ਗੁਰਪ੍ਰੀਤ ਘੁੱਗੀ ਨਾਲ ਕਪਿਲ ਸ਼ਰਮਾ ਨੇ ਲੁਧਿਆਣਾ ''ਚ ਕੀਤੀ ''ਸਨ ਆਫ ਮਨਜੀਤ ਸਿੰਘ'' ਦੀ ਪ੍ਰਮੋਸ਼ਨ

Monday, October 8, 2018 3:19 PM
ਗੁਰਪ੍ਰੀਤ ਘੁੱਗੀ ਨਾਲ ਕਪਿਲ ਸ਼ਰਮਾ ਨੇ ਲੁਧਿਆਣਾ ''ਚ ਕੀਤੀ ''ਸਨ ਆਫ ਮਨਜੀਤ ਸਿੰਘ'' ਦੀ ਪ੍ਰਮੋਸ਼ਨ

ਮੁੰਬਈ (ਬਿਊਰੋ)— ਹਾਸਰਸ ਕਲਾਕਾਰ ਅਤੇ ਅਦਾਕਾਰਾ ਗੁਰਪ੍ਰੀਤ ਸਿੰਘ ਘੁੱਗੀ ਦੀ ਅਹਿਮ ਭੁਮਿਕਾ 'ਚ 12 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ 'ਸਨ ਆਫ ਮਨਜੀਤ ਸਿੰਘ' ਦੀ ਪ੍ਰਮੋਸ਼ਨ ਨੂੰ ਲੈ ਕੇ ਫਿਲਮ ਦੀ ਟੀਮ ਐਤਵਾਰ ਨੂੰ ਲੁਧਿਆਣਾ ਪਹੁੰਚੀ। ਟੀਮ ਨਾਲ ਫਿਲਮ ਦੇ ਨਿਰਮਾਤਾ ਕਪਿਲ ਸ਼ਰਮਾ ਵੀ ਸਨ, ਜੋ ਖੁਦ ਇਕ ਕਾਮੇਡੀ ਕਲਾਕਾਰ ਹਨ ਅਤੇ ਇਹ ਉਨ੍ਹਾਂ ਵਲੋਂ ਨਿਰਮਿਤ ਪਹਿਲੀ ਪੰਜਾਬੀ ਫਿਲਮ ਹੈ। ਇਸ ਤੋਂ ਇਲਾਵਾ ਫਿਲਮ ਦੀ ਅਦਾਕਾਰਾ ਜਪਜੀ ਖਹਿਰਾ ਵੀ ਇਸ ਮੌਕੇ ਮੌਜੂਦ ਸੀ। ਇਹ ਇਕ ਪਰਿਵਾਰਕ ਫਿਲਮ ਹੈ।
ਗੁਰਪ੍ਰੀਤ ਘੱਗੀ
ਇਸ ਦੌਰਾਨ ਗੁਰਪ੍ਰੀਤ ਘੁੱਗੀ ਨੇ ਦੱਸਿਆ ਕਿ ਇਹ ਫਿਲਮ ਬੀਤੇ ਕੁਝ ਸਮੇਂ ਤੋਂ ਪੰਜਾਬੀ ਸਿਨੇਮਾ 'ਚ ਚੱਲ ਰਹੇ ਕਾਮੇਡੀ ਫਿਲਮਾਂ ਦੇ ਨਿਰਮਾਣ ਤੋਂ ਬਿਲਕੁੱਲ ਵੱਖਰੀ ਤੇ ਦਰਸ਼ਕਾਂ ਦੇ ਸਾਹਮਣੇ ਇਕ ਅਜਿਹੀ ਕਹਾਣੀ ਪੇਸ਼ ਕਰਦੀ ਹੈ, ਜੋ ਸਾਨੂੰ ਬੱਚਿਆਂ 'ਤੇ ਉਨ੍ਹਾਂ ਦੀਆਂ ਇਛਾਵਾਂ ਵਿਰੁੱਧ ਬੋਝ ਨਾ ਪਾਉਂਦੇ ਹੋਏ ਉਨ੍ਹਾਂ ਦੀ ਕਾਬਲੀਅਤ ਨੂੰ ਵੀ ਸਮਝਣ ਦਾ ਸੰਦੇਸ਼ ਦੇਵੇਗੀ, ਜਿਸ 'ਚ ਉਹ ਇਕ ਪਿਤਾ ਦਾ ਰੋਲ ਨਿਭਾ ਰਹੇ ਹਨ।
ਕਪਿਲ ਸ਼ਰਮਾ
ਉੱਥੇ ਫਿਲਮ ਨਿਰਮਾਤਾ ਅਤੇ ਕਾਮੇਡੀ ਕਲਾਕਾਰ ਕਪਿਲ ਸ਼ਰਮਾ ਨੇ ਦੱਸਿਆ ਕਿ ਇਸ ਫਿਲਮ ਦੀ ਕਹਾਣੀ ਨੂੰ ਉਹ ਨਾਂਹ ਨਹੀਂ ਕਹਿ ਸਕੇ। ਇਹ ਫਿਲਮ ਦਰਸ਼ਕਾਂ ਨੂੰ ਕਾਫੀ ਪਸੰਦ ਆਵੇਗੀ। ਇਸ ਤੋਂ ਇਲਾਵਾ ਫਿਲਮ 'ਚ ਉਨ੍ਹਾਂ 2 ਗੀਤ ਵੀ ਗਾਏ ਹਨ।


Edited By

Chanda Verma

Chanda Verma is news editor at Jagbani

Read More