ਕਪਿਲ ਸ਼ਰਮਾ ਨੇ ਇੰਟਰਵਿਊ ''ਚ ਖੋਲ੍ਹਿਆ ਸੀਕ੍ਰੇਟ, ਬੋਲੇ— ''2 ਪੈੱਗ ਲਾ ਕੇ ਮੋਦੀ ਜੀ ਨੂੰ ਕੀਤਾ ਸੀ ਟਵੀਟ''

11/18/2017 3:16:41 PM

ਮੁੰਬਈ(ਬਿਊਰੋ)— ਆਪਣੀ ਦਮਦਾਰ ਕਾਮੇਡੀ ਨਾਲ ਪੂਰੀ ਦੁਨੀਆ 'ਚ ਆਪਣਾ ਲੋਹਾ ਮਨਵਾ ਚੁੱਕੇ ਕਪਿਲ ਸ਼ਰਮਾ ਹੁਣ ਕਾਮੇਡੀਅਨ ਤੋਂ ਐਕਟਰ ਬਣ ਚੁੱਕੇ ਹਨ। ਉਨ੍ਹਾਂ ਦੀ ਬਾਲੀਵੁੱਡ 'ਚ ਦੂਜੀ ਫਿਲਮ 'ਫਿਰੰਗੀ' 24 ਨਵੰਬਰ ਨੂੰ ਰਿਲੀਜ਼ ਹੋ ਚੁੱਕੀ ਹੈ, ਜਿਸ ਕਾਰਨ ਕਪਿਲ ਅੱਜਕਲ ਇਸ ਦੇ ਪ੍ਰਮੋਸ਼ਨ 'ਚ ਜੁਟੇ ਹੋਏ ਹਨ। ਇਸ ਦੌਰਾਨ ਇਕ ਇੰਟਰਵਿਊ 'ਚ ਉਨ੍ਹਾਂ ਨੇ ਖੁੱਲ੍ਹ ਕੇ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਕਰੀਅਰ ਦੇ ਉਤਾਅ-ਚੜਾਅ 'ਤੇ ਵੀ ਗੱਲ ਕੀਤੀ। ਅਸਲ 'ਚ ਉਹ ਆਪਣੀ ਫਿਲਮ 'ਫਿਰੰਗੀ' ਦੇ ਪ੍ਰਮੋਸ਼ਨ ਲਈ ਇਕ ਇੰਟਰਵਿਊ ਲਈ ਪਹੁੰਚੇ। ਪ੍ਰਮੋਸ਼ਨ ਦੌਰਾਨ ਇਕ ਇੰਟਰਵਿਊ 'ਚ ਕਪਿਲ ਸ਼ਰਮਾ ਨੇ ਆਪਣੇ ਕਰੀਅਰ 'ਤੇ ਗੱਲ ਕੀਤੀ।
ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੈਗ ਕੀਤੇ ਆਪਣੇ ਵਿਵਾਦਿਤ ਟਵੀਟ 'ਤੇ ਵੀ ਗੱਲ ਕੀਤੀ। ਇਸ ਦੌਰਾਨ ਨਰਿੰਦਰ ਮੋਦੀ 'ਤੇ ਕੀਤੇ ਟਵੀਟ ਨੂੰ ਲੈ ਕੇ ਕਪਿਲ ਨੇ ਦੱਸਿਆ, ''ਜਦੋਂ ਮੈਂ ਟਵੀਟ ਕੀਤਾ, ਉਸ ਸਮੇਂ ਮੈਂ 2 ਡ੍ਰਿੰਕਸ (ਪੈੱਗ) ਲੈ ਚੁੱਕਾ ਸੀ। ਇਸ ਲਈ ਮੈਂ ਉਨ੍ਹਾਂ ਨੂੰ ਆਪਣੇ ਨਿੱਜੀ ਮਾਮਲੇ 'ਚ ਘੜੀਸ ਲਿਆ। ਮੈਂ ਬਚਪਨ ਤੋਂ ਹੀ ਅਜਿਹਾ ਹਾਂ। ਮੈਂ ਆਪਣੇ ਦੋਸਤਾਂ ਨਾਲ ਜਦੋਂ ਮੈਚ ਜਿੱਤ ਕੇ ਹਾਸਟਲ ਆਉਂਦਾ ਸੀ ਤਾਂ ਡ੍ਰਿੰਕ ਕਰਦਾ ਸੀ ਤੇ ਸਵੇਰੇ ਸਭ ਕੁਝ ਭੁੱਲ ਜਾਂਦਾ ਸੀ। ਇਹੀ ਸਾਡਾ ਤਰੀਕਾ ਰਿਹਾ ਹੈ ਪਰ ਹੁਣ ਮੈਂ 36 ਸਾਲ ਦਾ ਹਾਂ ਤੇ ਲੱਗਦਾ ਹੈ ਕਿ ਉਮਰ ਦੇ ਹਿਸਾਬ ਤੋਂ ਵਿਵਹਾਰ ਕਰਨ ਦੀ ਜ਼ਰੂਰਤ ਹੈ।
ਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ ਨੇ ਆਪਣੇ ਟਵੀਟ 'ਚ ਕਿਹਾ ਸੀ, ''ਮੈਂ ਹਰ ਸਾਲ ਸਰਕਾਰ ਨੂੰ 15 ਕਰੋੜ ਰੁਪਏ ਦਾ ਟੈਕਸ ਭਰਦਾ ਹਾਂ, ਫਿਰ ਵੀ ਮੁੰਬਈ 'ਚ ਆਪਣੇ ਆਫਿਸ ਲਈ ਮੈਨੂੰ ਬੀ. ਐੱਮ. ਸੀ. ਨੂੰ 5 ਲੱਖ ਰੁਪਏ ਦੀ ਰਿਸ਼ਵਤ ਦੇਣੀ ਪਵੇਗੀ। ਕਪਿਲ ਨੇ ਟਵੀਟ 'ਚ ਮੋਦੀ ਨੂੰ ਟੈਗ ਕੀਤਾ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਮੋਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੂਜੇ ਟਵੀਟ 'ਚ ਕਿਹਾ ਹੈ ਕਿ ਇਹ ਹੈ 'ਆਪਕੇ ਅੱਛੇ ਦਿਨ'।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News