ਸੁਨੀਲ ਗਰੋਵਰ ਨਾਲ ਬਹੁਤ ਜਲਦ ਨਜ਼ਰ ਆਉਣਗੇ ਕਪਿਲ ਸ਼ਰਮਾ, ਖੁਦ ਕੀਤਾ ਖੁਲਾਸਾ

Wednesday, October 10, 2018 2:58 PM
ਸੁਨੀਲ ਗਰੋਵਰ ਨਾਲ ਬਹੁਤ ਜਲਦ ਨਜ਼ਰ ਆਉਣਗੇ ਕਪਿਲ ਸ਼ਰਮਾ, ਖੁਦ ਕੀਤਾ ਖੁਲਾਸਾ

ਮੁੰਬਈ (ਬਿਊਰੋ)— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਹਾਲ ਹੀ 'ਚ ਛੋਟੇ ਪਰਦੇ 'ਤੇ ਵਾਪਸੀ ਦਾ ਐਲਾਨ ਕੀਤਾ ਹੈ। ਸੋਨੀ 'ਤੇ 'ਦਿ ਕਪਿਲ ਸ਼ਰਮਾ ਸ਼ੋਅ' ਦੇ ਅਗਲੇ ਸੀਜ਼ਨ ਨਾਲ ਕਪਿਲ ਦੀ ਵਾਪਸੀ ਹੋ ਰਹੀ ਹੈ। ਇਸ ਦੇ ਨਾਲ ਹੀ ਕਪਿਲ ਨੇ ਆਪਣੇ ਪ੍ਰਸ਼ੰਸਕਾਂ ਲਈ ਇਕ ਹੋਰ ਵੱਡੀ ਖਬਰ ਦਾ ਐਲਾਨ ਕੀਤਾ ਹੈ। ਕਪਿਲ ਸ਼ਰਮਾ ਨੇ ਕਿਹਾ ਹੈ ਕਿ ਉਹ ਭਵਿੱਖ 'ਚ ਇਕ ਵਾਰ ਫਿਰ ਸੁਨੀਲ ਗਰੋਵਰ ਨਾਲ ਕੰਮ ਕਰਦੇ ਨਜ਼ਰ ਆ ਸਕਦੇ ਹਨ। ਸੁਨੀਲ ਗਰੋਵਰ ਨੂੰ ਲੈ ਕੇ ਕਪਿਲ ਨੇ ਕਿਹਾ, “ਸੁਨੀਲ ਮੇਰਾ ਦੋਸਤ ਹੈ। ਇਨ੍ਹੀਂ ਦਿਨੀਂ ਉਹ ਸਲਮਾਨ ਨਾਲ ਫਿਲਮ 'ਭਾਰਤ' ਦੀ ਸ਼ੂਟਿੰਗ 'ਚ ਰੁੱਝਿਆ ਹੋਇਆ ਹੈ।
ਇਸ ਕਰਕੇ ਉਹ 'ਦਿ ਕਪਿਲ ਸ਼ਰਮਾ' ਸ਼ੋਅ ਦਾ ਹਿੱਸਾ ਨਹੀਂ ਹੋਵੇਗਾ। ਭਵਿੱਖ 'ਚ ਅਸੀਂ ਜਲਦੀ ਹੀ ਇਕ ਹੀ ਸ਼ੋਅ 'ਚ ਕੰਮ ਕਰ ਸਕਦੇ ਹਾਂ। ਕਪਿਲ ਸ਼ਰਮਾ ਨੇ ਜਦੋਂ ਤੋਂ ਆਪਣੀ ਵਾਪਸੀ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਉਮੀਦ ਜਤਾਈ ਜਾ ਰਹੀ ਸੀ ਕਿ ਸ਼ਾਇਦ ਕਪਿਲ ਨਾਲ ਸੁਨੀਲ ਦੀ ਜੋੜੀ ਆਵੇਗੀ। ਹਾਲ ਹੀ 'ਚ ਸੁਨੀਲ ਨੇ ਵੀ ਆਪਣੇ ਇੰਟਰਵਿਊ 'ਚ ਕਿਹਾ ਹੈ ਕਿ ਉਹ ਜਨਵਰੀ ਤੱਕ ਆਪਣੇ ਪ੍ਰੋਜੈਕਟਸ 'ਚ ਰੁੱਝੇ ਹੋਏ ਹਨ ਤੇ ਇਸੇ ਲਈ ਉਹ ਛੋਟੇ ਪਰਦੇ 'ਤੇ ਨਹੀਂ ਆ ਰਹੇ।


Edited By

Chanda Verma

Chanda Verma is news editor at Jagbani

Read More