ਗਰਲਫਰੈਂਡ ਗਿੰਨੀ ਨਾਲ ਸੱਤ ਫੇਰੇ ਲੈਣਗੇ ਕਪਿਲ, ਅਜਿਹੀਆਂ ਹਨ ਤਿਆਰੀਆਂ

Monday, October 8, 2018 7:24 PM
ਗਰਲਫਰੈਂਡ ਗਿੰਨੀ ਨਾਲ ਸੱਤ ਫੇਰੇ ਲੈਣਗੇ ਕਪਿਲ, ਅਜਿਹੀਆਂ ਹਨ ਤਿਆਰੀਆਂ

ਮੁੰਬਈ (ਬਿਊਰੋ)— ਕਾਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਦਸੰਬਰ 'ਚ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਫਿਲਮ 'ਸੰਨ ਆਫ ਮਨਜੀਤ ਸਿੰਘ' ਦੀ ਪ੍ਰਮੋਸ਼ਨ ਦੇ ਸਿਲਸਿਲੇ 'ਚ ਜਲੰਧਰ ਪਹੁੰਚੇ ਕਪਿਲ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ''ਮੇਰੇ ਸਹੁਰੇ ਜਲੰਧਰ 'ਚ ਹਨ। ਮੇਰਾ ਵਿਆਹ ਤਾਂ ਜਲੰਧਰ 'ਚ ਹੀ ਹੋਵੇਗਾ। ਜਾਣਕਾਰੀ ਮੁਤਾਬਕ 12 ਦਸੰਬਰ ਨੂੰ ਕਪਿਲ ਆਪਣੀ ਗਰਲਫਰੈਂਡ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਰਿਪੋਰਟ ਮੁਤਾਬਕ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਕਿਹਾ ਜਾ ਰਿਹਾ ਹੈ ਕਿ ਕਪਿਲ ਇਸ ਸਾਲ ਦਸੰਬਰ 'ਚ ਸੱਤ ਫੇਰੇ ਲੈਣ ਵਾਲੇ ਹਨ। ਵਿਆਹ ਦੀਆਂ ਸਾਰੀਆਂ ਰਸਮਾਂ ਅਮ੍ਰਿਤਸਰ (ਪੰਜਾਬ) 'ਚ ਹੋਣਗੀਆਂ ਅਤੇ ਇਸ ਤੋਂ ਬਾਅਦ ਕਪਿਲ-ਗਿੰਨੀ ਮੁੰਬਈ 'ਚ ਆਪਣੇ ਦੋਸਤਾਂ ਲਈ ਇਕ ਗ੍ਰੈਡ ਰਿਸੈਪਸ਼ਨ ਪਾਰਟੀ ਦਾ ਆਯੋਜਨ ਕਰਨਗੇ। ਕਪਿਲ ਤੇ ਗਿੰਨੀ ਦਾ ਵਿਆਹ ਪਾਰੰਪਰਿਕ ਤਰੀਕੇ ਨਾਲ ਹੋਵੇਗਾ।

ਦੱਸਣਯੋਗ ਹੈ ਕਿ ਕਪਿਲ ਅਤੇ ਗਿੰਨੀ ਇਕ-ਦੂਜੇ ਨੂੰ ਕਾਲਜ ਦੇ ਦਿਨਾਂ ਤੋਂ ਜਾਣਦੇ ਹਨ। ਕੁਝ ਮਹੀਨੇ ਪਹਿਲਾਂ ਹੀ ਕਪਿਲ ਨੇ ਗਿੰਨੀ ਨਾਲ ਆਪਣੇ ਰਿਸ਼ਤੇ ਦੀ ਖਬਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਸ ਤੋਂ ਇਲਾਵਾ ਦੀਵਾਲੀ ਤੱਕ ਕਪਿਲ ਸ਼ਰਮਾ ਆਪਣੇ ਸੁਪਰਹਿੱਟ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਛੋਟੇ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ।


Edited By

Kapil Kumar

Kapil Kumar is news editor at Jagbani

Read More