ਕਪਿਲ ਸ਼ਰਮਾ ਮੁੜ ਟ੍ਰੋਲਰਸ ਦੇ ਨਿਸ਼ਾਨੇ 'ਤੇ, ਦਿੱਤਾ ਜਵਾਬ

3/19/2019 9:21:07 AM

ਜਲੰਧਰ(ਬਿਊਰੋ)— ਕਾਮੇਡੀਅਨ ਕਪਿਲ ਸ਼ਰਮਾ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਨਾਲ ਟ੍ਰੋਲਰਸ ਦੇ ਨਿਸ਼ਾਨੇ 'ਤੇ ਰਹਿੰਦੇ ਹਨ। ਜੇਕਰ ਕਪਿਲ ਕੁਝ ਨਾ ਵੀ ਕਰਨ ਤਾਂ ਵੀ ਟ੍ਰੋਲਰ ਕਿਸੇ ਨਾ ਕਿਸੇ ਵਜ੍ਹਾ ਨਾਲ ਉਨ੍ਹਾਂ ਨੂੰ ਨਿਸ਼ਾਨਾ ਬਣਾ ਲੈਂਦੇ ਹਨ। ਹਾਲ ਹੀ 'ਚ ਕਪਿਲ ਨੇ ਇਵੈਂਟ 'ਚ ਟ੍ਰੋਲਰਸ ਦੀ ਤੁਲਨਾ ਇਕ ਅਜਿਹੇ ਬੱਚੇ ਨਾਲ ਕੀਤੀ ਹੈ ਜੋ ਬਿਨਾ ਪਲਾਨਿੰਗ ਤੋਂ ਦੁਨੀਆ 'ਚ ਆ ਜਾਂਦਾ ਹੈ। ਕਪਿਲ ਨੇ ਕਿਹਾ ਕਿ ਮੈਂ ਪਹਿਲਾਂ ਤਾਂ ਇਨ੍ਹਾਂ ਗੱਲਾਂ 'ਤੇ ਧਿਆਨ ਦਿੰਦਾ ਸੀ ਪਰ ਹੁਣ ਮੈਂ ਇਨ੍ਹਾਂ ਨੂੰ ਇਗਨੌਰ ਕਰਦਾ ਹਾਂ।

PunjabKesari
ਮੀਡੀਆ ਨਾਲ ਗੱਲ ਕਰਦੇ ਹੋਏ ਕਪਿਲ ਨੇ ਕਿਹਾ, ''ਸੋਸ਼ਲ ਮੀਡੀਆ 'ਤੇ ਤਿੰਨ ਤਰ੍ਹਾਂ ਦੇ ਫੌਲੋਅਰਜ਼ ਹੁੰਦੇ ਹਨ। ਇਕ ਤੁਹਾਡੇ ਪ੍ਰਸੰਸ਼ਕ ਜਿਨ੍ਹਾਂ ਦਾ ਮੈਂ ਧੰਨਵਾਦ ਕਰਦਾ ਹਾਂ ਜੋ ਤੁਹਾਡੀ ਕਮੀਆਂ ਦੱਸਦੇ ਹਨ। ਦੂਜੇ ਹੁੰਦੇ ਹਨ ਆਲੋਚਕ ਜੋ ਤੁਹਾਡੇ 'ਚ ਰਚਨਾਤਮਕਤਾ ਲਿਆਉਂਦੇ ਹਨ ਤੇ ਤੀਜੇ ਹੁੰਦੇ ਹਨ ਵੇਹਲੇ (ਬੇਕਾਰ) ਜੋ ਸਿਰਫ ਨੈਗੇਟੀਵੀਟੀ ਫੈਲਾਉਂਦੇ ਹਨ। ਇਨ੍ਹਾਂ ਨੂੰ ਅਣਦੇਖਿਆ ਕਰਨ ਦਾ ਇਕ ਹੀ ਤਰੀਕਾ ਹੈ ਇਨ੍ਹਾਂ ਵੱਲ ਧਿਆਨ ਨਾ ਦੇਣਾ।''”

PunjabKesari

ਕਪਿਲ ਨੇ ਇਕ ਵਾਰ ਫਿਰ ਆਪਣੇ ਸ਼ੋਅ ਤੋਂ ਵਾਪਸੀ ਕੀਤੀ ਹੋਈ ਹੈ। ਉਨ੍ਹਾਂ ਦਾ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦਾ ਇਹ ਸੀਜ਼ਨ ਵੀ ਅਜੇ ਤਕ ਵਧੀਆ ਚੱਲ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News