ਵਾਪਸੀ ਦਾ ਇਸ਼ਾਰਾ ਦੇ ਰਹੇ ਹਨ ਕਪਿਲ ਸ਼ਰਮਾ, ਲੇਟੈਸਟ ਤਸਵੀਰ ਨਾਲ ਛਾਏ ਚਰਚਾ 'ਚ

9/18/2018 6:30:52 PM

ਮੁੰਬਈ (ਬਿਊਰੋ)— ਕਪਿਲ ਸ਼ਰਮਾ ਇਕ ਵਾਰ ਫਿਰ ਟੀ. ਵੀ. ਦੀ ਦੁਨੀਆ 'ਚ ਵਾਪਸੀ ਕਰ ਰਹੇ ਹਨ। ਇਸ ਕਰਕੇ ਉਹ ਆਪਣੇ ਆਪ ਨੂੰ ਮੁੜ ਫਿੱਟ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਕਪਿਲ ਹੁਣ ਆਪਣਾ ਵਧਿਆ ਭਾਰ ਘੱਟ ਕਰਨ ਲਈ ਯੋਗਾ ਦਾ ਸਹਾਰਾ ਲੈ ਰਹੇ ਹਨ। ਹਾਲ ਹੀ 'ਚ ਕਪਿਲ ਨੇ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਚਾਰੇ ਪਾਸੇ ਦਰੱਖਤ ਤੇ ਹਰਿਆਲੀ ਦਿਖਾਈ ਦੇ ਰਹੀ ਹੈ। ਇਹ ਥਾਂ ਬੇਹੱਦ ਸ਼ਾਂਤ ਵੀ ਨਜ਼ਰ ਆ ਰਹੀ ਹੈ। ਕਪਿਲ ਇੱਥੇ ਯੋਗਾ ਤੇ ਮੈਡੀਟੇਸ਼ਨ ਕਰਦੇ ਹਨ।

PunjabKesari

ਕਪਿਲ ਸ਼ਰਮਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵੀ ਦਿੱਤਾ, ''ਕੁਦਰਤ ਦੀ ਗੋਦ 'ਚ ਯੋਗ ਨਾਲ ਆਪਣਾ ਦਿਨ ਸ਼ੁਰੂ ਕਰਨ ਤੋਂ ਵਧੀਆ ਕੁਝ ਵੀ ਨਹੀਂ, #yoga #meditation #pranayama ਓਮ ਨਮ: ਸ਼ਿਵਾਏ।'' ਇਸ ਲੇਟੈਸਟ ਤਸਵੀਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਖੂਬਸੂਰਤ ਥਾਂ 'ਤੇ ਕਪਿਲ ਆਪਣੇ ਦਿਨ ਦੀ ਸ਼ੁਰੂਆਤ ਕਰਕੇ ਆਪਣੇ ਆਪ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੇ ਲੰਬੇ ਸਮੇਂ ਤੋਂ ਕਪਿਲ ਮੀਡੀਆ ਤੇ ਟੀ. ਵੀ. ਤੋਂ ਦੂਰ ਹਨ ਪਰ ਉਹ ਆਪਣੇ ਫੈਨਜ਼ ਲਈ ਅਕਸਰ ਸੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਪੋਸਟ ਸ਼ੇਅਰ ਕਰਦੇ ਹੀ ਰਹਿੰਦੇ ਹਨ।

PunjabKesari

ਕੁਝ ਸਮਾਂ ਪਹਿਲਾਂ ਹੀ ਖਬਰ ਆਈ ਸੀ ਕਿ ਕਪਿਲ ਜਲਦੀ ਹੀ ਆਪਣੇ ਫੈਮਿਲੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਵਾਪਸੀ ਕਰਨ ਵਾਲੇ ਹਨ, ਜਿਸ 'ਚ ਉਨ੍ਹਾਂ ਦਾ ਸਾਥ ਭਾਰਤੀ ਸਿੰਘ ਤੇ ਕ੍ਰਿਸ਼ਨਾ ਅਭਿਸ਼ੇਕ ਦੇ ਰਹੇ ਹਨ। ਟੀ. ਵੀ. 'ਤੇ ਵਾਪਸੀ ਤੋਂ ਇਲਾਵਾ ਕਪਿਲ ਨੇ ਹਾਲ ਹੀ 'ਚ ਆਪਣੇ ਹੋਮ ਪ੍ਰੋਡਕਸ਼ਨ ਹੇਠ ਬਣੀ ਫਿਲਮ 'ਸਨ ਆਫ ਮਨਜੀਤ ਸਿੰਘ' ਦਾ ਪੋਸਟਰ ਵੀ ਰਿਲੀਜ਼ ਕੀਤਾ ਸੀ। ਦੱਸ ਦੇਈਏ ਕਿ ਕਪਿਲ ਦੀ ਇਹ ਪੰਜਾਬੀ ਫਿਲਮ ਹੈ। ਇਸ 'ਚ ਪੰਜਾਬ ਦੇ ਮਸ਼ਹੂਰ ਕਾਮੇਡੀਅਨ ਗੁਰਪ੍ਰੀਤ ਘੁੱਗੀ ਵੀ ਨਜ਼ਰ ਆਉਣਗੇ। ਫਿਲਮ 12 ਅਕਤੂਬਰ 2018 ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News