ਕਪਿਲ ਨੂੰ ਸਲਮਾਨ ਵਲੋਂ ਦੀਵਾਲੀ ਗਿਫਟ, ''ਕਪਿਲ ਸ਼ਰਮਾ ਸ਼ੋਅ'' ਕਰਨਗੇ ਪ੍ਰੋਡਿਊਸ!

Tuesday, November 6, 2018 1:23 PM
ਕਪਿਲ ਨੂੰ ਸਲਮਾਨ ਵਲੋਂ ਦੀਵਾਲੀ ਗਿਫਟ, ''ਕਪਿਲ ਸ਼ਰਮਾ ਸ਼ੋਅ'' ਕਰਨਗੇ ਪ੍ਰੋਡਿਊਸ!

ਮੁੰਬਈ (ਬਿਊਰੋ)— ਕਾਮੇਡੀ ਕਿੰਗ ਕਪਿਲ ਸ਼ਰਮਾ ਟੀ. ਵੀ. 'ਤੇ ਧਮਾਕੇਦਾਰ ਵਾਪਸੀ ਲਈ ਤਿਆਰ ਹਨ। ਦਸੰਬਰ 'ਚ ਵਿਆਹ ਤੋਂ ਬਾਅਦ ਉਹ ਛੋਟੇ ਪਰਦੇ 'ਤੇ ਕਾਮੇਡੀ ਦਾ ਤੜਕਾ ਲਾਉਣਗੇ ਪਰ ਕੀ ਤੁਸੀਂ ਜਾਣਦੇ ਹੋ ਕਿ ਕਾਮੇਡੀ ਕਿੰਗ ਦੀ ਵਾਪਸੀ 'ਚ ਸਲਮਾਨ ਖਾਨ ਦਾ ਅਹਿਮ ਯੋਗਦਾਨ ਹੈ।

ਸੂਤਰਾਂ ਮੁਤਾਬਕ ਕਪਿਲ ਦੇ ਕਾਮੇਡੀ ਸ਼ੋਅ ਨੂੰ ਸਲਮਾਨ ਖਾਨ ਦਾ ਪ੍ਰੋਡਕਸ਼ਨ ਹਾਊਸ ਪ੍ਰੋਡਿਊਸ ਕਰੇਗਾ। ਅਗਲੇ ਮਹੀਨੇ 16 ਦਸੰਬਰ ਤੋਂ ਕਪਿਲ ਸ਼ੋਅ ਦੀ ਸ਼ੂਟਿੰਗ ਸ਼ੁਰੂ ਕਰਨਗੇ। ਪਹਿਲਾਂ ਕਪਿਲ ਦਾ ਬੈਨਰ ਹੀ ਸ਼ੋਅ ਪ੍ਰੋਡਿਊਸ ਕਰਦਾ ਸੀ ਪਰ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਦੇ ਪ੍ਰੋਡਕਸ਼ਨ ਦੀ ਜ਼ਿੰਮੇਵਾਰੀ ਚੈਨਲ ਨੇ ਕਿਸੇ ਹੋਰ ਨੂੰ ਦਿੱਤੀ ਸੀ।

ਜਾਣਕਾਰੀ ਮੁਤਾਬਕ ਕਪਿਲ ਦੇ ਸ਼ੋਅ ਲਈ ਫਿਲਮ ਸਿਟੀ ਦੇ 8ਵੇਂ ਫਲੋਰ 'ਤੇ ਸੈੱਟ ਬਣ ਰਿਹਾ ਹੈ। ਇਸ ਜਗ੍ਹਾ 'ਤੇ ਕਪਿਲ ਆਪਣੇ ਪੁਰਾਣੇ ਸੀਜ਼ਨ ਸ਼ੂਟ ਕਰ ਚੁੱਕੇ ਹਨ। ਤੁਹਾਨੂੰ ਦੱਸ ਦੇਈਏ 12 ਦਸੰਬਰ ਨੂੰ ਕਪਿਲ ਸ਼ਰਮਾ ਜਲੰਧਰ 'ਚ ਆਪਣੀ ਗਰਲਫਰੈਂਡ ਗਿਨੀ ਚਤਰਥ ਨਾਲ ਵਿਆਹ ਕਰ ਰਹੇ ਹਨ। ਉੱਥੇ ਹੀ 14 ਦਸੰਬਰ ਨੂੰ ਰਿਸੈਪਸ਼ਨ ਪਾਰਟੀ ਹੋਵੇਗੀ।


Edited By

Kapil Kumar

Kapil Kumar is news editor at Jagbani

Read More