ਕਪਿਲ ਸ਼ਰਮਾ ਨੂੰ ਆਰਾਮ ਦੀ ਸਖਤ ਜ਼ਰੂਰਤ, ਵਾਪਸੀ ਦੀਆਂ ਖਬਰਾਂ ''ਤੇ ਖੁਦ ਕੀਤਾ ਵੱਡਾ ਖੁਲਾਸਾ
4/19/2018 11:50:19 AM
ਮੁੰਬਈ(ਬਿਊਰੋ)— ਆਪਣੀ ਲਵ ਲਾਈਫ, ਐਟੀਟਿਊਡ ਅਤੇ ਸ਼ੋਅ ਦੇ ਬੰਦ ਹੋਣ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਕਪਿਲ ਸ਼ਰਮਾ ਜਲਦ ਵਾਪਸੀ ਕਰਨਗੇ। ਆਪਣੇ ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਕਪਿਲ ਨੇ ਇਹ ਖੁਦ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਕੋਲ੍ਹ ਕਈ ਵੱਡੇ ਅਤੇ ਦਿਲਚਸਪ ਪ੍ਰੋਜੈਕਟਸ ਦੇ ਆਫਰ ਹਨ। ਹਾਲਾਂਕਿ ਕਪਿਲ ਸ਼ਰਮਾ ਨੇ ਇਹ ਵੀ ਸਾਫ ਕੀਤਾ ਹੈ ਕਿ ਫਿਲਹਾਲ ਉਹ ਆਰਾਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ, ''ਮੈਂ ਕੰਮ ਦੀ ਪੂਜਾ ਕਰਦਾ ਹਾਂ ਪਰ ਲੰਬੇ ਸਮੇਂ ਤੋਂ ਮੈਂ ਕੰਮ ਕਰ ਰਿਹਾ ਹਾਂ, ਇਸ ਲਈ ਹੁਣ ਮੈਨੂੰ ਫੁਰਸਤ ਦੇ ਕੁਝ ਪਲ ਚਾਹੀਦੇ ਹਨ ਤਾਂ ਕਿ ਮੈਂ ਚੰਗਾ ਹੋ ਜਾਵਾਂ।'' ਫਿਲਮ 'ਫਿਰੰਗੀ' ਫੇਮ ਐਕਟਰ ਨੇ ਦੱਸਿਆ ਕਿ ਇਸ ਬ੍ਰੇਕ ਤੋਂ ਬਾਅਦ ਉਹ ਜਲਦ ਆਪਣੇ ਪ੍ਰਸ਼ੰਸਕਾਂ ਵਿਚਕਾਰ ਨਵੇਂ ਅੰਦਾਜ਼ 'ਚ ਹਾਜ਼ਰ ਹੋਣਗੇ। ਦੇਸ਼ਭਰ 'ਚ ਕਾਮੇਡੀ ਆਈਕਨ ਬਣ ਚੁੱਕੇ ਕਪਿਲ ਸ਼ਰਮਾ ਦਾ ਕਰੀਅਰ ਸਭ ਤੋਂ ਮੁਸ਼ਕਿਲ ਦੌਰ 'ਚ ਹੈ। ਉਨ੍ਹਾਂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਅਤੇ ਅਫਵਾਹਾਂ ਨਾਲ ਬਾਜ਼ਾਰ ਗਰਮ ਹੈ। ਕਪਿਲ ਸ਼ਰਮਾ ਦੀ ਦਿਮਾਗੀ ਹਾਲਤ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਡਿਪਰੈਸ਼ਨ ਦੀ ਇਸ ਹਾਲਤ 'ਚ ਉਨ੍ਹਾਂ ਨੂੰ ਹਰ ਦਿਨ 23 ਗੋਲੀਆਂ ਖਾਣੀਆਂ ਪੈ ਰਹੀਆਂ ਹਨ।
ਦੱਸਣਯੋਗ ਹੈ ਕਿ ਵਿਵਾਦਿਤ ਟਵੀਟਸ ਅਤੇ ਫਿਰ ਕਥਿਤ ਤੌਰ 'ਤੇ ਪੱਤਰਕਾਰ ਨੂੰ ਗਾਲ੍ਹਾਂ ਕੱਢਦਿਆਂ ਦੀ ਫੋਨ ਕਾਲ ਵਾਇਰਲ ਹੋਣ ਤੋਂ ਬਾਅਦ ਤੋਂ ਹੀ ਕਪਿਲ ਵਿਵਾਦਾਂ 'ਚ ਬਣੇ ਹੋਏ ਹਨ। ਉਨ੍ਹਾਂ ਨੇ ਇਕ ਐਂਟਰਟੇਨਮੈਂਟ ਮੈਗਜ਼ੀਨ ਦੇ ਐਡੀਟਰ ਅਤੇ 'ਕਾਮੇਡੀ ਨਾਈਟਸ ਵਿਦ ਕਪਿਲ' ਅਤੇ 'ਦਿ ਕਪਿਲ ਸ਼ਰਮਾ ਸ਼ੋਅ' ਦੀ ਨਿਰਮਾਤਾ ਪ੍ਰੀਤੀ ਸਿਮੋਂਸ ਅਤੇ ਨੀਤੀ ਸਿਮੋਂਸ ਵਿਰੁੱਧ ਐੱਫ. ਆਈ. ਆਰ. ਵੀ ਦਰਜ ਕਰਾਈ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