ਕਪਿਲ ਸ਼ਰਮਾ ਨੂੰ ਮਿਲਿਆ ਉਨ੍ਹਾਂ ਦੇ ਸਭ ਤੋਂ ਵੱਡੇ ਦੁਸ਼ਮਣ ਦਾ ਸਾਥ, ਇੰਟਰਵਿਊ ਰਾਹੀਂ ਹੋਇਆ ਖੁਲਾਸਾ

7/12/2018 8:26:47 PM

ਮੁੰਬਈ (ਬਿਊਰੋ)— ਟੀ. ਵੀ. ਦੇ ਬਿਹਤਰੀਨ ਕਾਮੇਡੀਅਨਸ 'ਚੋਂ ਇਕ ਕ੍ਰਿਸ਼ਣਾ ਅਭਿਸ਼ੇਕ ਅਤੇ ਕਪਿਲ ਸ਼ਰਮਾ ਦੀ ਕਾਮੇਡੀ ਦਾ ਹਰ ਕੋਈ ਦੀਵਾਨਾ ਹੈ। ਇਕ ਸਮਾਂ ਸੀ ਜਦੋਂ ਇਨ੍ਹਾਂ ਦੋਹਾਂ ਦੀ ਜੋੜੀ ਨੇ ਦਰਸ਼ਕਾਂ ਨੂੰ ਖੂਬ ਹਸਾਇਆ ਸੀ। ਦੋਹਾਂ ਦੀ ਕਾਮੇਡੀ ਕਰਨ ਦਾ ਤਰੀਕਾ ਵੀ ਕਾਫੀ ਵੱਖਰਾ ਹੈ। ਇਨ੍ਹਾਂ ਦੋਹਾਂ ਦੇ ਸਿਰਫ ਭਾਰਤ 'ਚ ਹੀ ਨਹੀਂ, ਸਗੋਂ ਵਿਦੇਸ਼ਾਂ 'ਚ ਵੀ ਭਾਰੀ ਸੰਖਿਆ 'ਚ ਪ੍ਰਸ਼ੰਸਕ ਵੱਸੇ ਹੋਏ ਹਨ। ਬੀਤੇ ਕੁਝ ਸਾਲਾਂ ਤੋਂ ਦੋਹਾਂ ਵਿਚਕਾਰ ਕੋਲਡ ਵਾਰ ਦੀਆਂ ਖਬਰਾਂ ਨੇ ਕਾਫੀ ਸੁਰਖੀਆਂ ਬਟੋਰੀਆਂ।

PunjabKesari

ਹਾਲਾਂਕਿ ਕ੍ਰਿਸ਼ਣਾ ਨੇ ਕਦੇ ਵੀ ਕਪਿਲ ਵਿਰੁੱਧ ਕੁਝ ਗਲਤ ਨਹੀਂ ਕਿਹਾ, ਬਲਕਿ ਜ਼ਰੂਰਤ ਪੈਣ 'ਤੇ ਉਹ ਕਪਿਲ ਸ਼ਰਮਾ ਨਾਲ ਕੰਮ ਲਈ ਤਿਆਰ ਰਹੇ। ਕ੍ਰਿਸ਼ਣਾ ਨੇ ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਗੱਲਬਾਤ ਕਰਦੇ ਹੋਏ ਕਿਹਾ, ''ਜਦੋਂ ਕਪਿਲ ਦੀ ਸਿਹਤ ਖਰਾਬ ਸੀ ਤਾਂ ਮੈਂ ਕਾਫੀ ਪਰੇਸ਼ਾਨ ਸੀ। ਮੈਂ ਭਾਵੇਂ ਕਪਿਲ ਸ਼ਰਮਾ ਦੇ ਚੰਗੇ ਦੋਸਤਾਂ 'ਚ ਨਹੀਂ ਆਉਂਦਾ ਪਰ ਕਪਿਲ ਨੂੰ ਬੀਮਾਰ ਦੇਖ ਕੇ ਮੈਨੂੰ ਕਾਫੀ ਦੁੱਖ ਹੋਇਆ।

