ਕਪਿਲ ਸ਼ਰਮਾ ਨੇ ਕੀਤੀ ਅੰਤਰਰਾਸ਼ਟਰੀ ਫਲਾਈਟਸ ''ਚ ਸ਼ਰਾਬ ਬੰਦ ਕਰਨ ਦੀ ਅਪੀਲ

4/24/2017 3:07:07 PM

ਮੁੰਬਈ— ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਨੇ 100 ਐਪੀਸੋਡ ਪੂਰੇ ਕਰ ਲਏ ਹਨ। ਸ਼ੋਅ ਦੇ ਇਸ ਮੁਕਾਮ ਨੂੰ ਹਾਸਲ ਕਰਨ ''ਤੇ ਕਪਿਲ ਸ਼ਰਮਾ ਨੇ ਅੰਤਰਰਾਸ਼ਟਰੀ ਫਲਾਈਟਸ ''ਚ ਪਿਲਾਈ ਜਾਣ ਵਾਲੀ ਸ਼ਰਾਬ ਨੂੰ ਬੈਨ ਕਰਨ ਦੀ ਗੱਲ ਆਖੀ ਹੈ। ਮੰਨਿਆ ਜਾ ਰਿਹਾ ਹੈ ਕਿ ਕਪਿਲ ਦੀ ਇਸ ਮੰਗ ਦੀ ਮੁੱਖ ਵਜ੍ਹਾ ਸੁਨੀਲ ਗਰੋਵਰ ਨਾਲ ਹੋਇਆ ਵਿਵਾਦ ਹੈ। ਦੱਸਣਯੋਗ ਹੈ ਕਿ ਆਸਟ੍ਰੇਲੀਆ ਤੋਂ ਇਕ ਫਲਾਈਟ ''ਚ ਭਾਰਤ ਆਉਂਦੇ ਸਮੇਂ ਕਪਿਲ ਤੇ ਸੁਨੀਲ ਵਿਚਾਲੇ ਝਗੜਾ ਹੋ ਗਿਆ ਸੀ। ਖਬਰਾਂ ਸਾਹਮਣੇ ਆਈਆਂ ਸਨ ਕਿ ਕਪਿਲ ਨੇ ਨਸ਼ੇ ਦੀ ਹਾਲਤ ''ਚ ਸੁਨੀਲ ਗਰੋਵਰ ਨੂੰ ਬੂਟ ਮਾਰਿਆ ਸੀ।
ਇਸ ਘਟਨਾ ਤੋਂ ਬਾਅਦ ਸੁਨੀਲ ਗਰੋਵਰ ਨੇ ''ਦਿ ਕਪਿਲ ਸ਼ਰਮਾ ਸ਼ੋਅ'' ''ਤੇ ਆਉਣਾ ਬੰਦ ਕਰ ਦਿੱਤਾ ਹੈ। ਸੁਨੀਲ ਗਰੋਵਰ ਨੂੰ ਮਨਾਉਣ ਲਈ ਕਪਿਲ ਸ਼ਰਮਾ ਕਾਫੀ ਕੋਸ਼ਿਸ਼ਾਂ ਕਰ ਚੁੱਕੇ ਹਨ ਪਰ ਸੁਨੀਲ ਗਰੋਵਰ ਦੇ ਹੁਣ ਇਸ ਸ਼ੋਅ ''ਚ ਵਾਪਸ ਆਉਣ ਦੀ ਕੋਈ ਉਮੀਦ ਨਹੀਂ ਹੈ। ਸੁਨੀਲ ਗਰੋਵਰ ਦੇ ਜਾਣ ਤੋਂ ਬਾਅਦ ਹੀ ਕਪਿਲ ਸ਼ਰਮਾ ਦੇ ਸ਼ੋਅ ਦੀ ਟੀ. ਆਰ. ਪੀ. ''ਚ ਲਗਾਤਾਰ ਗਿਰਾਵਟ ਵੀ ਆ ਰਹੀ ਹੈ। ਹਾਲ ਹੀ ''ਚ ਖਬਰਾਂ ਸਾਹਮਣੇ ਆਈਆਂ ਸਨ ਕਿ ਸੋਨੀ ਟੀ. ਵੀ. ਵਲੋਂ ਕਪਿਲ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।
ਸਾਹਮਣੇ ਆ ਰਹੀਆਂ ਖਬਰਾਂ ''ਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਨੀਲ ਛੇਤੀ ਹੀ ਆਪਣਾ ਨਵਾਂ ਸ਼ੋਅ ਲੈ ਕੇ ਆਂ ਸਕਦੇ ਹਨ। ਹਾਲਾਂਕਿ ਸੋਨੀ ਟੀ. ਵੀ. ਵਲੋਂ ਅਜੇ ਤਕ ਇਸ ਗੱਲ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News