਂ ਨਾਲ ਸਾਰੇ ਸੋਚਾਂ 'ਚ ਪਏ ਹੋਏ ਸਨ ਪਰ ਹੁਣ ਫੀਸ ਕਟੌਤੀ ਦੀਆਂ ਇਨ੍ਹਾਂ ਖਬਰਾਂ ਨੂੰ ਮਹਿਜ਼ ਅਫਵਾਹ ਕਰਾਰ ਦਿੱਤਾ ਗਿਆ ਹੈ। ਕ੍ਰਿਸ਼ਨਾਂ ਅਭਿਸ਼ੇਕ ਨੇ ਇਨ੍ਹਾਂ ਖਬਰਾਂ ਦਾ ਖੰਡਣ ਕੀਤਾ ਹੈ। ਕੁਝ ਹੀ ਦਿਨਾਂ ਪਹਿਲਾਂ ਰਿਪੋਰਟਜ਼ 'ਚ ਅਜਿਹਾ ਕਿਹਾ ਗਿਆ ਸੀ ਕਿ ਕਪਿਲ ਜੋ ਪਹਿਲਾਂ ਸ਼ੋਅ ਦੇ ਇਕ ਐਪੀਸੋਡ ਲਈ 60 ਤੋਂ 70 ਲੱਖ ਰੁਪਏ ਫੀਸ ਲਿਆ ਕਰਦੇ ਸਨ, ਉਹ ਹੁਣ ਇਕ ਐਪੀਸੋਡ ਲਈ ਸਿਰਫ 17–20 ਲੱਖ ਰੁਪਏ ਲੈ ਰਹੇ ਹਨ। ਇਸ ਤੋਂ ਇਲਾਵਾ ਇਹ ਵੀ ਸੁਣਨ 'ਚ ਆਇਆ ਸੀ ਕਿ ਕਪਿਲ ਤੋਂ ਇਲਾਵਾ ਕ੍ਰਿਸ਼ਣਾ ਅਭਿਸ਼ੇਕ ਅਤੇ ਭਾਰਤੀ ਸਿੰਘ ਦੀ ਵੀ ਫੀਸ 'ਚ ਵੀ ਕਟੌਤੀ ਕਰ ਦਿੱਤੀ ਗਈ ਹੈ। ਇਸ ਬਾਰ ਕਪਿਲ ਦੇ ਸ਼ੋਅ 'ਚ ਉਨ੍ਹਾਂ ਦਾ ਸਾਥ ਨਿਭਾ ਰਹੇ ਕਾਮੇਡੀਅਨ ਕ੍ਰਿਸ਼ਣਾ ਦਾ ਕਹਿਣਾ ਹੈ ਕਿ 'ਸਾਰੇ ਕਲਾਕਾਰਾਂ ਨੂੰ ਤੈਅ ਫੀਸ ਦਿੱਤੀ ਜਾ ਰਹੀ ਹੈ। ਅਸੀਂ ਸਾਰੇ ਇਕ-ਦੂਜੇ ਨਾਲ ਕੰਮ ਕਰਕੇ ਬਹੁਤ ਖੁਸ਼ ਹਾਂ। ਪੈਸੇ ਹਮੇਸ਼ਾਂ ਸੈਕੇਂਡਰੀ ਚੀਜ਼ ਹੁੰਦਾ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਕਪਿਲ ਦਾ ਸ਼ੋਅ ਦੇਸ਼ ਦਾ ਸਭ ਤੋਂ ਵੱਡਾ ਸ਼ੋਅ ਹੈ।''

ਖਬਰਾਂ ਮੁਤਾਬਕ, ਫੀਸ 'ਚ ਕਟੌਤੀ ਕੀਤੀ ਗਈ ਹੈ। ਉੱਥੇ ਹੀ ਅਜਿਹੀ ਜਾਣਕਾਰੀ ਵੀ ਸਾਹਮਣੇ ਆਈ ਸੀ ਕਿ ਕਿਉਂਕਿ ਸਲਮਾਨ ਖਾਨ ਸ਼ੋਅ ਦਾ ਪ੍ਰੋਡਕਸ਼ਨ ਕਰ ਰਹੇ ਹਨ, ਇਸ ਲਈ ਕਲਾਕਾਰਾਂ ਦੀ ਫੀਸ ਘੱਟ ਨਹੀਂ ਹੋਈ ਹੈ। ਸਲਮਾਨ ਖਾਨ ਨੂੰ ਬਾਲੀਵੁੱਡ 'ਚ ਸਭ ਤੋਂ ਵੱਧ ਦਰਿਆਦਿਲ ਮੰਨਿਆ ਜਾਂਦਾ ਹੈ। ਸਲਮਾਨ ਖਾਨ ਵੱਲੋਂ ਕਈ ਐਕਟਰਜ਼ ਨੂੰ ਬਾਲੀਵੁੱਡ 'ਚ ਮੌਕਾ ਦਿੱਤਾ ਗਿਆ ਹੈ। ਉਹ ਹਮੇਸ਼ਾ ਸਭ ਨੂੰ ਪੂਰੀ ਫੀਸ ਦੇਣ ਦੇ ਹੱਕ 'ਚ ਰਹਿੰਦੇ ਹਨ। ਕਈ ਵਾਰ ਫਿਲਮ ਫਲਾਪ ਹੋਣ 'ਤੇ ਸਲਮਾਨ ਖਾਨ ਵੱਲੋਂ ਡਿਸਟ੍ਰੀਬਿਊਟਰਾਂ ਨੂੰ ਰੁਪਏ ਵੀ ਵਾਪਿਸ ਕੀਤੇ ਗਏ ਹਨ ਅਤੇ ਇਕ ਮਿਸਾਲ ਕਾਇਮ ਕੀਤੀ ਹੈ।


Edited By

Sunita

Sunita is news editor at Jagbani

Read More