ਕਪਿਲ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਖੁਸ਼ੀ ਨਾਲ ਝੂੰਮੇ ਫੈਨਜ਼

Monday, October 8, 2018 11:46 AM

ਮੁੰਬਈ (ਬਿਊਰੋ)— ਕਾਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਨੇ ਹਾਲ ਹੀ 'ਚ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਕਰੋੜਾਂ ਫੈਨਜ਼ ਲਈ ਵਾਪਸੀ ਦਾ ਐਲਾਨ ਕਰਕੇ ਖੁਸ਼ ਕਰ ਦਿੱਤਾ ਹੈ। ਬੀਤੇ ਦਿਨੀਂ ਕਪਿਲ ਸ਼ਰਮਾ ਨੇ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਆਪਣੇ ਪਸੰਦੀਦਾ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਛੋਟੇ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ। ਇਹ ਸ਼ੋਅ ਸੋਨੀ ਟੀ. ਵੀ. 'ਤੇ ਟੈਲੀਕਾਸਟ ਕੀਤਾ ਜਾਵੇਗਾ। ਕਪਿਲ ਨੇ ਆਪਣੇ ਟਵਿਟਰ ਅਕਾਊਂਟ 'ਤੇ ਜਾਣਕਾਰੀ ਦਿੰਦੇ ਹੋਏ ਕਿਹਾ, ''ਜਲਦ ਵਾਪਸ ਆ ਰਿਹਾ ਹਾਂ 'ਦਿ ਕਪਿਲ ਸ਼ਰਮਾ ਸ਼ੋਅ' ਲੈ ਕੇ ਤੁਹਾਡੇ ਲਈ ਸਿਰਫ ਸੋਨੀ ਟੀ. ਵੀ. 'ਤੇ''।

PunjabKesari

ਇਸ ਤੋਂ ਬਾਅਦ ਗਿਰੀਸ਼ ਜੌਹਰ ਨੇ ਅੱਜ ਖੁਲਾਸਾ ਕਰ ਦਿੱਤਾ ਹੈ ਕਿ ਇਹ ਸ਼ੋਅ ਇਸ ਦੀਵਾਲੀ 'ਤੇ ਸ਼ੁਰੂ ਹੋਵੇਗਾ। ਗਿਰੀਸ਼ ਜੌਹਰ ਨੇ ਇਹ ਗੱਲ ਆਪਣੇ ਟਵਿਟਰ ਅਕਾਊਂਟ 'ਤੇ ਆਖੀ ਪਰ ਇਸ ਦੇ ਕੁਝ ਸਮੇਂ ਬਾਅਦ ਹੀ ਕਪਿਲ ਨੇ ਉਸ ਦੇ ਇਸ ਟਵੀਟ ਨੂੰ ਲਾਈਕ ਕੀਤਾ ਅਤੇ ਨਾਲ ਹੀ ਉਨ੍ਹਾਂ ਦਾ ਧੰਨਵਾਦ ਕੀਤਾ।

PunjabKesari
ਇਸ ਐਲਾਨ ਤੋਂ ਬਾਅਦ ਕਪਿਲ ਸ਼ਰਮਾ ਦੇ ਫੈਨਜ਼ 'ਚ ਖੁਸ਼ੀ ਦਾ ਮਾਹੋਲ ਹੋ ਗਿਆ। ਫੈਨਜ਼ ਆਪਣੇ ਪਸੰਦੀਦਾ ਸ਼ੋਅ ਲਈ ਜੰਮ ਕੇ ਟਵੀਟ ਕਰ ਰਹੇ ਹਨ। ਕਪਿਲ ਸ਼ਰਮਾ ਸ਼ੋਅ ਦੇ ਦੀਵਾਨੇ ਹੁਣ ਤੋਂ ਹੀ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

PunjabKesari

PunjabKesari


Edited By

Kapil Kumar

Kapil Kumar is news editor at Jagbani

Read More