ਪੱਤਰਕਾਰ ਨੂੰ ਗਾਲ੍ਹਾਂ ਕੱਢਣ 'ਤੇ ਕਪਿਲ ਦਾ ਵੱਡਾ ਬਿਆਨ, ਦੱਸੀ ਫਿਰ ਇਹ ਮਜ਼ਬੂਰੀ

4/15/2018 10:54:57 AM

ਨਵੀਂ ਦਿੱਲੀ(ਬਿਊਰੋ)— ਕਾਮੇਡੀਅਨ ਕਪਿਲ ਸ਼ਰਮਾ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਹਨ। ਸੂਤਰਾਂ ਮੁਤਾਬਕ, ਉਹ ਇਕ ਦਿਨ 'ਚ 23 ਗੋਲ੍ਹੀਆਂ ਖਾ ਰਹੇ ਹਨ। ਕਪਿਲ ਸ਼ਰਮਾ ਦਾ ਇਕ ਆਡੀਓ ਵੀ ਵਾਇਰਲ ਹੋਇਆ ਹੈ, ਜਿਸ 'ਚ ਉਹ ਇਕ ਵੈੱਬਸਾਈਟ ਦੇ ਐਡੀਟਰ ਨਾਲ ਗਾਲੀ ਗਲੋਚ ਕਰ ਰਹੇ ਹਨ। ਇਸ ਤੋਂ ਬਾਅਦ ਕਪਿਲ ਖਿਲਾਫ ਸੋਸ਼ਲ ਮੀਡੀਆ 'ਤੇ ਲਿਖਿਆ ਜਾਣ ਲੱਗਾ। ਹਾਲ ਹੀ 'ਚ ਫਿਲਮ ਕ੍ਰਿਟਿਸ ਸੁਭਾਸ਼ ਝਾਅ ਦੀ ਰਿਪੋਰਟ ਮੁਤਾਬਕ, ਕਪਿਲ ਸ਼ਰਮਾ ਪਿਛਲੇ ਕੁਝ ਸਾਲਾਂ 'ਚ ਆਪਣੇ ਨਾਲ ਹੋਏ ਧੋਖਿਆਂ ਨੂੰ ਲੈ ਕੇ ਬੇਹੱਦ ਦੁੱਖੀ ਹੈ।
PunjabKesari
ਕਪਿਲ ਜਿਸ ਦੌਰ ਤੋਂ ਗੁਜਰ ਰਿਹਾ ਹੈ ਉਹ ਬੇਹੱਦ ਦੁਖਦਾਇਕ ਬੈ। ਸੂਤਰਾਂ ਮੁਤਾਬਕ ਕਪਿਲ ਦਾ ਕਹਿਣਾ ਹੈ ਕਿ ਸਾਡੇ ਸਾਰਿਆਂ ਦਾ ਗੁੱਸਾ ਕੱਢਣ ਦਾ ਇਕ ਤਰੀਕਾ ਹੁੰਦਾ ਹੈ ਤੇ ਮੈਂ ਆਪਣੇ ਗੁੱਸੇ ਨੂੰ 'ਗਾਲ੍ਹਾਂ' ਨਾਲ ਕੱਢਿਆ ਹੈ। ਕਪਿਲ ਨੂੰ ਕਾਫੀ ਧੋਖਿਆ ਤੇ ਬਾਈਮਾਨੀ ਦਾ ਸਾਹਮਣਾ ਕਰਨਾ ਪਿਆ ਪਰ ਮਨੋਰੰਜਨ ਜਗਤ 'ਚ ਉਹ ਇਕ ਇਕੱਲਾ ਹੀ ਅਜਿਹਾ ਵਿਅਕਤੀ ਨਹੀਂ ਹੈ, ਜਿਸ ਦਾ ਲੋਕਾਂ ਨੇ ਇਸਤੇਮਾਲ ਕੀਤਾ ਹੋਵੇ।
PunjabKesari
ਬਸ ਗੱਲ ਇੰਨੀ ਹੈ ਕਿ ਕਪਿਲ ਨੂੰ ਇਹ ਪਤਾ ਨਹੀਂ ਕਿ ਇਸ ਦਾ ਸਾਹਮਣਾ ਕਿਵੇਂ ਕੀਤਾ ਜਾਵੇ। ਪਿਛਲੇ ਦਿਨੀਂ ਕਪਿਲ ਸ਼ਰਮਾ ਦੀ ਹਾਲਤ 'ਤੇ 'ਬਿੱਗ ਬੌਸ 11' ਦੀ ਮੁਕਾਬਲੇਬਾਜ਼ ਅਰਸ਼ੀ ਖਾਨ ਨੇ ਆਪਣੇ ਸਲਾਹ/ਰਾਏ ਦਿੱਤੀ। ਇਹ ਸਹੀਂ ਹੈ ਕਿ ਜੋ ਕੁਝ ਵੀ ਹੋਇਆ ਹੈ, ਉਸ ਲਈ ਕਪਿਲ ਸ਼ਰਮਾ ਜ਼ਿੰਮੇਦਾਰ ਹੈ ਪਰ ਮੀਡੀਆ ਨੂੰ ਸੈਲੀਬ੍ਰਿਟੀਜ਼ ਦੀ ਜ਼ਿੰਦਗੀ 'ਚ ਕੁਝ ਸਪੇਸ ਦੇਣਾ ਚਾਹੀਦਾ ਹੈ। ਇਕ ਸੈਲੀਬ੍ਰਿਟੀ ਦੀ ਜ਼ਿੰਦਗੀ 'ਚ ਬਹੁਤ ਕੁਝ ਚੱਲ ਰਿਹਾ ਹੁੰਦਾ ਹੈ। ਉਹ ਪਰਿਵਾਰ ਜਾਂ ਪ੍ਰੋਫੈਸ਼ਨਲ ਮੁਸ਼ਕਿਲਾਂ ਨਾਲ ਲੜ ਰਿਹਾ ਹੁੰਦਾ ਹੈ। ਇਸ ਲਈ ਉਸ ਨੂੰ ਇਕ ਤਰ੍ਹਾਂ ਦਾ ਸਪੇਸ ਮਿਲਣਾ ਚਾਹੀਦਾ ਹੈ। 
PunjabKesari
ਦੱਸਣਯੋਗ ਹੈ ਕਿ ਕਪਿਲ ਸ਼ਰਮਾ ਜਦੋਂ ਤੋਂ ਆਪਣੇ ਨਵੇਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਲੈ ਕੇ ਆਏ ਹਨ, ਉਦੋਂ ਤੋਂ ਵਿਵਾਦਾਂ 'ਚ ਘਿਰਿਆ ਹੋਇਆ ਹੈ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News