ਕਪਿਲ ਸ਼ਰਮਾ ਦੇ ਸ਼ੋਅ ''ਚ ਹੋ ਰਹੀ ਹੈ ਇਕ ਹੋਰ ਧਮਾਕੇਦਾਰ ਐਂਟਰੀ

Friday, May 19, 2017 2:40 PM

ਮੁੰਬਈ— ਕਾਮੇਡੀਅਨ ਕਪਿਲ ਸ਼ਰਮਾ ਬੀਤੇ ਦਿਨੀਂ ਸੁਨੀਲ ਗਰੋਵਰ ਨਾਲ ਹੋਏ ਵਿਵਾਦ ਤੋਂ ਬਾਅਦ ਸੁਰਖੀਆਂ ''ਚ ਰਹੇ ਹਨ। ਇਸ ਵਿਵਾਦ ਤੋਂ ਬਾਅਦ ''ਦਿ ਕਪਿਲ ਸ਼ਰਮਾ ਸ਼ੋਅ'' ਦੀ ਟੀ. ਆਰ. ਪੀ. ''ਤੇ ਵੀ ਕਾਫੀ ਬੁਰਾ ਪ੍ਰਭਾਵ ਪਿਆ ਸੀ। ਕਪਿਲ ਦੀ ਟੀਮ ਦੇ ਕੁਝ ਮੈਂਬਰ ਸੁਨੀਲ ਨਾਲ ਹੀ ਇਸ ਸ਼ੋਅ ਨੂੰ ਅਲਵਿਦਾ ਕਹਿ ਗਏ ਸਨ। ਇਹ ਦੇਖਦੇ ਹੋਏ ਕਪਿਲ ਅਕਸਰ ਨਵੇਂ ਕਲਾਕਾਰਾਂ ਨੂੰ ਸ਼ੋਅ ''ਚ ਲਿਆ ਰਹੇ ਹਨ। ਬੀਤੇ ਦਿਨੀਂ ਅਭਿਨੇਤਰੀ ਉਪਾਸਨਾ ਨੂੰ ਇਸ ਸ਼ੋਅ ''ਚ ਐਂਟਰੀ ਹੋਈ ਸੀ।

ਸੂਤਰਾਂ ਮੁਤਾਬਕ ''ਦਿ ਕਪਿਲ ਸ਼ਰਮਾ ਸ਼ੋਅ'' ''ਚ ਇਕ ਹੋਰ ਕਾਮੇਡੀਅਨ ਦੀ ਐਂਟਰੀ ਹੋ ਸਕਦੀ ਹੈ। ਜੀ ਟੀ. ਵੀ. ਦੇ ਮਸ਼ਹੂਰ ਸੀਰੀਅਲ ''ਕੁਮਕੁਮ ਭਾਗਯਾ'' ਦੀ ਅਦਾਕਾਰਾ ਸੁਪ੍ਰਿਆ ਸ਼ੁਕਲਾ ਇਸ ਸ਼ੋਅ ਦਾ ਹਿੱਸਾ ਬਣਨ ਜਾ ਰਹੀ ਹੈ। ਸੁਪ੍ਰਿਆ ਸ਼ੋਅ ''ਚ ਉਤਰਪ੍ਰਦੇਸ਼ ਦੇ ਕਾਨਪੂਰ ਸ਼ਹਿਰ ਦੀ ਇਕ ਮਹਿਲਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਸੁਪ੍ਰਿਆ ਦਾ ਕਹਿਣਾ ਹੈ ਕਿ ਮੈਂ ਇਸ ਸ਼ੋਅ ''ਚ ਸ਼ਾਮਲ ਹੋਣ ਨੂੰ ਲੈ ਕੇ ਥੋੜਾ ਨਰਵਸ ਹਾਂ ਕਿਉਂਕਿ ਇਹ ਮੇਰਾ ਪਹਿਲਾ ਕਾਮੇਡੀ ਸ਼ੋਅ ਹੋਵੇਗਾ। ਉਨ੍ਹਾਂ ਇਹ ਵੀ ਕਿਹਾ, ''''ਕਪਿਲ ਅਤੇ ਉਨ੍ਹਾਂ ਦੀ ਟੀਮ ਕਾਫੀ ਸਪੋਰਟਿਵ ਹੈ ਅਤੇ ਮੈਂ ਇਸ ਸ਼ੋਅ ਲਈ ਪੂਰੀ ਮਿਹਨਤ ਨਾਲ ਕੰਮ ਕਰਾਗੀ।'''' ਇਸ ਤੋਂ ਇਲਾਵਾ ''ਕੁਮਕੁਮ ਭਾਗਯਾ'' ਸ਼ੋਅ ''ਚ ਸੁਪ੍ਰਿਆ ਸ਼ੁਕਲਾ ਨੂੰ ਆਪਣੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ।