ਜਲਦ ਹੀ ਟੀ. ਵੀ. ''ਤੇ ਆਪਣੇ ਸ਼ੋਅ ਨਾਲ ਵਾਪਸੀ ਕਰਨਗੇ ਕਪਿਲ ਸ਼ਰਮਾ

11/18/2017 12:39:29 PM

ਮੁੰਬਈ (ਬਿਊਰੋ)— ਕਾਮੇਡੀਅਨ ਅਤੇ ਅਭਿਨੇਤਾ ਕਪਿਲ ਸ਼ਰਮਾ ਜਲਦ ਹੀ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਟੀ. ਵੀ. 'ਤੇ ਵਾਪਸੀ ਕਰਨ ਵਾਲੇ ਹਨ। ਇਸ ਗੱਲ ਦੀ ਪੁਸ਼ਟੀ ਖੁਦ ਚੈਨਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤੀ ਹੈ। ਰਿਪੋਰਟ ਮੁਤਾਬਕ ਸੋਨੀ ਐਂਟਰਟੇਨਮੈਂਟ ਦੇ ਮੁੱਖੀ ਅਤੇ ਬਿਜਨੈੱਸ ਹੈੱਡ ਦਾਨਿਸ਼ ਖਾਨ ਨੇ ਦੱਸਿਆ ਹੈ ਕਿ ਕਪਿਲ ਜਲਦ ਹੀ ਟੀ. ਵੀ. 'ਤੇ ਵਾਪਸੀ ਕਰਨ ਵਾਲੇ ਹਨ।
ਇਸ ਸਾਲ ਅਗਸਤ 'ਚ ਕਪਿਲ ਦੀ ਖਰਾਬ ਸਿਹਤ ਦੀ ਵਜ੍ਹਾ ਕਰਕੇ ਚੈਨਲ ਨੇ ਸ਼ੋਅ ਨੂੰ ਕੁਝ ਹਫਤਿਆਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਸੀ, ਕਿਉਂਕਿ ਉਸ ਦੌਰਾਨ ਕਪਿਲ ਆਪਣੀ ਸਿਹਤ ਸੰਬੰਧੀ ਪਰੇਸ਼ਾਨੀਆਂ ਨਾਲ ਜੂਝ ਰਹੇ ਸਨ। ਕਈ ਵਾਰ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਸ਼ੂਟ ਵੀ ਰੱਦ ਕੀਤਾ ਗਿਆ, ਜਿਸ ਕਰਕੇ ਕਈ ਬਾਲੀਵੁੱਡ ਸਿਤਾਰਿਆਂ ਨੂੰ ਬਿਨਾਂ ਸ਼ੂਟ ਕੀਤੇ ਵਾਪਸ ਜਾਣਾ ਪੈਂਦਾ ਸੀ। ਉਸ ਸਮੇਂ ਚੈਨਲ ਵਲੋਂ ਕਿਹਾ ਗਿਆ ਸੀ ਕਿ ਕਾਫੀ ਸਮੇਂ ਤੋਂ ਕਪਿਲ ਦੀ ਸਿਹਤ ਠੀਕ ਨਹੀਂ ਹੈ, ਜਿਸ ਵਜ੍ਹਾ ਕਰਕੇ ਉਹ ਸ਼ੋਅ ਸ਼ੂਟ ਨਹੀਂ ਕਰ ਪਾ ਰਹੇ ਹਨ।
ਦੱਸਣਯੋਗ ਹੈ ਕਿ ਕਪਿਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਫਿਰੰਗੀ' ਦੀ ਪ੍ਰਮੋਸ਼ਨ 'ਚ ਬਿਜ਼ੀ ਹਨ। ਇਸ ਫਿਲਮ 'ਚ ਕਪਿਲ ਨਾਲ ਲੀਡ ਅਭਿਨੇਤਰੀ ਦੇ ਤੌਰ 'ਤੇ ਈਸ਼ਿਤਾ ਦੱਤਾ ਅਹਿਮ ਭੂਮਿਕਾ 'ਚ ਹੈ। ਕਪਿਲ ਖੁਦ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਨਿਰਦੇਸ਼ਕ ਰਾਜੀਵ ਢੀਂਗਰਾ ਦੇ ਨਿਰਦੇਸ਼ਨ 'ਚ ਬਣੀ ਫਿਲਮ 24 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News