PunjabKesari

ਮੈਂ ਉਨ੍ਹਾਂ ਨੂੰ ਲਗਭਗ 5 ਸਾਲ ਬਾਅਦ ਮੈਸੇਜ ਕੀਤਾ ਅਤੇ ਕਿਹਾ ਕਿ ਜੇਕਰ ਤੁਸੀਂ ਚਾਹੋ ਤਾਂ ਮੈਂ ਤੁਹਾਡੇ ਨਾਲ ਕੰਮ ਕਰ ਸਕਦਾ ਹਾਂ। ਕਪਿਲ ਨੇ ਇੰਡਸਟਰੀ 'ਚ ਕਈ ਸਾਰੇ ਕਾਮੇਡੀਅਨਸ ਨੂੰ ਮੌਕਾ ਦਿੱਤਾ ਹੈ, ਇਸ ਲਈ ਮੈਂ ਉਨ੍ਹਾਂ ਦੀ ਇੱਜ਼ਤ ਕਰਦਾ ਹਾਂ।''

PunjabKesariਕਾਮੇਡੀਅਨ ਦੇ ਨਾਲ-ਨਾਲ ਚੰਗੇ ਲੇਖਕ ਵੀ ਹਨ ਕਪਿਲ
ਇੰਟਰਵਿਊ ਦੌਰਾਨ ਕ੍ਰਿਸ਼ਣਾ ਥੋੜ੍ਹੇ ਸਮੇਂ ਲਈ ਭਾਵੁਕ ਹੋ ਗਏ ਅਤੇ 'ਕਾਮੇਡੀ ਸਰਕਸ' ਦੀਆਂ ਯਾਦਾਂ ਤਾਜ਼ਾਂ ਕਰਦੇ ਹੋਏ ਉਨ੍ਹਾਂ ਨੇ ਦੱਸਿਆ, ''ਮੈਨੂੰ ਯਾਦ ਹੈ ਜਦੋਂ ਕਪਿਲ ਨੇ 'ਕਾਮੇਡੀ ਸਰਕਸ' ਛੱਡ ਕੇ ਖੁਦ ਦਾ ਸ਼ੋਅ ਸ਼ੁਰੂ ਕੀਤਾ ਸੀ। ਲੋਕਾਂ ਨੇ ਉਨ੍ਹਾਂ ਦੇ ਸ਼ੋਅ ਨੂੰ ਕਾਫੀ ਪਸੰਦ ਵੀ ਕੀਤਾ ਅਤੇ ਦੇਖਦੇ ਹੀ ਦੇਖਦੇ ਉਹ ਸੁਪਰਸਟਾਰ ਬਣ ਗਏ। ਮੈਂ ਉਸ ਸਮੇਂ ਲਾਈਫ ਓ. ਕੇ. 'ਤੇ 'ਕਾਮੇਡੀ ਕਲਾਸੇਜ਼' ਨਾਂ ਦਾ ਸ਼ੋਅ ਕਰ ਰਿਹਾ ਸੀ।

PunjabKesari

ਕਈ ਲੋਕਾਂ ਨੇ ਸਾਨੂੰ ਕਿਹਾ ਕਿ ਅਸੀਂ ਕਪਿਲ ਵਰਗਾ ਕੁਝ ਟਰਾਈ ਕਿਉਂ ਨਹੀਂ ਕਰਦੇ। ਅਸਲ 'ਚ ਕਪਿਲ ਇਕ ਬਿਹਤਰੀਨ ਲੇਖਕ ਵੀ ਹਨ ਅਤੇ ਆਪਣੀਆਂ ਵਧੇਰੇ ਸਕ੍ਰਿਪਟਸ ਉਹ ਖੁਦ ਹੀ ਲਿਖਦੇ ਹਨ, ਜੋ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਇਸ ਸ਼ੋਅ 'ਚ ਕਪਿਲ ਦੀ ਮਿਹਨਤ ਰੰਗ ਲਿਆਈ ਅਤੇ ਦਰਸ਼ਕ ਉਨ੍ਹਾਂ ਦੇ ਸ਼ੋਅ ਦੀ ਦੀਵਾਨੀ ਹੋ ਗਈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News