ਅਲੀ ਅਤੇ ਸੁਨੀਲ ਗਰੋਵਰ ਨਾਲ ਫਿਰ ਤੋਂ ਕੰਮ ਕਰਨ ਦੀ ਕਪਿਲ ਨੇ ਜਤਾਈ ਇੱਛਾ!

9/18/2017 1:51:37 PM

ਮੁੰਬਈ— ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ, ਕਪਿਲ ਸ਼ਰਮਾ ਨਾਲ ਹੋਏ ਵਿਵਾਦ ਤੋਂ ਬਾਅਦ ਇਕ ਵਾਰ ਫਿਰ ਤੋਂ ਛੋਟੇ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ। ਸੂਤਰਾਂ ਮੁਤਾਬਕ ਸੁਨੀਲ ਗਰੋਵਰ ਅਗਲੇ ਮਹੀਨੇ ਨਵਾਂ ਸ਼ੋਅ ਲੈ ਕੇ ਆ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਰਹਿ ਚੁੱਕੇ ਕੀਕੂ ਸ਼ਾਰਦਾ ਅਤੇ ਅਲੀ ਅਸਗਰ ਇਸ ਨਵੇਂ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਹਨ। ਹਾਲ ਹੀ 'ਚ ਇਹ ਖਬਰ ਸਾਹਮਣੇ ਆਈ ਸੀ ਕਿ ਕਪਿਲ ਸ਼ਰਮਾ ਦਾ ਸ਼ੋਅ ਬ੍ਰੇਕ ਤੋਂ ਬਾਅਦ ਇਕ ਵਾਰ ਫਿਰ ਤੋਂ ਵਾਪਸ ਆ ਰਿਹਾ ਹੈ।

PunjabKesari
ਸੂਤਰਾਂ ਮੁਤਾਬਕ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਇਕ ਵਾਰ ਫਿਰ ਤੋਂ ਸੁਨੀਲ ਗਰੋਵਰ ਅਤੇ ਅਲੀ ਅਸਗਰ ਨਾਲ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਇਸ ਸਭ ਕਿਵੇਂ ਹੋਇਆ, ਕਿਵੇਂ ਚੀਜ਼ਾਂ ਗਲਤ ਹੁੰਦੀਆਂ ਗਈਆਂ ਪਰ ਜੋ ਕੁਝ ਵੀ ਹੋਇਆ ਬਹੁਤ ਜਲਦੀ 'ਚ ਹੋ ਗਿਆ। ਮੇਰੇ ਸ਼ੋਅ ਨੂੰ ਪੂਰੇ ਦੇਸ਼ਭਰ 'ਚ ਬਹੁਤ ਪਸੰਦ ਕੀਤਾ ਜਾਂਦਾ ਸੀ। ਉਸ ਤੋਂ ਬਾਅਦ ਲੱਗਿਆ ਕਿ ਕਿਸੇ ਦੀ ਨਜ਼ਰ ਲੱਗ ਗਈ।
ਕਪਿਲ ਸ਼ਰਮਾ ਨੇ ਅੱਗੇ ਦੱਸਿਆ ਕਿ ਮੇਰੀ ਸਿਹਤ ਵੀ ਖਰਾਬ ਹੋ ਗਈ, ਮੇਰੇ ਬਾਰੇ ਗਲਤ ਗੱਲਾਂ ਕੀਤੀਆਂ ਗਈਆਂ, ਮੈਂ ਇਨ੍ਹਾਂ ਗੱਲਾਂ 'ਤੇ ਕੋਈ ਜਵਾਬ ਨਹੀਂ ਦਿੱਤਾ ਅਤੇ ਕੁਝ ਲੋਕਾਂ ਨੇ ਮੇਰੀ ਇਸ ਚੁੱਪੀ ਦਾ ਫਾਇਦਾ ਚੁੱਕਿਆ'। ਤੁਹਾਨੂੰ ਦੱਸ ਦੇਈਏ ਕਿ ਕਪਿਲ ਬੈਂਗਲੁਰੂ 'ਚ ਆਪਣੀ ਸਿਹਤ ਦਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਸਿਹਤ 'ਚ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਸੁਧਾਰ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੀ ਸਿਹਤ ਦਾ ਧਿਆਨ ਰੱਖਾਗਾ ਅਤੇ ਸ਼ੋਅ ਨੂੰ ਪਹਿਲੇ ਤੋਂ ਜ਼ਿਆਦਾ ਮਜ਼ਬੂਤੀ ਨਾਲ ਵਾਪਸ ਲੈ ਕੇ ਆਵਾਂਗਾ। ਇਸ ਤੋਂ ਇਲਾਵਾ ਕਪਿਲ ਨੇ ਕਿਹਾ ਕਿ ਸ਼ੋਅ 'ਚ ਸੁਨੀਲ ਗਰੋਵਰ ਅਤੇ ਅਲੀ ਅਸਗਰ ਜਦੋਂ ਚਾਹੇ ਵਾਪਸ ਆ ਸਕਦੇ ਹਨ। ਕਪਿਲ ਨੇ ਕਿਹਾ ਕਿ ਇਹ ਸ਼ੋਅ ਉਨ੍ਹਾਂ ਲੋਕਾਂ ਦਾ ਹੈ ਅਤੇ ਆਪਣੇ ਘਰ 'ਚ ਆਉਣ ਲਈ ਕਿਸੇ ਦੀ ਇਜਾਜ਼ਤ ਦੀ ਜ਼ਰੂਰਤ ਨਹੀਂ ਹੁੰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News