ਸੁਨੀਲ ਨਾਲ ਹੋਏ ਝਗੜੇ ਦਾ ਕਪਿਲ ਨੇ ਬਣਾਇਆ ਮਜ਼ਾਕ, ਕਿਹਾ...

5/29/2017 5:03:14 PM

ਮੁੰਬਈ— 'ਦਿ ਕਪਿਲ ਸ਼ਰਮਾ ਸ਼ੋਅ' ਦੇ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਰਹਿ ਰਹੇ ਹਨ। ਹਾਲ ਹੀ 'ਚ ਟੀ. ਵੀ. ਸ਼ੋਅ 'ਸਭ ਸੇ ਬੜਾ ਕਲਾਕਾਰ' 'ਚ ਅਲੀ ਅਸਗਰ ਕਪਿਲ ਸ਼ਰਮਾ ਨਾਲ ਹੋਏ ਫਲਾਈਟ ਝਗੜੇ ਦੀ ਗੱਲ ਕਰਦੇ ਹੋਏ ਸੁਨੀਲ ਗਰੋਵਰ ਦੀ ਬਾਰੇ ਗੱਲ ਕਰਦੇ ਨਜ਼ਰ ਆਏ ਸੀ। ਜਿਸ ਤੋਂ ਬਾਅਦ ਕਪਿਲ ਨੇ ਸ਼ਨਿਵਾਰ ਨੂੰ ਟੈਲੀਕਾਸਟ ਹੋਏ ਸ਼ੋਅ ਦੌਰਾਨ ਉਸ ਮਾਮਲੇ ਨੂੰ ਧਿਆਨ 'ਚ ਰੱਖਦੇ ਹੋਏ ਪਲੇਨ ਸੈਟਅੱਪ ਲਗਾ ਕੇ ਸ਼ੋਅ ਟੈਲੀਕਾਸਟ ਕੀਤਾ। ਕਾਮੇਡੀ 'ਚ ਕਪਿਲ ਨੇ ਸੁਨੀਲ ਵਾਲੇ ਮਾਮਲੇ ਦਾ ਮਜ਼ਾਕ ਬਣਾਉਂਦੇ ਵੀ ਨਜ਼ਰ ਆਏ। ਜਦੋਂ ਪਲੇਨ ਸੈੱਟਅਪ 'ਚ ਸਭ ਕਾਮੇਡੀਅਨ ਆਪਸ 'ਚ ਝਗੜਾ ਕਰਦੇ ਨਜ਼ਰ ਆ ਰਹੇ ਸਨ ਅਜਿਹੇ 'ਚ ਜਦੋਂ ਕਪਿਲ ਨੂੰ ਬੋਲਨ ਲਈ ਕਿਹਾ ਗਿਆ ਤਾਂ ਉਨ੍ਹਾਂ ਕਿਹਾ, ''ਮੈਂ ਫਲਾਈਟ 'ਚ ਨਹੀਂ ਬੋਲਦਾ ਅੱਜਕਲ''।

PunjabKesari

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਸਟਰੇਲੀਆ ਦੌਰੇ ਫਲਾਈਟ ਦੌਰਾਨ ਕਪਿਲ ਨੇ ਨਸ਼ੇ ਦੀ ਹਾਲਤ 'ਚ ਆਪਣੇ ਸਾਥੀਆਂ ਨਾਲ ਝਗੜਾ ਕਰ ਲਿਆ ਸੀ। ਜਿਸ ਤੋਂ ਬਾਅਦ ਇਹ ਵਿਵਾਦ ਕਾਫੀ ਦੇਰ ਸੁਰਖੀਆਂ 'ਚ ਰਿਹਾ ਸੀ। ਇਸ ਤੋਂ ਇਲਾਵਾ ਕਪਿਲ ਦੇ ਸ਼ੋਅ ਦਾ ਇਹ ਐਪੀਸੋਡ ਬੀਤੇ ਸ਼ਨੀਵਾਰ 27 ਮਈ ਨੂੰ ਹੋਇਆ ਹੈ। ਇਸ ਸ਼ੋਅ 'ਚ ਭਾਰਤੀ ਕ੍ਰਿਕੇਟ ਟੀਮ ਦੇ ਸਿਤਾਰੇ ਸ਼ਿਖਰ ਧਵਨ, ਸੁਰੇਸ਼ ਰੈਨਾ ਅਤੇ ਹਾਰਦਿਕ ਪਾਂਡੇ ਮਹਿਮਾਨ ਦੇ ਰੂਪ 'ਚ ਸ਼ੋਅ 'ਚ ਨਜ਼ਰ ਆਏ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News