'ਦੀਪਵੀਰ' ਦੀ ਤਰ੍ਹਾਂ ਹੁਣ ਕਪਿਲ ਵੀ ਕਰਨਗੇ ਆਪਣੇ ਵਿਆਹ ਦਾ ਤੀਜ਼ਾ ਰਿਸੈਪਸ਼ਨ

Friday, February 1, 2019 12:25 PM

ਮੁੰਬਈ(ਬਿਊਰੋ)— ਕਾਮੇਡੀ ਕਿੰਗ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਪਿਛਲੇ ਸਾਲ 12 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ। ਆਪਣੇ ਵਿਆਹ ਦੇ ਤੁਰੰਤ ਬਾਅਦ ਹੀ ਇਸ ਕਪੱਲ ਨੇ ਦੋ ਰਿਸੈਪ‍ਸ਼ਨ ਰੱਖੀਆਂ ਸਨ। ਪਹਿਲਾ ਅਮ੍ਰਿਤਸਰ 'ਚ ਅਤੇ ਦੂਜਾ ਮੁੰਬਈ ਦੇ J.W Marriot 'ਚ। ਜਿਸ 'ਚ ਟੀ.ਵੀ. ਇੰਡਸਟਰੀ ਤੋਂ ਲੈ ਕੇ ਪੰਜਾਬੀ ਫਿਲਮ ਇੰਡਸ‍ਟਰੀ ਅਤੇ ਬਾਲੀਵੁੱਡ ਦੇ ਤਮਾਮ ਵੱਡੇ ਸਿਤਾਰੇ ਸ਼ਾਮਿਲ ਹੋਏ। ਉਥੇ ਹੀ ਹੁਣ ਖਬਰ ਮਿਲੀ ਹੈ ਕਿ ਕਪਿਲ ਸ਼ਰਮਾ ਆਪਣੇ ਵਿਆਹ ਦਾ ਤੀਜਾ ਰਿਸੈਪਸ਼ਨ ਦੇਣਗੇ।
PunjabKesari
ਇਹ ਰਿਸੈਪ‍ਸ਼ਨ 2 ਫਰਵਰੀ ਨੂੰ ਦਿੱਲੀ 'ਚ ਰੱਖਿਆ ਜਾਵੇਗਾ ਜਿਸ 'ਚ ਮੋਦੀ ਜੀ ਸ਼ਾਮਿਲ ਹੋ ਸਕਦੇ ਹਨ। ਇਹੀ ਨਹੀਂ ਕਪਿਲ ਦੇ ਰਿਸੈਪ‍ਸ਼ਨ 'ਚ ਉਨ੍ਹਾਂ ਦੇ ਅਤੇ ਗਿੰਨੀ ਦੇ ਪਰਿਵਾਰ ਵਾਲੇ ਅਤੇ ਕਰੀਬੀ ਦੋਸਤ ਵੀ ਸ਼ਾਮਿਲ ਹੋਣਗੇ। ਕਪਿਲ ਦੇ ਮੁੰਬਈ ਰਿਸੈਪ‍ਸ਼ਨ 'ਚ ਬਾਲੀਵੁੱਡ ਐਕ‍ਟਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਹਿੱਸਾ ਲਿਆ ਸੀ। ਇਸ ਰਿਸੈਪਸ਼ਨ ਨਾਲ ਕਪਿਲ ਅਤੇ ਗਿੰਨੀ ਦੀ ਖੂਬਸੂਰਤ ਤਸਵੀਰ ਸਾਹਮਣੇ ਆਈ ਸੀ।
PunjabKesari
ਜਿੱਥੇ ਕਪਿਲ ਸ਼ਰਮਾ ਅਤੇ ਗਿੰਨੀ ਦਾ ਰਿਸੈਪਸ਼ਨ ਕਾਫੀ ਸੁਰਖੀਆਂ 'ਚ ਬਣਿਆ ਹੋਇਆ ਸੀ। ਉੱਥੇ ਹੀ ਕਪਿਲ ਦੇ ਤੀਜੇ ਰਿਸੈਪਸ਼ਨ 'ਚ ਰਾਜਨੀਤੀ 'ਚ ਸ਼ਾਮਿਲ ਸਾਰੇ ਵੱਡੇ ਨੇਤਾ ਦੇਖਣ ਨੂੰ ਮਿਲ ਸਕਦੇ ਹਨ। ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਪਿਲ ਸ਼ਰਮਾ ਵਿਆਹ ਤੋਂ ਬਾਅਦ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਦੁਬਾਰਾ ਦਿਖਾਈ ਦੇ ਰਹੇ ਹਨ। ਇਸ ਸ਼ੋਅ 'ਚ ਹੁਣ ਤੱਕ ਸਾਰਾ ਅਲੀ ਖਾਨ, ਅਨਿਲ ਕਪੂਰ ਸਮੇਤ ਕਈ ਸਿਤਾਰੇ ਆ ਚੁੱਕੇ ਹਨ।


About The Author

manju bala

manju bala is content editor at Punjab Kesari